10ਵੀਂ ਦੇ ਨਤੀਜਿਆਂ ''ਚ ਪਹਿਲੇ ਤਿੰਨ ਸਥਾਨਾਂ ''ਤੇ ਕੁੜੀਆਂ, ਤਿੰਨਾਂ ਦੇ ਨੰਬਰ 650 ''ਚੋਂ 650

Friday, May 16, 2025 - 05:45 PM (IST)

10ਵੀਂ ਦੇ ਨਤੀਜਿਆਂ ''ਚ ਪਹਿਲੇ ਤਿੰਨ ਸਥਾਨਾਂ ''ਤੇ ਕੁੜੀਆਂ, ਤਿੰਨਾਂ ਦੇ ਨੰਬਰ 650 ''ਚੋਂ 650

ਜਲੰਧਰ :  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ ਕੁੜੀਆਂ ਨੇ ਪੂਰੇ ਪੰਜਾਬ 'ਚੋਂ ਬਾਜ਼ੀ ਮਾਰੀ ਹੈ। ਪਹਿਲੇ ਸਥਾਨ 'ਤੇ ਫ਼ਰੀਦਕੋਟ ਦੀ ਅਕਸ਼ਨੂਰ ਕੌਰ ਰਹੀ ਹੈ, ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਤੀਜੇ ਸਥਾਨ 'ਤੇ ਮਾਲੇਰਕੋਟਲਾ ਦੀ ਅਰਸ਼ਦੀਪ ਕੌਰ ਰਹੀ ਹੈ। ਇਥੇ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਭਰ ਵਿਚੋਂ ਜਿੱਥੇ ਕੁੜੀਆਂ ਨੇ ਪਹਿਲੇ ਤਿੰਨ ਸਥਾਨਾਂ 'ਤੇ ਬਾਜ਼ੀ ਮਾਰੀ ਹੈ, ਉਥੇ ਹੀ ਤਿੰਨਾਂ ਕੁੜੀਆਂ ਨੇ 650 ਵਿਚੋਂ 650 ਅੰਕ ਹਾਸਲ ਕੀਤੇ ਹਨ। 

ਇਹ ਵੀ ਪੜ੍ਹੋ : ਪੰਜਾਬ ਦਾ ਇਹ ਟੋਲ ਪਲਾਜ਼ਾ ਹੋਇਆ ਫਰੀ, ਬਿਨਾਂ ਟੋਲ ਦਿੱਤੇ ਲੰਘੇ ਵਾਹਨ

ਇਥੇ ਦੱਸ ਦਈਏ ਕਿ ਵਿਭਾਗ ਦੇ ਨਿਯਮਾਂ ਮੁਤਾਬਕ ਜੇਕਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਾਲੇ ਬੱਚਿਆਂ ਦੇ ਨੰਬਰ ਇਕੋ ਜਿਹੇ (ਬਰਾਬਰ) ਆਉਂਦੇ ਹਨ ਤਾਂ ਸਭ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਪਹਿਲਾ ਸਥਾਨ ਦੇ ਦਿੱਤਾ ਜਾਂਦਾ ਹੈ। ਇਸੇ ਨਿਯਮ ਮੁਤਾਬਕ ਫਰੀਦਕੋਟ ਦੀ ਅਕਸ਼ਨੂਰ ਕੌਰ ਨੂੰ ਪਹਿਲਾ, ਰਤਿੰਦਰਦੀਪ ਕੌਰ ਨੂੰ ਦੂਜਾ, ਅਤੇ ਅਰਸ਼ਦੀਪ ਕੌਰ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਨੋਟੀਫਿਕੇਸ਼ਨ ਸਮੇਤ ਜਾਰੀ ਹੋਏ ਨਵੇਂ ਹੁਕਮ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਸਕੱਤਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਪੂਰੇ ਸੂਬੇ 'ਚੋਂ 95.61 ਫ਼ੀਸਦੀ ਬੱਚੇ ਪਾਸ ਹੋਏ ਹਨ। ਇਨ੍ਹਾਂ 'ਚੋਂ 96.85 ਫ਼ੀਸਦੀ ਕੁੜੀਆਂ ਅਤੇ 94.50 ਫ਼ੀਸਦੀ ਮੁੰਡੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀ ਛੁੱਟੀਆਂ ਨੂੰ ਲੈਕੇ ਵੱਡੀ ਖ਼ਬਰ, ਜਾਣੋ ਕਦੋਂ ਹੋਵੇਗਾ ਐਲਾਨ

ਪਾਸ ਫੀਸਦ ਵਿੱਚ ਅੰਮ੍ਰਿਤਸਰ ਸਭ ਤੋਂ ਉੱਤੇ

ਜੇਕਰ ਜ਼ਿਲ੍ਹਾ ਵਾਰ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਇੱਥੇ ਸਭ ਤੋਂ ਵੱਧ 98.54 ਫੀਸਦੀ ਬੱਚੇ ਪਾਸ ਹੋਏ ਹਨ, ਜਦਕਿ ਦੂਜੇ ਨੰਬਰ 'ਤੇ ਗੁਰਦਾਸਪੁਰ ਹੈ, ਇੱਥੇ 98.22 ਫੀਸਦੀ ਬੱਚੇ ਪਾਸ ਹੋਏ ਹਨ। 98.08 ਫੀਸਦੀ ਨਾਲ ਤਰਨਤਾਰਨ ਤੀਜੇ, 98.02 ਫੀਸਦ ਨਾਲ ਚੌਥੇ ਨੰਬਰ 'ਤੇ ਪਠਾਨਕੋਟ ਅਤੇ 97.71 ਫੀਸਦੀ ਦੇ ਨਾਲ ਕਪੂਰਥਲਾ ਪੰਜਵੇਂ ਸਥਾਨ 'ਤੇ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News