10 ਸਾਲ ਦੇ ਬੱਚੇ ਨੂੰ ਸੱਪ ਨੇ ਮਾਰਿਆ ਡੰਗ, ਹਸਪਤਾਲ ''ਚ ਦਾਖ਼ਲ

Wednesday, May 14, 2025 - 05:38 PM (IST)

10 ਸਾਲ ਦੇ ਬੱਚੇ ਨੂੰ ਸੱਪ ਨੇ ਮਾਰਿਆ ਡੰਗ, ਹਸਪਤਾਲ ''ਚ ਦਾਖ਼ਲ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਅਜ਼ੀਮਗੜ੍ਹ ’ਚ ਇਕ 10 ਸਾਲ ਦੇ ਬੱਚੇ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਚੌਥੀ ਜਮਾਤ ’ਚ ਪੜ੍ਹਨ ਵਾਲਾ ਮਹੇਸ਼ ਕੁਮਾਰ ਪੁੱਤਰ ਪ੍ਰੇਮ ਕੁਮਾਰ ਬੁੱਧਵਾਰ ਸਵੇਰੇ ਆਪਣੇ ਘਰ ਦੇ ਨੇੜੇ ਖੇਤ ’ਚ ਖੇਡ ਰਿਹਾ ਸੀ। ਇਸ ਦੌਰਾਨ ਇਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਲਿਆ। ਇਸ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ।

ਆਸ-ਪਾਸ ਦੇ ਬੱਚਿਆਂ ਨੇ ਇਸ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜੋ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਿਆਣਪ ਦਿਖਾਉਂਦੇ ਹੋਏ ਬੱਚੇ ਦੀ ਲੱਤ ਨੂੰ ਇਕ ਛੋਟੀ ਜਿਹੀ ਰੱਸੀ ਨਾਲ ਕੱਸ ਕੇ ਬੰਨ੍ਹ ਦਿੱਤਾ, ਤਾਂ ਜੋ ਜ਼ਹਿਰ ਹੋਰ ਨਾ ਫੈਲੇ ਅਤੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।


author

Babita

Content Editor

Related News