ਵੋਟ ਪਾਉਣ ਪਹੁੰਚੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਲੋਂ ਹੋਈ ਵੱਡੀ ਭੁੱਲ

05/03/2024 6:19:45 PM

ਲੰਡਨ (ਏਜੰਸੀ): ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇਸ਼ ਦੀਆਂ ਸਥਾਨਕ ਚੋਣਾਂ ‘ਚ ਵੋਟ ਪਾਉਣ ਲਈ ਪਹੁੰਚੇ ਪਰ ਆਪਣਾ ਪਛਾਣ ਪੱਤਰ (ਆਈ.ਡੀ.) ਨਾਲ ਲਿਆਉਣਾ ਭੁੱਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਤੋਂ ਵਾਪਸ ਪਰਤਣਾ ਪਿਆ। ਬ੍ਰਿਟਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੀਰਵਾਰ ਨੂੰ ਚੋਣਾਂ ਦੌਰਾਨ ਜਾਨਸਨ ਆਪਣਾ ਆਈਡੀ ਕਾਰਡ ਲਿਆਉਣਾ ਭੁੱਲ ਗਿਆ ਸੀ, ਜਿਸ ਤੋਂ ਬਾਅਦ ਸਾਊਥ ਆਕਸਫੋਰਡਸ਼ਾਇਰ ਦੇ ਪੋਲਿੰਗ ਸਟੇਸ਼ਨ ਸਟਾਫ ਨੇ ਉਸ ਨੂੰ ਕਿਹਾ ਕਿ ਉਹ ਬਿਨਾਂ ਪਛਾਣ ਪੱਤਰ ਦੇ ਵੋਟ ਨਹੀਂ ਪਾ ਸਕਦਾ। 

ਪੜ੍ਹੋ ਇਹ ਅਹਿਮ ਖ਼ਬਰ-ਸਥਾਨਕ ਚੋਣ ਨਤੀਜਿਆਂ 'ਚ PM ਸੁਨਕ ਨੂੰ ਵੱਡਾ ਝਟਕਾ, ਪਾਰਟੀ ਦਾ 40 ਸਾਲਾਂ 'ਚ ਸਭ ਤੋਂ ਮਾੜਾ ਪ੍ਰਦਰਸ਼ਨ

ਸਕਾਈ ਨਿਊਜ਼ ਨੇ ਰਿਪੋਰਟ ਮੁਤਾਬਕ ਜਾਨਸਨ 2019 ਤੋਂ 2022 ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ। ਹਾਲਾਂਕਿ ਜਾਨਸਨ ਨੇ ਬਾਅਦ ਵਿੱਚ ਵੋਟ ਪਾਈ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦਿੱਤੀ। ਜਾਨਸਨ ਨੇ 2022 ਵਿੱਚ ਵੋਟ ਪਾਉਣ ਲਈ ਫੋਟੋ ਆਈਡੀ ਨੂੰ ਲਾਜ਼ਮੀ ਕਰਨ ਵਾਲੇ ਇੱਕ ਕਾਨੂੰਨ ਦੀ ਸ਼ੁਰੂਆਤ ਕੀਤੀ ਸੀ ਅਤੇ ਨਵਾਂ ਕਾਨੂੰਨ ਪਹਿਲੀ ਵਾਰ ਪਿਛਲੇ ਸਾਲ ਸਥਾਨਕ ਚੋਣਾਂ ਵਿੱਚ ਲਾਗੂ ਕੀਤਾ ਗਿਆ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਜ਼ਿਆਦਾਤਰ ਲੋਕ ਨਵੇਂ ਕਾਨੂੰਨ ਦੀ ਪਾਲਣਾ ਕਰ ਰਹੇ ਹਨ ਪਰ ਕੁਝ ਲੋਕਾਂ ਨੇ ਇਸ ਲਈ ਵੋਟ ਨਹੀਂ ਪਾਈ ਕਿਉਂਕਿ ਉਨ੍ਹਾਂ ਕੋਲ ਪਛਾਣ ਪੱਤਰ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News