Pfizer ਅਤੇ BioNTec ਨੇ ਪੰਜ ਸਾਲ ਤਕ ਦੇ ਬੱਚਿਆਂ ਦੇ ਟੀਕਾਕਰਨ ਲਈ ਮੰਗੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

Wednesday, Feb 02, 2022 - 01:49 PM (IST)

Pfizer ਅਤੇ BioNTec ਨੇ ਪੰਜ ਸਾਲ ਤਕ ਦੇ ਬੱਚਿਆਂ ਦੇ ਟੀਕਾਕਰਨ ਲਈ ਮੰਗੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

ਵਾਸ਼ਿੰਗਟਨ (ਭਾਸ਼ਾ): ਕੋਰੋਨਾ ਦੇ ਵੱਧਦੇ ਖਤਰੇ ਦੇ ਵਿਚਕਾਰ ਦਵਾਈ ਕੰਪਨੀਆਂ ਫਾਈਜ਼ਰ ਅਤੇ ਬਾਇਓਏਨਟੇਕ ਨੇ ਅਮਰੀਕਾ ਨੂੰ 6 ਮਹੀਨੇ ਤੋਂ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮੰਗ ਕੀਤੀ ਹੈ। ਖੁਰਾਕ ਅਤੇ ਦਵਾਈ ਪ੍ਰਸ਼ਾਸਕ ਨੇ ਬੇਮਿਸਾਲ ਕਦਮ ਚੁੱਕਦੇ ਹੋਏ ਫਾਈਜ਼ਰ ਅਤੇ ਉਸ ਦੇ ਸਹਿਯੋਗੀ ਬਾਇਓਏਨਟੇਕ ਤੋਂ ਪਹਿਲਾਂ ਨਿਯੋਜਿਤ ਪ੍ਰੋਗਰਾਮ ਤੋਂ ਪਹਿਲਾਂ ਇਹ ਅਰਜ਼ੀ ਦੇਣ ਲਈ ਕਿਹਾ ਸੀ। ਦੇਸ਼ ਵਿੱਚ ਪੰਜ ਸਾਲ ਤੱਕ ਦੇ ਉਮਰ ਵਰਗ ਦੇ 1.9 ਕਰੋੜ ਬੱਚੇ ਹੀ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਦੇ ਯੋਗ ਨਹੀਂ ਹਨ। ਕਈ ਮਾਪੇ ਬੱਚਿਆਂ ਨੂੰ ਵੀ ਟੀਕੇ ਲਗਾਉਣ 'ਤੇ ਜ਼ੋਰ ਦੇ ਰਹੇ ਹਨ, ਖਾਸਤੌਰ ਤੋਂ ਅਜਿਹੇ ਸਮੇਂ  ਜਦੋਂ ਓਮੀਕ੍ਰੋਨ ਦੇ ਸੰਕਰਮਣ ਕਾਰਨ ਰਿਕਾਰਡ ਗਿਣਤੀ ਵਿਚ ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਜਾ ਰਿਹਾ ਹੈ। ਜੇਕਰ ਐਫ.ਡੀ.ਏ. ਮਨਜ਼ੂਰੀ ਦਿੰਦਾ ਹੈ ਤਾਂ ਫਾਈਜ਼ਰ ਦੇ ਟੀਕੇ ਛੇ ਮਹੀਨਿਆਂ ਤੱਕ ਬੱਚਿਆਂ ਨੂੰ ਵੀ ਲਗਾਏ ਜਾ ਸਕਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਟੀਕਾਕਰਨ ਖ਼ਿਲਾਫ਼ ਕੈਨੇਡਾ 'ਚ ਵਿਰੋਧ ਪ੍ਰਦਰਸ਼ਨ ਜਾਰੀ, ਟਰੂਡੋ ਦੇ ਅਸਤੀਫ਼ੇ ਦੀ ਮੰਗ

ਇਹਨਾਂ ਦੋਹਾਂ ਟੀਕਿਆਂ ਦੀ ਖੁਰਾਕ ਬਾਲਗਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਦਾ ਦਸਵਾਂ ਹਿੱਸਾ ਹੈ। ਫਾਈਜ਼ਰ ਨੇ ਬੁੱਧਵਾਰ ਨੇ ਕਿਹਾ ਕਿ ਉਸ ਨੇ ਐਫਡੀਏ ਨੂੰ ਅੰਕੜੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਕੁਝ ਦਿਨਾਂ ਵਿੱਚ ਇਹ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ ਹੈ। ਇੱਕ ਪ੍ਰਮੁੱਖ ਸਵਾਲ ਇਹ ਹੈ ਕਿ ਬੱਚਿਆਂ ਨੂੰ ਕਿੰਨੀ ਖੁਰਾਕ ਦੇਣ ਦੀ ਲੋੜ ਹੋਵੇਗੀ। ਸ਼ੁਰੂਆਤੀ ਜਾਂਚ ਵਿਚ ਬੱਚਿਆਂ ਲਈ ਦੋ ਖੁਰਾਕਾਂ ਕਾਫੀ ਮੰਨੀਆ ਗਈਆਂ ਪਰ ਸਕੂਲਾਂ ਵਿਚ ਦਾਖਿਲ ਲੈਣ ਵਾਲੇ ਬੱਚਿਆਂ ਲਈ ਇਹ ਕਾਫੀ ਨਹੀਂ ਮੰਨੀ ਗਈ। ਫਾਈਜ਼ਰ ਤਿੰਨ ਖੁਰਾਕਾਂ ਦੀ ਜਾਂਚ ਕਰ ਰਹੀ ਹੈ ਅਤੇ ਅੰਤਮ ਅੰਕੜੇ ਮਾਰਚ ਅੰਤ ਤੱਕ ਆਉਣ ਦੀ ਉਮੀਦ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਸ਼ੁਰੂ ਹੋਈ ਮੁਹਿੰਮ, 11 ਹਜ਼ਾਰ ਲੋਕਾਂ ਨੇ ਕੀਤੇ ਦਸਤਖ਼ਤ

ਐੱਫ.ਡੀ.ਏ. ਨੇ ਓਮੀਕ੍ਰੋਨ ਤੋਂ ਵੱਧ ਗਿਣਤੀ ਵਿੱਚ ਬੱਚੇ ਪ੍ਰਭਾਵਿਤ ਹੋਣ ਮਗਰੋਂ ਫਾਈਜ਼ਰ ਨੂੰ ਅਰਜ਼ੀ ਦੇਣ ਲਈ ਕਿਹਾ ਸੀ। ਏਜੰਸੀ ਦੀ ਇੱਕ ਬੁਲਾਰਨ ਨੇ ਦੱਸਿਆ ਕਿ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਓਮੀਕਰੋਨ ਰੂਪ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਐੱਫ.ਡੀ.ਏ. ਦਾ ਅੰਤਿਮ ਫ਼ੈਸਲਾ ਕੁਝ ਮਹੀਨਿਆਂ ਦੇ ਅੰਦਰ ਆ ਸਕਦਾ ਹੈ ਪਰ ਸਿਰਫ ਇਹੀ ਇਕ ਰੁਕਾਵਟ ਨਹੀਂ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਤੋਂ ਵੀ ਮਨਜ਼ੂਰੀ ਲੈਣੀ ਹੋਵੇਗੀ। ਰਾਸ਼ਟਰਪਤੀ ਜੋਅ ਬਾਈਡੇਨ ਦਾ ਪ੍ਰਸ਼ਾਸਨ ਬੱਚਿਆਂ ਲਈ ਕੋਵਿਡ-19 ਰੋਧੀ ਟੀਕੇ  ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਦਲੀਲ ਹੈ ਕਿ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਅਤੇ ਉਨ੍ਹਾਂ ਨੂੰ ਖੁੱਲ੍ਹਾ ਰੱਖਣ ਲਈ ਇਸ ਉਮਰ ਵਰਗ ਦਾ ਟੀਕਾਕਰਨ ਮਹੱਤਵਪੂਰਨ ਹੈ।

ਨੋਟ - ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News