ਨਸ਼ੀਲੇ ਕੈਪਸੂਲ ਬਰਾਮਦ ਹੋਣ ਦੇ ਮਾਮਲੇ ’ਚ ਦੋਸ਼ੀ ਨੂੰ 10 ਸਾਲ ਦੀ ਕੈਦ

Saturday, May 03, 2025 - 11:33 AM (IST)

ਨਸ਼ੀਲੇ ਕੈਪਸੂਲ ਬਰਾਮਦ ਹੋਣ ਦੇ ਮਾਮਲੇ ’ਚ ਦੋਸ਼ੀ ਨੂੰ 10 ਸਾਲ ਦੀ ਕੈਦ

ਮੋਹਾਲੀ (ਜੱਸੀ) : ਮਾਰਚ 2022 ’ਚ ਥਾਣਾ ਜ਼ੀਰਕਪੁਰ ਦੀ ਪੁਲਸ ਵੱਲੋਂ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਮੁਲਜ਼ਮ ਅਮਿਤ ਕੁਮਾਰ ਦੇ ਮਾਮਲੇ ’ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਸਿਮਰਨਜੀਤ ਦੀ ਅਦਾਲਤ ਵੱਲੋਂ ਅਮਿਤ ਕੁਮਾਰ ਵਾਸੀ ਪਿੰਡ ਟੁੰਡੂ, ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ ਐੱਨ. ਡੀ. ਪੀ. ਐੱਸ. ਐਕਟ ’ਚ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦੋਂਕਿ ਜੁਰਮਾਨਾ ਅਦਾ ਨਾ ਕਰਨ ’ਤੇ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

ਸਰਕਾਰੀ ਧਿਰ ਵਜੋਂ ਇਸ ਮਾਮਲੇ ਦੀ ਪੈਰਵਾਈ ਉੱਪ ਜ਼ਿਲ੍ਹਾ ਅਟਾਰਨੀ ਵਰੁਣ ਸ਼ਰਮਾਂ ਕਰ ਰਹੇ ਸਨ। ਮਾਮਲੇ ’ਚ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਵੱਲੋਂ ਅਦਾਲਤ ’ਚ ਪੇਸ਼ ਕੀਤੀ ਗਈ ਚਾਰਜਸ਼ੀਟ ’ਚ ਦੱਸਿਆ ਗਿਆ ਸੀ ਕਿ 9 ਮਾਰਚ 2022 ਨੂੰ ਪੁਲਸ ਕਰਮਚਾਰੀ ਰਾਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਜ਼ੀਰਕਪੁਰ ਪੁਲਸ ਥਾਣੇ ਦੀ ਅਧਿਕਾਰ ਖੇਤਰ ਦੀ ਸੀਮਾ ਦੇ ਅੰਦਰ ਬਿਸ਼ਨਪੁਰਾ ਵਾਲੇ ਪਾਸੇ ਤੋਂ ਪਿੰਡ ਗਾਜ਼ੀਪੁਰ ਲਿੰਕ ਰੋਡ ਵੱਲ ਜਾ ਰਹੇ ਸਨ।

ਸਵੇਰੇ ਕਰੀਬ 10:30 ਵਜੇ ਜਦੋਂ ਉਹ ਸੜਕ ਪਾਰ ਕਰ ਰਹੇ ਸਨ ਉਨ੍ਹਾਂ ਨੇ ਇਕ ਵਿਅਕਤੀ ਦੇਖਿਆ, ਜਿਸ ਕੋਲ ਬੈਗ ਸੀ। ਪੁਲਸ ਨੂੰ ਦੇਖ ਕੇ ਉਹ ਭੱਜਣ ਲੱਗਾ ਪਰ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ’ਚ ਉਸ ਨੇ ਆਪਣਾ ਨਾਂ ਅਮਿਤ ਕੁਮਾਰ ਦੱਸਿਆ। ਬੈਗ ਦੀ ਤਲਾਸ਼ੀ ਲੈਣ ’ਤੇ 3120 ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਸ ਨੇ ਅਮਿਤ ਕੁਮਾਰ ਖਿਲਾਫ ਐੱਨ. ਡੀ. ਪੀ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।


author

Babita

Content Editor

Related News