Pinkoo TV ਨੇ ਪੂਰੇ ਕੀਤੇ 1 ਲੱਖ ਸਬਸਕ੍ਰਾਈਬਰ, ਬੱਚਿਆਂ ਲਈ ਬਣਿਆ ਮਨੋਰੰਜਨ ਦਾ ਮਜ਼ਬੂਤ ਮੰਚ

Friday, May 09, 2025 - 06:56 PM (IST)

Pinkoo TV ਨੇ ਪੂਰੇ ਕੀਤੇ 1 ਲੱਖ ਸਬਸਕ੍ਰਾਈਬਰ, ਬੱਚਿਆਂ ਲਈ ਬਣਿਆ ਮਨੋਰੰਜਨ ਦਾ ਮਜ਼ਬੂਤ ਮੰਚ

ਜਲੰਧਰ (ਵੈੱਬ ਡੈਸਕ)– ਬੱਚਿਆਂ ਦੀ ਦੁਨੀਆ 'ਚ ਇਕ ਨਵੇਂ ਨਾਂ ਨੇ ਆਪਣੀ ਵੱਖਰੀ ਥਾਂ ਬਣਾ ਲਈ ਹੈ। ਦਰਅਸਲ ਯੂ-ਟਿਊਬ ਚੈਨਲ Pinkoo TV ਨੇ ਹਾਲ ਹੀ ਵਿੱਚ ਆਪਣੇ 1 ਲੱਖ ਸਬਸਕ੍ਰਾਈਬਰ ਪੂਰੇ ਕਰ ਲਏ ਹਨ, ਜੋਕਿ ਇਸ ਦੀ ਲਗਾਤਾਰ ਵੱਧ ਰਹੀ ਲੋਕਪ੍ਰਿਯਤਾ ਦਾ ਪਰਮਾਣ ਹੈ।  'ਪਿੰਕੂ-ਟੀ. ਵੀ' ਇਕ ਪੰਜਾਬੀ-ਭਾਸ਼ਾ ਵਾਲਾ ਬੱਚਿਆਂ ਲਈ ਸਮਰਪਿਤ ਪਹਿਲਾ 3-ਡੀ ਐਨੀਮੇਸ਼ਨ ਯੂ-ਟਿਊਬ ਚੈਨਲ ਹੈ, ਜੋਕਿ ਰੰਗ-ਬਿਰੰਗੇ ਐਨੀਮੇਟਿਡ ਵੀਡੀਓਜ਼, ਦਿਲਚਸਪ ਕਹਾਣੀਆਂ, ਰਾਈਮਸ ਅਤੇ ਨੈਤਿਕ ਸਿੱਖਿਆ ਵਾਲੀ ਸਮੱਗਰੀਆਂ ਰਾਹੀਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਦੋਹਾਂ ਦਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵੀਡੀਓਜ਼ 'ਚ ਅਕਸਰ ਪੰਜਾਬੀ ਲੋਕ-ਕਹਾਣੀਆਂ, ਨੈਤਿਕ ਪਾਠ ਅਤੇ ਦਿਲਚਸਪ ਗੱਲਾਂ ਵੇਖਣ ਨੂੰ ਮਿਲਦੀਆਂ ਹਨ, ਜੋ ਬੱਚਿਆਂ ਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਤੋਂ 10 ਦਿਨਾਂ ਲਈ ਲੱਗੀਆਂ ਵੱਡੀਆਂ ਪਾਬੰਦੀਆਂ, DC ਵੱਲੋਂ ਸਖ਼ਤ ਹੁਕਮ ਜਾਰੀ

ਚੈਨਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲਪਨਾ-ਸ਼ਕਤੀ ਨੂੰ ਵਧਾ ਦੇਣਾ ਸ਼ਾਮਲ ਹੈ। ਇਸ ਦੀ ਸਮੱਗਰੀ ਵੇਖ ਕੇ ਬੱਚੇ, ਦੋਸਤੀ, ਸੱਚਾਈ, ਸਹਿਯੋਗ ਵਰਗੇ ਗੁਣਾਂ ਨੂੰ ਅਪਣਾ ਸਕਦੇ ਹਨ ਅਤੇ ਚੰਗੀ ਸੋਚ ਵਾਲੀਆਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਨੂੰ ਸਿੱਖ ਸਕਦੇ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਭਾਰੀ! ਇਨ੍ਹਾਂ 13 ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ

Pinkoo TV ਦੀ ਇਹ ਉਪਲੱਬਧੀ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਬੱਚਿਆਂ ਲਈ ਇਹ ਇਕ ਵਧੀਆ, ਸੁਰੱਖਿਅਤ ਅਤੇ ਲਾਹੇਵੰਦ ਪਲੇਟਫਾਰਮ ਬਣ ਗਿਆ ਹੈ, ਜੋ ਮਾਪਿਆਂ ਵਿੱਚ ਵੀ ਭਰੋਸੇਮੰਦ ਚੋਣ ਬਣਦਾ ਜਾ ਰਿਹਾ ਹੈ। ਚੈਨਲ ਦੀ ਟੀਮ ਨੇ 1 ਲੱਖ ਸਬਸਕ੍ਰਾਈਬਰ ਪੂਰੇ ਹੋਣ 'ਤੇ ਆਪਣੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ ਅਤੇ ਭਵਿੱਖ ਵਿੱਚ ਹੋਰ ਨਵੀਂ ਅਤੇ ਉੱਚ-ਗੁਣਵੱਤਾ ਵਾਲੀ ਸਮੱਗਰੀ ਲਿਆਂਦੇ ਰਹਿਣ ਦਾ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ

ਤੁਸੀਂ ਵੀ  Pinkoo TV ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿਕ ਕਰ ਸਕਦੇ ਹੋ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

shivani attri

Content Editor

Related News