ਪੰਜਾਬੀ ਉਮੀਦਵਾਰ ਸੁਖਮਨ ਗਿੱਲ ਦੇ ਸਮਰਥਨ ''ਚ ਉਤਰੇ ਪੀਅਰੇ ਪੋਇਲੀਵਰੇ
Sunday, Apr 20, 2025 - 11:52 AM (IST)

ਟੋਰਾਂਟੋ- ਕੈਨੇਡਾ ਵਿਚ ਇਸ ਮਹੀਨੇ ਮਤਲਬ 28 ਅਪ੍ਰੈਲ ਨੂੰ ਸੰਘੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਰਿਕਾਰਡ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਮੈਂਬਰ ਦੇਸ਼ ਭਰ ਵਿਚ ਸੀਟਾਂ 'ਤੇ ਚੋਣ ਲੜ ਰਹੇ ਹਨ ਹਨ। ਇਨ੍ਹਾਂ ਵਿਚੋਂ ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ ਮੈਦਾਨ ਵਿਚ ਹਨ। ਹਾਲ ਹੀ ਵਿਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲਵਰੇ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ।
ਪੀਅਰੇ ਪੋਇਲੀਵਰੇ ਨੇ ਸੁਖਮਨ ਗਿੱਲ ਦੇ ਹੱਕ ਵਿਚ ਬੋਲਦਿਆਂ ਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪੋਇਲੀਵਰੇ ਮੁਤਾਬਕ,''ਜੇਕਰ ਲੋਕ ਕੈਨੇਡਾ ਵਿਚ ਬਦਲਾਅ ਚਾਹੁੰਦੇ ਹਨ, ਟੈਕਸਾਂ ਵਿਚ ਰਾਹਤ ਚਾਹੁੰਦੇ ਹਨ, ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਹਨ ਤਾਂ ਇਸ ਲਈ ਸੱਤਾ ਵਿਚ ਪਰਿਵਰਤਨ ਦੀ ਲੋੜ ਹੈ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੁਖਮਨ ਗਿੱਲ ਨੂੰ ਵੋਟਾਂ ਦੇ ਕੇ ਜਿਤਾਉਣਾ ਚਾਹੀਦਾ ਹੈ।''
ਪੜ੍ਹੋ ਇਹ ਅਹਿਮ ਖ਼ਬਰ-ਕੈਨੇੇਡਾ 'ਚ 65 ਪੰਜਾਬੀ ਉਮੀਦਵਾਰਾਂ ਨੇ ਭਖਾਇਆ ਚੋਣ ਮੈਦਾਨ, ਦਿਲਚਸਪ ਹੋਵੇਗਾ ਮੁਕਾਬਲਾ
ਬੀਤੇ ਦਿਨੀਂ ਐਬਟਸਫੋਰਡ-ਸਾਊਥ ਲੈਂਗਲੀ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਖਮਨ ਗਿੱਲ ਦੇ ਚੋਣ ਦਫ਼ਤਰ ਦਾ ਉਦਘਾਟਨ ਸੀਡਰ ਪਾਰਕ ਐਬਟਸਫੋਰਡ ਨੇੜੇ ਇੱਕ ਇਮਾਰਤ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਉਨ੍ਹਾਂ ਦੇ ਸਮਰਥਕਾਂ ਅਤੇ ਕੰਜ਼ਰਵੇਟਿਵ ਵਰਕਰਾਂ ਨੇ ਜ਼ੋਰਦਾਰ ਚੋਣ ਪ੍ਰਚਾਰ ਸ਼ੁਰੂ ਕੀਤਾ। ਸੁਖਮਨ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਤੇ ਪਾਲਣ ਪੋਸ਼ਣ ਇਸੇ ਹਲਕੇ ਵਿੱਚ ਹੋਇਆ ਹੈ। ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਲੋੜਾਂ ਅਤੇ ਇੱਛਾਵਾਂ ਅਤੇ ਆਪਣੇ ਹਲਕੇ ਦੇ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਪਾਰਟੀ ਮੈਂਬਰਾਂ ਵੱਲੋਂ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਆਗੂ ਪੀਅਰੇ ਪੋਇਲੀਵਰੇ ਨੂੰ ਮੌਜੂਦਾ ਸਮੇਂ ਵਿੱਚ ਇੱਕ ਮਜ਼ਬੂਤ ਅਤੇ ਸਹੀ ਆਗੂ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਚੋਣਾਂ ਦਾ ਵਜਿਆ ਬਿਗੁਲ, ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਪ੍ਰਚਾਰ ਤੇਜ਼
ਇੱਥੇ ਦੱਸ ਦਈਏ ਕਿ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲਾਂ, ਕੰਜ਼ਰਵੇਟਿਵਾਂ, ਐਨ.ਡੀ.ਪੀ ਅਤੇ ਗ੍ਰੀਨਜ਼ ਸਮੇਤ ਸਾਰੀਆਂ ਪ੍ਰਮੁੱਖ ਸੰਘੀ ਪਾਰਟੀਆਂ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਨਾਲ ਹੀ ਆਜ਼ਾਦ ਉਮੀਦਵਾਰਾਂ ਵਜੋਂ ਵੀ ਚੋਣ ਲੜ ਰਹੇ ਹਨ, ਜੋ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਮੈਨੀਟੋਬਾ ਵਰਗੇ ਪ੍ਰਮੁੱਖ ਪ੍ਰਾਂਤਾਂ ਵਿੱਚ ਫੈਲੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।