ਬਰੈਂਪਟਨ ਸਿਟੀ ਕੌਂਸਲ ਕੰਪਲੈਕਸ ''ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

Monday, Apr 13, 2026 - 11:59 AM (IST)

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ ''ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

ਇੰਟਰਨੈਸਨਲ ਡੈਸਕ: ਕੈਨੇਡਾ ਦੇ ਸੂਬਿਆਂ ਵੱਲੋਂ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤੀ ਮਹੀਨੇ' ਵਜੋਂ ਮਾਨਤਾ ਦਿੱਤੇ ਜਾਣ ਤੋਂ ਬਾਅਦ ਹਰ ਸਾਲ ਮਨਾਏ ਜਾਣ ਵਾਲੇ ਜਸ਼ਨਾਂ ਦੀ ਲੜੀ ਤਹਿਤ ਬਰੈਂਪਟਨ ਦੇ ਸਿਟੀ ਕੌਂਸਲ ਕੰਪਲੈਕਸ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰੀ ਇਕੱਠ ਦੌਰਾਨ ਪੂਰੀ ਸ਼ਰਧਾ ਨਾਲ ਖਾਲਸਈ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ।

ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਦੁਨੀਆ ਦੇ ਲੋਕਾਂ ਨੂੰ ਏਕਤਾ, ਇਨਸਾਨੀਅਤ ਅਤੇ ਸਭ ਦੇ ਸਤਿਕਾਰ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਸਾਹਿਬ ਨੂੰ ਸਤਿਕਾਰ ਦੇਣਾ ਸਭ ਦਾ ਫਰਜ਼ ਹੈ ਅਤੇ ਇਹ ਪੂਰਾ ਮਹੀਨਾ ਇੱਥੇ ਝੂਲਦਾ ਰਹੇਗਾ। ਇਸ ਮੌਕੇ ਬਰੈਂਪਟਨ ਅਤੇ ਖੇਤਰ ਦੀਆਂ ਹੋਰ ਥਾਵਾਂ ਤੋਂ ਸਿਆਸੀ ਆਗੂ ਅਤੇ ਸਿੱਖ ਭਾਈਚਾਰਾ ਵੱਡੀ ਗਿਣਤੀ ਵਿਚ ਪਹੁੰਚਿਆ ਹੋਇਆ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਹਰੇਕ ਨੂੰ ਗੁਰਬਾਣੀ ਦੀਆਂ ਸਿੱਖਿਆਵਾ ਅਨੁਸਾਰ ਆਪਣੇ ਆਪ ਨੂੰ ਢਾਲਣ ਅਤੇ ਵਿਚਰਨ ਦਾ ਸੱਦਾ ਦਿੰਦਿਆਂ ਭਾਈਚਾਰਕ ਏਕਤਾ 'ਤੇ ਜ਼ੋਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਪੁਲਾੜ ਵਿਗਿਆਨ ਦਾ ਨਵਾਂ ਕਦਮ! ਚੰਦਰਮਾ 'ਤੇ ਸੂਰਜ ਤੋਂ ਬਿਜਲੀ ਬਣਾਉਣ ਦੀ ਤਿਆਰੀ

ਇਸ ਮੌਕੇ ਓਂਟਾਰੀਓ ਸਿੱਖ ਗੁਰਦੁਆਰਾ ਕੌੰਸਲ ਦੇ ਕਈ ਅਹੁਦੇਦਾਰ, ਯੂਥ ਕਲੱਬਾਂ ਨਾਲ ਸਬੰਧਤ ਕਾਰਕੁਨ, ਸਿੱਖ ਪ੍ਰਚਾਰਕ, ਬਰੈਂਪਟਨ ਤੋਂ ਚੁਣ ਕੇ ਵਿਧਾਨ ਸਭਾ ਅਤੇ ਸੰਸਦ ਵਿਚ ਪੁੱਜੇ ਵਿਧਾਇਕ ਤੇ ਸੰਸਦ ਮੈਂਬਰ ਤੇ ਸਿੱਖ  ਸਕੂਲਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਵੇਰ ਤੋਂ ਦੁਪਹਿਰ ਤੱਕ ਸਿਟੀ ਕੰਪਲੈਕਸ ਵਿਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵਿਚ ਵੀ ਵੱਖ-ਵੱਖ ਦਿਨਾਂ ਦੌਰਾਨ ਸਰਕਾਰ ਥਾਵਾਂ 'ਤੇ ਨਿਸ਼ਾਨ ਸਾਹਿਬ ਚੜ੍ਹਾਏ ਜਾ ਰਹੇ ਹਨ। ਹੋਰ ਭਾਈਚਾਰਿਆਂ ਦੇ ਆਗੂਆਂ ਵੱਲੋਂ ਵੀ ਸਿੱਖ ਭਾਈਚਾਰੇ ਨੂੰ ਖਾਲਸਾ ਦੇ ਜਨਮ ਦਿਵਸ ਵਿਸਾਖੀ ਦੀਆਂ ਮੁਬਾਰਕਾ ਭੇਜੀਆਂ ਜਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News