ਹੈਰਾਨੀਜਨਕ : ਕੁੜੀ ਨੇ ਕੀਤਾ ਆਨਲਾਈਨ ਆਰਡਰ, ਘਰ ਪੁੱਜੇ 42 ਡਿਲੀਵਰੀ ਬੁਆਏ
Thursday, Dec 03, 2020 - 06:00 PM (IST)
ਮਨੀਲਾ (ਬਿਊਰੋ): ਮੌਜੂਦਾ ਸਮੇਂ ਵਿਚ ਜ਼ਿਆਦਾਤਰ ਲੋਕ ਆਨਲਾਈਨ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ। ਕਈ ਲੋਕ ਹੁਣ ਖਾਣੇ ਦਾ ਆਰਡਰ ਵੀ ਆਨਲਾਈਨ ਦੇ ਰਹੇ ਹਨ।ਇਸ ਸੰਬੰਧੀ ਫਿਲੀਪੀਨਜ਼ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਨੇ ਆਨਲਾਈਨ ਫੂਡ ਆਰਡਰ ਕੀਤਾ ਅਤੇ ਉਸ ਦੇ ਆਰਡਰ ਨੂੰ ਲੈਕੇ ਵੱਖ-ਵੱਖ 42 ਡਿਲੀਵਰੀ ਬੁਆਏ ਉਸ ਦੇਘਰ ਪਹੁੰਚ ਗਏ। ਉਸ ਕੁੜੀ ਨੂੰ ਸਮਝ ਨਹੀਂ ਆਇਆ ਕਿ ਇਹ ਸਭ ਕਿਵੇਂ ਹੋਇਆ।
ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਅਜਿਹਾ ਹੋਣ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆਈ। 'ਸਨ ਸਟਾਰ ਡਾਟ ਕਾਮ' ਦੀ ਇਕ ਰਿਪੋਰਟ ਦੇ ਮੁਤਾਬਕ, ਫਿਲੀਪੀਨਜ ਦੀ ਸੇਬੂ ਸਿਟੀ ਤੋਂ ਸਕੂਲ ਵਿਚ ਪੜ੍ਹਨ ਵਾਲੀ ਇਕ ਕੁੜੀ ਨੇ ਇਕ ਫੂਡ ਐਪ ਜ਼ਰੀਏ ਲੰਚ ਲਈ ਖਾਣਾ ਆਰਡਰ ਕੀਤਾ। ਆਰਡਰ ਦੇ ਬਾਅਦ ਉਹ ਆਪਣੀ ਦਾਦੀ ਦੇ ਨਾਲ ਖਾਣੇ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੇ ਬਾਅਦ ਜੋ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਅਗਲੇ ਸਾਲ ਮਾਰਚ ਮਹੀਨੇ ਮਿਲੇਗੀ ਕੋਰੋਨਾ ਵੈਕਸੀਨ : ਗ੍ਰੇਗ ਹੰਟ
ਕੁਝ ਦੇਰ ਬਾਅਦ ਕੁੜੀ ਦੀ ਗਲੀ ਵਿਚ ਇਕ ਦੇ ਬਾਅਦ ਇਕ ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚਣ ਲੱਗੇ। ਦੇਖਦੇ ਹੀ ਦੇਖਦੇ ਕੁੱਲ 42 ਡਿਲੀਵਰੀ ਬੁਆਏ ਉੱਥੇ ਇਕੱਠੇ ਹੋ ਗਏ। ਕਿਸੇ ਨੂੰ ਅਜਿਹੀ ਗੜਬੜ ਹੋਣ ਬਾਰੇ ਕੁਝ ਸਮਝ ਨਹੀਂ ਸੀ ਆ ਰਿਹਾ। ਗਲੀ ਵਿਚ ਰਹਿਣ ਵਾਲੇ ਲੋਕ ਆਪਣੇ ਘਰਾਂ ਤੋਂ ਇਹ ਸਭ ਨਜ਼ਾਰਾ ਦੇਖ ਰਹੇ ਸਨ। ਇਕ ਸਥਾਨਕ ਮੁੰਡੇ ਨੇ ਇਹ ਸਭ ਸੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਦਿੱਤਾ।
ਆਖਿਰਕਾਰ ਖੁਲਾਸਾ ਹੋਇਆ ਕਿ ਇੰਨੀ ਵੱਡੀ ਗੜਬੜ ਕਿਵੇਂ ਹੋ ਗਈ। ਅਸਲ ਵਿਚ ਇਹ ਸਭ ਫੂਡ ਐਪ ਵਿਚ ਤਕਨੀਕੀ ਗੜਬੜੀ ਕਾਰਨ ਹੋਇਆ ਜਿਸ ਨਾਲ ਇਕ ਦੀ ਬਜਾਏ 42 ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚ ਗਏ। ਐਪ ਦੇ ਠੀਕ ਨਾਲ ਕੰਮ ਨਾ ਕਰਨ ਕਾਰਨ ਕੁੜੀ ਵੱਲੋਂ ਦਿੱਤਾ ਗਿਆ ਆਰਡਰ 42 ਡਿਲੀਵਰੀ ਬੁਆਏ ਤੱਕ ਪਹੁੰਚ ਗਿਆ ਅਤੇ ਉਹ ਸਾਰੇ ਖਾਣਾ ਲੈ ਕੇ ਉੱਥੇ ਪਹੁੰਚ ਗਏ।
ਨੋਟ- ਆਨਲਾਈਨ ਖਰੀਦਦਾਰੀ ਕਰਨ ਸੰਬੰਧੀ ਦੱਸੋ ਆਪਣੀ ਰਾਏ।