ਫਿਲਪੀਨਜ਼ : ਜਵਾਲਾਮੁਖੀ 'ਚੋਂ ਲਾਵਾ ਨਿਕਲਣਾ ਸ਼ੁਰੂ, 16,700 ਲੋਕਾਂ ਨੂੰ ਕੱਢਿਆ ਗਿਆ ਬਾਹਰ

01/13/2020 11:35:42 AM

ਮਨੀਲਾ (ਭਾਸ਼ਾ): ਫਿਲਪੀਨਜ਼ ਵਿਚ ਸੋਮਵਾਰ ਨੂੰ ਘੱਟੋ-ਘੱਟ 16,700 ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ।ਇੱਥੇ 'ਤਾਲ' ਜਵਾਲਾਮੁਖੀ ਵਿਚੋਂ ਲਾਵਾ ਨਿਕਲਣਾ ਸ਼ੁਰੂ ਹੋ ਗਿਆ ਹੈ ਜਦਕਿ ਇਸ ਵਿਚੋਂ ਨਿਕਲੀ ਸਵਾਹ ਲੱਗਭਗ 70 ਕਿਲੋਮੀਟਰ ਦੂਰ ਰਾਜਧਾਨੀ ਮਨੀਲਾ ਤੱਕ ਪਹੁੰਚ ਗਈ ਹੈ।ਨੈਸ਼ਨਲ ਡਿਸਾਸਟਰ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਦੇ ਮੁਤਾਬਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੈਨ ਨਿਕੋਲਸ, ਬਾਲੇਤੇ, ਤਾਲੀਸੇ, ਲੀਪਾ (ਬੰਟਾਗਾਸ ਸੂਬਾ) ਅਤੇ ਟੇਗਾਟੇ (ਕੈਵਿਟੇ) ਦੀਆਂ ਸਭ ਤੋਂ ਵੱਧ ਪ੍ਰਭਾਵਿਤ ਨਗਰਪਾਲਿਕਾਵਾਂ ਵਿਚ ਅਧਿਕਾਰਤ 38 ਨਿਕਾਸੀ ਕੇਂਦਰਾਂ 'ਤੇ ਲਿਜਾਇਆ ਗਿਆ। 

ਸਮਾਚਾਰ ਏਜੰਸੀ ਈਫੇ ਦੀ ਰਿਪੋਰਟ ਮੁਤਾਬਕ ਫਿਲਪੀਨਜ਼ ਇੰਸਟੀਚਿਊਟ ਆਫ ਜਵਾਲਾਮੁਖੀ ਅਤੇ ਸੀਸਮੋਲੋਜ਼ੀ ਨੇ ਤਾਲ ਦੇ ਟੋਏ ਦੇ ਅੰਦਰ ਗਤੀਵਿਧੀ ਵਿਚ ਵਾਧੇ ਦੇ ਬਾਅਦ ਖਤਰੇ ਦੇ ਪੱਧਰ ਨੂੰ 5 ਦੇ ਪੱਧਰ 'ਤੇ 1 ਤੋਂ 4 ਤੱਕ ਵਧਾ ਦਿੱਤਾ, ਜਿਸ ਦੇ ਨਤੀਜੇ ਵਜੋਂ ਲੱਗਭਗ 1 ਕਿਲੋਮੀਟਰ ਦੀ ਉੱਚਾਈ ਤੱਕ ਪਹੁੰਚਣ ਵਾਲੇ ਧੂੰਏਂ ਦਾ ਇਕ ਵਿਸ਼ਾਲ ਮੈਦਾਨ ਸੀ। ਪੱਧਰ 4 ਦਾ ਮਤਲਬ ਹੈ ਕਿ ਖਤਰਨਾਕ ਧਮਾਕਾ ਹੋ ਸਕਦਾ ਹੈ ਅਤੇ ਇਹ ਵੀ ਕਿ ਜਵਾਲਾਮੁਖੀ ਸੁਨਾਮੀ ਦਾ ਖਤਰਾ ਹੈ ਕਿਉਂਕਿ 'ਤਾਲ' ਦੁਨੀਆ ਦੇ ਸਭ ਤੋਂ ਛੋਟੇ ਜਵਾਲਾਮੁਖੀਆਂ ਵਿਚੋਂ ਇਕ ਝੀਲ ਦੇ ਵਿਚ ਸਥਿਤ ਹੈ। 

ਪਿਛਲੇ 24 ਘੰਟਿਆਂ ਵਿਚ ਜਵਾਲਾਮੁਖੀ ਉਤਪਤੀ ਦੇ 75 ਤੱਕ ਭੂਚਾਲ ਦਰਜ ਕੀਤੇ ਗਏ ਹਨ ਜਿਹਨਾਂ ਵਿਚ 32 'ਤੇ ਧਿਆਨ ਦੇਣ ਯੋਗ ਤੀਬਰਤਾ ਹੈ, ਜਿਸ ਵਿਚ ਸੋਮਵਾਰ ਸਵੇਰੇ 3.8 ਦੀ ਤੀਬਰਤਾ ਵੀ ਸ਼ਾਮਲ ਹੈ। ਮਨੀਲਾ ਦਾ ਨਿਨੋਯ ਐਕਵੀਨੋ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਰਾਜਧਾਨੀ ਦੇ ਉੱਤਰ ਵਿਚ ਲੱਗਭਗ 90 ਕਿਲੋਮੀਟਰ ਦੂਰ ਕਲਾਰਕ ਅੰਤਰਰਾਸ਼ਟਰੀ ਹਵਾਈ ਅੱਡਾ, ਦ੍ਰਿਸ਼ਤਾ ਦਾ ਕਮੀ ਕਾਰਨ ਬੰਦ ਹਨ ਅਤੇ ਘੱਟੋ-ਘੱਟ 109 ਅੰਤਰਰਾਸ਼ਟਰੀ ਉਡਾਣਾਂ ਅਤੇ 87 ਘਰੇਲੂ ਉਡਾਣਾਂ ਹੁਣ ਤੱਕ ਰੱਦ ਕੀਤੀਆਂ ਜਾ ਚੁੱਕੀਆਂ ਹਨ। ਮਨੀਲਾ ਅਤੇ ਕੈਲਾਬਰਜ਼ੋਨ ਖੇਤਰ ਵਿਚ ਵਿਦਿਅਕ ਅਦਾਰੇ ਅਤੇ ਸਰਕਾਰੀ ਦਫਤਰ ਜਿੱਥੇ ਬਟਾਂਗ ਅਤੇ ਕੈਵਿਟੇ ਦੇ ਸੂਬੇ ਸਥਿਤ ਹਨ ਮੁਅੱਤਲ ਕਰ ਦਿੱਤੇ ਗਏ ਹਨ।

ਜਵਾਲਾਮੁਖੀ ਦੇ ਨੇੜਲੇ ਖੇਤਰਾ ਸਵਾਹ ਅਤੇ ਜ਼ਹਿਰੀਲੇ ਧੂੰਏਂ ਦੀ ਮੋਟੀ ਪਰਤ ਨਾਲ ਢੱਕੇ ਗਏ ਹਨ। ਇਸ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਫਿਲਪੀਨਜ਼ ਰੈੱਡ ਕਰਾਸ ਦੀਆਂ ਟੀਮਾਂ ਨਿਕਾਸੀ ਕੰਮਾਂ ਵਿਚ ਯੋਗਦਾਨ ਲਈ ਖੇਤਰ ਵਿਚ ਪਹੁੰਚ ਗਈਆਂ ਹਨ।ਜਵਾਲਾਮੁਖੀ ਜੋ ਕਿ 1572 ਦੇ ਬਾਅਦ 33 ਵਾਰ ਭੜਕਿਆ ਹੈ ਵਿਚ 1911 ਅਤੇ 1965 ਵਿਚ 200 ਧਮਾਕੇ ਹੋਏ ਜਿਹਨਾਂ ਵਿਚ ਤਕਰੀਬਨ 1300 ਲੋਕ ਮਾਰੇ ਗਏ ਸਨ।


Vandana

Content Editor

Related News