ਵਲੈਤ ''ਚ ਕਬੱਡੀ ਕਬੱਡੀ ਗੂੰਜਾਂ ਨਾ ਪੈਣ ਕਾਰਨ ਖੇਡ ਪ੍ਰੇਮੀਆਂ ਚ ਨਿਰਾਸ਼ਾ

Friday, Jul 07, 2017 - 05:06 PM (IST)

ਵਲੈਤ ''ਚ ਕਬੱਡੀ ਕਬੱਡੀ ਗੂੰਜਾਂ ਨਾ ਪੈਣ ਕਾਰਨ ਖੇਡ ਪ੍ਰੇਮੀਆਂ ਚ ਨਿਰਾਸ਼ਾ

ਲੰਡਨ (ਰਾਜਵੀਰ ਸਮਰਾ)—ਇੰਗਲੈਂਡ ਵਿਚ ਪਿਛਲੇ ਸਾਲ ਅਤੇ ਇਸ ਸਾਲ ਹੁਣ ਤੱਕ ਕਬੱਡੀ ਟੂਰਨਾਮੈਂਟ ਨਾ ਹੋਣ ਕਾਰਨ ਕਬੱਡੀ ਖੇਡ ਦੇ ਪ੍ਰਸ਼ੰਸਕ ਭਾਰੀ ਨਿਰਾਸ਼ ਹਨ।|ਇਸ ਦਾ ਪ੍ਰਗਟਾਵਾ ਸਾਊਥਾਲ ਕਬੱਡੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਰੰਧਾਵਾ ਨੇ ਕੀਤਾ। ਰੰਧਾਵਾ ਨੇ ਕਿਹਾ ਕਿ ਅਹੁਦੇਦਾਰਾਂ ਦੇ ਵਿਵਾਦ ਕਾਰਨ ਪਿਛਲੇ ਸਾਲ ਕਬੱਡੀ ਟੂਰਨਾਮੈਂਟ ਵਿਚ ਹਿੱਸਾ ਨਾ ਲੈ ਸਕੇ ਅਤੇ ਇਸ ਸਾਲ ਵੀ ਇੰਗਲੈਂਡ ਫੈਡਰੇਸ਼ਨਾਂ ਵਲੋਂ ਵਾਅਦਾ ਕਰਨ ਉਪਰੰਤ ਵੀ ਅਜੇ ਤੱਕ ਖੇਡ ਮੇਲੇ ਸ਼ੁਰੂ ਨਹੀਂ ਹੋ ਸਕੇ।|ਉਨ੍ਹਾਂ ਦੋਨੋਂ ਫੈਡਰੇਸ਼ਨਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਸ ਵਿਚ ਉਦਮ ਕਰਕੇ ਇੰਗਲੈਂਡ ਦੇ ਹੀ ਖਿਡਾਰੀਆਂ ਦੀਆਂ ਟੀਮਾਂ ਬਣਾ ਕੇ ਟੂਰਨਾਮੈਂਟ ਕਰਵਾ ਲੈਣੇ ਚਾਹੀਦੇ ਹਨ|ਤਾਂ ਕਿ ਖੇਡ ਪ੍ਰੇਮੀ ਨਿਰਾਸ਼ ਨਾ ਹੋਣ ਅਤੇ ਖੇਡਾਂ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਜੋ ਵੀ ਅਹੁਦੇਦਾਰ ਇਹ ਉਦਮ ਕਰੇਗਾ। ਉਹ ਉਨ੍ਹਾਂ ਦਾ ਪੂਰਾ ਸਾਥ ਦੇਣਗੇ। ਇੱਥੇ ਜ਼ਿਤਰਯੋਗ ਹੈ ਕਿ ਯੂ.ਕੇ ਵਿਚ ਦੋ ਫੈਡਰੇਸ਼ਨਾਂ ਵਿਚਰ ਰਹੀਆਂ ਹਨ।|ਜੋ ਕਾਫੀ ਯਤਨ ਦੇ ਬਾਵਜੂਦ ਇਕ ਸਾਂਝੀ ਬਾਡੀ ਬਣਾਉਣ ਤੋਂ ਅਸਮਰੱਥ ਰਹੀਆਂ ਹਨ। 


Related News