''ਜੰਗ ਦੇ ਮਾਹੌਲ ''ਚ ਸਕੂਲੀ ਬੱਚਿਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਕੀਤੀ ਜਾਵੇ ਮੁਕੰਮਲ ਛੁੱਟੀ''

Friday, May 09, 2025 - 03:32 PM (IST)

''ਜੰਗ ਦੇ ਮਾਹੌਲ ''ਚ ਸਕੂਲੀ ਬੱਚਿਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਕੀਤੀ ਜਾਵੇ ਮੁਕੰਮਲ ਛੁੱਟੀ''

ਮਾਨਸਾ (ਸੰਦੀਪ ਮਿੱਤਲ) : ਭਾਰਤ-ਪਾਕਿਸਤਾਨ ਜੰਗ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ ਅਧਿਆਪਕਾਂ 'ਤੇ ਲਾਗੂ ਨਹੀਂ ਹੋਈਆਂ। ਪੰਜਾਬ ਸਰਕਾਰ ਨੇ ਇਹ ਸੁਭਾਵਿਕ ਜੰਗ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੇ ਖਤਰੇ ਨੂੰ ਨਜਿੱਠਣ ਲਈ ਸਰਹੱਦੀ ਖੇਤਰ ਵਿਚ ਤਾਇਨਾਤ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਛੁੱਟੀ ਦੀ ਘੋਸ਼ਣਾ ਕਰ ਦਿੱਤੀ ਹੈ ਜਦੋਂ ਤਕ ਪਾਕਿਸਤਾਨ ਅਤੇ ਭਾਰਤ ਸਰਹੱਦ 'ਤੇ ਇਹ ਤਣਾਅ ਬਣਿਆ ਹੈ, ਉਦੋਂ ਤੱਕ ਸਰਹੱਦੀ ਖੇਤਰਾਂ ਦੇ ਸਕੂਲ-ਕਾਲਜ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ, ਤਰਨ-ਤਾਰਨ,  ਫਿਰੋਜ਼ਪੁਰ, ਗੁਰਦਾਸਪੁਰ ਅਤੇ ਹੋਰ ਬਾਰਡਰ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀਆਂ ਤਾਂ ਕਰ ਦਿੱਤੀਆਂ ਹਨ ਪਰ ਉਥੋਂ ਦੇ  ਅਧਿਆਪਕ ਅਮਲੇ ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ। ਕੀ ਅਧਿਆਪਕਾਂ ਨੂੰ ਖਤਰਾ ਨਹੀਂ ਹੈ? 

ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਇੰਚਾਰਜ ਪਰਮਪਾਲ ਕੌਰ ਸਿੱਧੂ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਦੋਂ ਸਰਹੱਦੀ ਖੇਤਰ ਦੇ ਸਕੂਲ-ਕਾਲਜ ਮੁਕੰਮਲ ਤੌਰ 'ਤੇ ਬੰਦ ਕੀਤੇ ਹਨ, ਫਿਰ ਇਕੱਲੇ ਅਧਿਆਪਕਾਂ ਨੂੰ ਸਕੂਲਾਂ-ਕਾਲਜਾਂ ਵਿਚ ਆਉਣ ਦਾ ਕੀ ਮਹੱਤਵ ਹੈ ਕੀ ਜਿਹੜਾ ਖਤਰਾ ਬੱਚਿਆਂ ਨੂੰ ਬਣਿਆ ਹੋਇਆ ਹੈ ਉਹ ਅਧਿਆਪਕਾਂ ਅਤੇ ਹੋਰ ਅਮਲੇ ਨੂੰ ਨਹੀਂ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰ ਦੇ ਸਕੂਲਾਂ ਅਤੇ ਕਾਲਜਾਂ ਵਿਚ ਸੁਭਾਵਿਕ ਜੰਗ ਦੇ ਖਤਰੇ ਨੂੰ ਲੈ ਕੇ ਬੱਚਿਆਂ, ਅਧਿਆਪਕਾਂ ਤੇ ਸਾਰੇ ਅਮਲੇ ਨੂੰ ਮੁਕੰਮਲ ਤੌਰ 'ਤੇ ਛੁੱਟੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਰਡਰ ਏਰੀਏ ਵਿਚ ਜ਼ਿਆਦਾਤਰ ਮਾਲਵੇ ਨਾਲ ਸੰਬੰਧਤ  ਵਿਆਹੀਆਂ ਜਾਂ ਕੁਆਰੀਆਂ ਲੜਕੀਆਂ ਅਤੇ ਨੌਜਵਾਨ ਤੈਨਾਤ ਹਨ। ਇਸ ਕਰਕੇ ਉਨ੍ਹਾਂ ਨੂੰ ਤਣਾਅ ਭਰੇ ਮਾਹੌਲ ਵਿਚ ਰਹਿਣਾ ਅਤੇ ਸਕੂਲ ਆਉਣਾ-ਜਾਣਾ ਬਹੁਤ ਔਖਾ ਹੈ। ਇਸ ਕਰਕੇ ਸਰਕਾਰ ਅਤੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਭਾਰਤ ਪਾਕਿਸਤਾਨ ਦੇ ਜੰਗ ਦੇ ਤਣਾਅ ਕਾਰਨ ਬਾਰਡਰ ਦੇ ਸਕੂਲਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਕੇ ਅਧਿਆਪਕਾਂ ਨੂੰ ਵੀ ਛੁੱਟੀ ਕਰੇ ਅਤੇ ਜਦੋਂ ਮਾਹੌਲ ਸੁਖਾਵਾਂ ਹੋਵੇ ਉਸ ਤੋਂ ਬਾਅਦ ਹੀ ਸਕੂਲ ਖੋਲ੍ਹੇ ਜਾਣ ਤਾਂ ਜੋ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀਆਂ ਵਿਚੋਂ ਨਾ ਗੁਜ਼ਰਨ।


author

Gurminder Singh

Content Editor

Related News