ਪੇਸ਼ਾਵਰ ਮਦਰਸਾ ਧਮਾਕੇ ਨੇ ਖੋਲ੍ਹ ਦਿੱਤੀ ਇਮਰਾਨ ਦੇ ਅੱਤਵਾਦ ਵਿਰੋਧੀ ਦਾਵਿਆਂ ਦੀ ਪੋਲ: ਰਹਿਮਾਨ

Thursday, Oct 29, 2020 - 03:10 PM (IST)

ਪੇਸ਼ਾਵਰ ਮਦਰਸਾ ਧਮਾਕੇ ਨੇ ਖੋਲ੍ਹ ਦਿੱਤੀ ਇਮਰਾਨ ਦੇ ਅੱਤਵਾਦ ਵਿਰੋਧੀ ਦਾਵਿਆਂ ਦੀ ਪੋਲ: ਰਹਿਮਾਨ

ਇਸਲਾਮਾਬਾਦ: ਪਾਕਿਸਤਾਨ 'ਚ ਵਿਰੋਧੀ ਦਲਾਂ ਦੇ ਗਠਬੰਧਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਨੇਤਾ ਅਤੇ ਜ਼ਮੀਅਤ ਓਲੇਮਾ-ਏ-ਇਸਲਾਮ (ਫਜ਼ਲ) ਦੇ ਪ੍ਰਮੁੱਖ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਨੇ ਪੇਸ਼ਾਵਰ ਮਸਜਿਦ ਧਮਾਕੇ ਨੂੰ ਲੈ ਕੇ ਇਮਰਾਨ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਮੌਲਾਨਾ ਫਜ਼ਲੁਰ ਨੇ ਕਿਹਾ ਕਿ ਪੇਸ਼ਾਵਰ ਮਸਜਿਦ ਧਮਾਕੇ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅੱਤਵਾਦੇ ਦੇ ਖ਼ਿਲਾਫ਼ ਚੁੱਕੇ ਜਾ ਰਹੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।

ਇਹ ਵੀ ਪੜੋ:ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ ਅਜੀਬੋ-ਗਰੀਬ ਕੁਮੈਂਟ

ਡਾਨ ਨੇ ਰਹਿਮਾਨ ਦੇ ਹਵਾਲੇ ਨਾਲ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਾਰੇ ਸੁਰੱਖਿਆ ਬਲਾਂ ਦੇ ਪ੍ਰਸ਼ਾਸਕਾਂ ਨੂੰ ਕਿਹਾ ਕਿ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਸਰਕਾਰ ਦੇ ਆਦੇਸ਼ ਦੀ ਉਡੀਕ ਕਰਨ ਦੀ ਬਜਾਏ ਆਪਣੀ ਸੁਰੱਖਿਆ ਦਾ ਖੁਦ ਇੰਤਜ਼ਾਮ ਕਰ ਲੈਣ। ਰਹਿਮਾਨ ਨੇ ਕਿਹਾ ਕਿ ਹਾਲ ਹੀ 'ਚ ਆਯੋਜਿਤ ਪੀ.ਡੀ.ਐੱਮ. ਦੀਆਂ ਰੈਲੀਆਂ ਨੇ ਸਾਬਤ ਕਰ ਦਿੱਤਾ ਕਿ ਲੋਕ ਸੈਨਾ ਦੀ ਚੁਣੀ ਹੋਈ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਇੰਨੀ ਖਤਰਨਾਕ ਹੋ ਗਈ ਹੈ ਕਿ ਲੋਕ ਭੁੱਖ ਨਾਲ ਮਰ ਰਹੇ ਹਨ। 

ਇਹ ਵੀ ਪੜੋ:ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ


ਰਹਿਮਾਨ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਇਮਰਾਨ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਨਹੀਂ, ਹਾਲਾਂਕਿ ਉਨ੍ਹਾਂ ਨੇ ਹੋਰ ਦੇ ਨਾਲ ਗੱਲਬਾਤ ਤੋਂ ਮਨ੍ਹਾ ਨਹੀਂ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਇਮਰਾਨ ਦੀ ਅਗਵਾਈ ਵਾਲੀ ਸਰਕਾਰ ਦੀ ਹੀ ਬੀ-ਟੀਮ ਹੈ। ਸਿੰਧ ਅਤੇ ਗਿਲਗਿਤ ਦੇ ਮਾਮਲੇ 'ਤੇ ਰਹਿਮਾਨ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੀ ਭੂਮੀ 'ਤੇ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਕੇਂਦਰ ਵੱਲੋਂ ਮੀਡੀਆ 'ਤੇ ਲਗਾਏ ਜਾ ਰਹੇ ਪ੍ਰਤੀਬੰਧਾਂ 'ਤੇ ਰਹਿਮਾਨ ਨੇ ਕਿਹਾ ਕਿ ਵਿਰੋਧੀ ਦਲ ਆਪਣੇ ਅਧਿਕਾਰਾਂ ਲਈ ਪੱਤਰਕਾਰਾਂ ਦੀ ਲੜਾਈ ਦਾ ਸਮਰਥਨ ਕਰਦੇ ਹਨ।


author

Aarti dhillon

Content Editor

Related News