ਐਡਮੰਟਨ 'ਚ ਫਰਸਟ ਨੇਸ਼ਨਜ਼ ਦੇ ਸਮਰਥਨ 'ਚ ਰੈਲੀ
Thursday, Apr 09, 2026 - 11:18 AM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਫਰਸਟ ਨੇਸ਼ਨਜ਼ ਦੇ ਹੱਕ ਵਿੱਚ ਅਤੇ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਲਈ ਕਰਵਾਏ ਜਾਣ ਵਾਲੇ ਸੰਭਾਵਿਤ ਰੈਫਰੈਂਡਮ ਦੇ ਵਿਰੋਧ ਵਿੱਚ ਇੱਕ ਵੱਡੀ ਰੈਲੀ ਆਯੋਜਿਤ ਕੀਤੀ ਗਈ। ਇਹ ਰੈਲੀ ਬੁੱਧਵਾਰ ਨੂੰ ਸ਼ਹਿਰ ਦੇ ਡਾਊਨਟਾਊਨ ਸਥਿਤ ਸਰ ਵਿਂਸਟਨ ਚਰਚਿਲ ਸਕਵੇਅਰ ਵਿੱਚ ਹੋਈ, ਜਿੱਥੇ ਲਗਭਗ 200 ਫਰਸਟ ਨੇਸ਼ਨਜ਼ ਆਗੂ, ਕਮਿਊਨਿਟੀ ਮੈਂਬਰ ਅਤੇ ਸਮਰਥਕ ਇਕੱਠੇ ਹੋਏ।
ਪੜ੍ਹੋ ਇਹ ਅਹਿਮ ਖ਼ਬਰ- ''ਅਜਿਹੇ ਧਮਾਕੇ ਕਰਾਂਗੇ, ਜਿਹੜੇ ਪਹਿਲਾਂ ਕਦੇ ਨਹੀਂ ਦੇਖੇ..!'' ਜੰਗਬੰਦੀ ਦੇ ਦੂਜੇ ਹੀ ਦਿਨ Trump ਨੇ ਦੇ'ਤੀ ਵਾਰਨਿੰਗ
ਇਸ ਮੌਕੇ ਬੈਨਰਾਂ ਅਤੇ ਝੰਡਿਆਂ ਰਾਹੀਂ ਲੋਕਾਂ ਨੇ ਆਪਣਾ ਸਖ਼ਤ ਵਿਰੋਧ ਜਤਾਇਆ ਅਤੇ ਫਰਸਟ ਨੇਸ਼ਨਜ਼ ਦੇ ਅਧਿਕਾਰਾਂ ਦੀ ਰੱਖਿਆ ਦੀ ਮੰਗ ਕੀਤੀ। ਰੈਲੀ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਸਾਂਝੇ ਸਮਝੌਤਿਆਂ (ਟ੍ਰੀਟੀ ਲੈਂਡ) ਅਧੀਨ ਆਉਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਫੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਹੱਕਾਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰੀਆਂ ਮੁਤਾਬਕ ਇਹ ਰੈਲੀ ਉਸ ਵੇਲੇ ਹੋਈ ਹੈ ਜਦੋਂ ਇਸ ਮਾਮਲੇ ਨਾਲ ਸੰਬੰਧਿਤ ਅਦਾਲਤੀ ਸੁਣਵਾਈ ਦਾ ਦੂਜਾ ਦਿਨ ਚੱਲ ਰਿਹਾ ਹੈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
