PM ਬੋਰਿਸ ਜਾਨਸਨ ਲਈ ਬੇਹੱਦ ਖਾਸ ਰਿਹਾ 2019, ਦੇ ਗਿਆ ਇਹ ਸੌਗਾਤ

12/31/2019 9:05:29 AM

ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਲਈ ਸਾਲ 2019 ਬੇਹੱਦ ਖਾਸ ਰਿਹਾ। ਬ੍ਰਿਟੇਨ ਵਿਚ 13 ਦਸੰਬਰ ਨੂੰ ਹੋਈਆਂ ਆਮ ਚੋਣਾਂ ਵਿਚ ਵੋਟਿੰਗ ਰਾਹੀਂ ਜਨਤਾ ਨੇ ਆਪਣੀ ਰਾਇ ਪਾਰਟੀਆਂ ਨੂੰ ਦੱਸ ਦਿੱਤੀ ਸੀ। ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ 650 ਮੈਂਬਰੀ ਸੰਸਦ ਵਿਚੋਂ 364 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ। ਇਨ੍ਹਾਂ ਨਤੀਜਿਆਂ ਨੂੰ ਬ੍ਰੈਗਜ਼ਿਟ (ਯੂਰਪੀ ਯੂਨੀਅਨ ਨਾਲੋਂ ਬ੍ਰਿਟੇਨ ਦੇ ਵੱਖ ਹੋਣ) 'ਤੇ ਬ੍ਰਿਟਿਸ਼ ਜਨਤਾ ਦੀ ਮੋਹਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਚੋਣਾਂ ਜਿੱਤਣ ਤੋਂ ਬਾਅਦ ਜਾਨਸਨ ਨੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਵਾਂ ਫਤਵਾ ਮਿਲਿਆ ਹੈ। ਬਰਤਾਨੀਆ ਅਗਲੇ ਸਾਲ 31 ਜਨਵਰੀ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ। ਬ੍ਰੈਗਜ਼ਿਟ 'ਤੇ ਮੁੜ ਰਾਇਸ਼ੁਮਾਰੀ ਦੀ ਲੇਬਰ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਮੁੱਦੇ 'ਤੇ ਭਾਰਤ ਦੀ ਆਲੋਚਨਾ ਕਰਨ ਵਾਲੀ ਇਹ ਪਾਰਟੀ ਮਹਿਜ਼ 203 ਸੀਟਾਂ 'ਤੇ ਮਹਿਦੂਦ ਹੋ ਕੇ ਰਹਿ ਗਈ।

PunjabKesari

2019 ‘ਚ ਬ੍ਰੈਗਜ਼ਿਟ ਲਈ ਖਰੜਾ ਤਿਆਰ ਹੋ ਗਿਆ ਹੈ ਤੇ ਲੱਗਦਾ ਹੈ ਕਿ ਬੋਰਿਸ 2020 ‘ਚ ਆਪਣੀ ਇਸ ਇੱਛਾ ਪੂਰੀ ਕਰ ਲੈਣਗੇ। ਇਸ ਤਰ੍ਹਾਂ 2019 ਉਨ੍ਹਾਂ ਨੂੰ ਅਜਿਹੀ ਸੌਗਾਤ ਦੇ ਕੇ ਗਿਆ ਹੈ ਜਿਸ ਦੀ ਤਾਂਘ ਉਹ ਪਿਛਲੇ ਸਾਲਾਂ ਤੋਂ ਕਰ ਰਹੇ ਸਨ।

1935 ਤੋਂ ਬਾਅਦ ਲੇਬਰ ਪਾਰਟੀ ਦੀ ਸਭ ਤੋਂ ਵੱਡੀ ਹਾਰ ਜੁਲਾਈ 2016 'ਚ—

ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਜਾਨਸਨ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਸਿਰਫ ਉਨ੍ਹਾਂ ਦੀ ਹੀ ਪਾਰਟੀ ਦੇਸ਼ ਨੂੰ ਬ੍ਰੈਗਜ਼ਿਟ ਦੇ ਜਾਲ ਵਿਚੋਂ ਕੱਢ ਸਕਦੀ ਹੈ। ਜੇਰੇਮੀ ਕਾਰਬਿਨ ਦੀ ਅਗਵਾਈ ਹੇਠਲੀ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਬ੍ਰੈਗਜ਼ਿਟ ਬਾਰੇ ਮੁੜ ਰਾਏਸ਼ੁਮਾਰੀ ਕਰਾਏਗੀ। ਬਰਤਾਨੀਆ 'ਚ ਬ੍ਰੈਗਜ਼ਿਟ ਬਾਰੇ 2016 ਵਿਚ ਰਾਏਸ਼ੁਮਾਰੀ ਕਰਾਈ ਗਈ ਸੀ। ਉਦੋਂ ਬ੍ਰੈਗਜ਼ਿਟ ਦੇ ਪੱਖ ਵਿਚ 52 ਫੀਸਦੀ ਵੋਟਾਂ ਪਈਆਂ ਸਨ। ਲੇਬਰ ਪਾਰਟੀ ਨੂੰ ਸਾਲ 1935 ਤੋਂ ਬਾਅਦ ਤੋਂ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਕੁਲ ਸੀਟਾਂ 650

ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ 364 ਸੀਟਾਂ

ਲੇਬਰ ਪਾਰਟੀ ਨੇ ਜਿੱਤੀਆਂ 203 ਸੀਟਾਂ


PunjabKesari

ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦਾ ਵਧਿਆ ਦਬਦਬਾ—
ਬਰਤਾਨੀਆ 'ਚ ਭਾਰਤੀ ਮੂਲ ਦੇ 15 ਲੱਖ ਲੋਕਾਂ ਦਾ 40 ਸੀਟਾਂ 'ਤੇ ਪ੍ਰਭਾਵ ਮੰਨਿਆ ਜਾਂਦਾ ਹੈ। ਇਸ ਚੋਣ ਵਿਚ ਭਾਰਤੀ ਮੂਲ ਦੇ ਤਕਰੀਬਨ 63 ਉਮੀਦਵਾਰਾਂ ਨੇ ਚੋਣ ਲੜੀ। 25 ਨੂੰ ਕੰਜ਼ਰਵੇਟਿਵ ਪਾਰਟੀ ਨੇ ਅਤੇ 13 ਨੂੰ ਲੇਬਰ ਪਾਰਟੀ ਨੇ ਟਿਕਟ ਦਿੱਤੀ। ਬਾਕੀਆਂ ਨੂੰ ਹੋਰਨਾਂ ਪਾਰਟੀਆਂ ਤੋਂ ਟਿਕਟਾਂ ਮਿਲੀਆਂ। ਇਨ੍ਹਾਂ 'ਚੋਂ ਕੰਜ਼ਰਵੇਟਿਵ ਤੇ ਲੇਬਰ ਪਾਰਟੀਆਂ ਦੇ 7-7 ਉਮੀਦਵਾਰ ਜੇਤੂ ਰਹੇ।

ਨੀਸਡੇਨ ਮੰਦਰ ਰਿਹਾ ਸੁਰਖੀਆਂ 'ਚ—
PunjabKesari
ਭਾਰਤੀ ਮੂਲ ਦੇ ਲੋਕਾਂ ਨੂੰ ਖਿੱਚਣ ਲਈ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਪਿੱਛੇ ਨਹੀਂ ਰਹੇ। ਚੋਣਾਂ ਦੌਰਾਨ ਜਾਨਸਨ ਨੇ ਲੰਡਨ ਸਥਿਤ ਨੀਸਡੇਨ ਮੰਦਰ ਵਿਚ ਭਗਵਾਨ ਦੇ ਦਰਸ਼ਨ ਕੀਤੇ। ਇਸ ਯਾਤਰਾ ਦਾ ਮਕਸਦ ਬਰਤਾਨੀਆ ਵਿਚ ਵਸੇ ਹਿੰਦੂਆਂ ਨੂੰ ਇਹ ਸੁਨੇਹਾ ਦੇਣਾ ਸੀ ਕਿ ਕੰਜ਼ਰਵੇਟਿਵ ਪਾਰਟੀ ਭਾਰਤ ਤੇ ਭਾਰਤੀ ਮੂਲ ਦੇ ਲੋਕਾਂ ਦੀ ਸ਼ੁਭਚਿੰਤਕ ਹੈ। ਨਾਲ ਹੀ ਜਾਨਸਨ ਨੇ ਇਸ ਮੰਦਰ ਦੇ ਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿੱਜੀ ਪੱਧਰ 'ਤੇ ਦੋਸਤੀ ਦਾ ਵੀ ਦਾਅਵਾ ਕੀਤਾ।

PunjabKesari

ਬੋਰਿਸ ਦੀ ਗਰਲਫਰੈਂਡ ਵੀ ਭਾਰਤੀ ਅੰਦਾਜ਼ 'ਚ ਆਈ ਸਾਹਮਣੇ—
ਬੋਰਿਸ ਜਾਨਸਨ ਦਾ ਮੰਦਰ ਜਾਣਾ ਖਾਸ ਸੀ ਪਰ ਇਸ ਤੋਂ ਵਧ ਸੁਰਖੀਆਂ 'ਚ ਛਾਈ ਉਨ੍ਹਾਂ ਦੀ ਗਰਲਫਰੈਂਡ ਜੋ ਸਾੜ੍ਹੀ ਲਗਾ ਕੇ ਮੰਦਰ ਪੁੱਜੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਸ ਲੁੱਕ ਦੀ ਕਾਫੀ ਚਰਚਾ ਰਹੀ।


Related News