ਆਪਣੀ ਜਾਨ ਦਾਅ ''ਤੇ ਲਗਾ ਕੇ ਇਥੇ ਫੋਟੋਗ੍ਰਾਫੀ ਕਰਨ ਆਉਂਦੇ ਹਨ ਲੋਕ (ਦੇਖੋ ਤਸਵੀਰਾਂ)

08/30/2015 1:27:44 PM

ਓਸਲੋ— ਕਹਿੰਦੇ ਹਨ ਇਸ ਥਾਂ ''ਤੇ ਉਹ ਲੋਕ ਹੀ ਅਜਿਹਾ ਕੰਮ ਕਰਦੇ ਹਨ ਜੋ ਆਪਣੀ ਜ਼ਿੰਦਗੀ ਦਾਅ ''ਤੇ ਲਗਾ ਸਕਦੇ ਹਨ ਜਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਐਡਵੈਂਚਰ ਪਸੰਦ ਹੋਵੇ। ਇਹ ਨਾਰਵੇ ਦਾ ਕੈਜੀਰੈਗਬੋਲਟਨ ਬੋਲਡਰ ਹੈ। ਮੂਵਿੰਗ ਫਾਰਮੇਸ਼ਨ ਕਾਰਨ ਪਹਾੜ ਦਾ ਇਕ ਟੁਕੜਾ ਦੋ ਪਹਾੜਾਂ ਵਿਚਾਲੇ ਲਟਕਿਆ ਹੋਇਆ ਹੈ। ਦੁਨੀਆ ਭਰ ''ਚੋਂ ਲੋਕ ਇਸ ਬੋਲਡਰ ਨੂੰ ਦੇਖਣ ਆਉਂਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪੋਜ ਦੇ ਕੇ ਤਸਵੀਰਾਂ ਖਿੱਚਵਾਉਂਦੇ ਹਨ। ਹਾਲਾਂਕਿ ਇਥੇ ਖੜ੍ਹਾ ਹੋਣਾ ਕਾਫੀ ਡਰਾਵਨਾ ਦਿਖਾਈ ਦਿੰਦਾ ਹੈ ਅਤੇ ਇਹ ਖਤਰਨਾਕ ਵੀ ਹੈ। 
ਇਹ ਥਾਂ ਸਮੁੰਦਰਤਲ ਤੋਂ 3500 ਫੁੱਟ ਦੀ ਉੱਚਾਈ ''ਤੇ ਸਥਿਤ ਹੈ ਅਤੇ ਇਥੋਂ ਆਲੇ-ਦੁਆਲੇ ਦਾ ਬੇਹਦ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਕਈ ਰਿਪੋਰਟਾਂ ''ਚ ਇਥੇ ਖੜ੍ਹੇ ਹੋ ਕੇ ਤਸਵੀਰਾਂ ਖਿੱਚਵਾਉਣ ਨੂੰ ਸਭ ਤੋਂ ਖਤਰਨਾਕ ਦੱਸਿਆ ਜਾਂਦਾ ਹੈ। ਇਸ ਦੇ ਬਾਵਜੂਦ ਵੀ ਟੂਰਿਸਟ ਆਪਣੀ ਜਾਨ ਖਤਰੇ ''ਚ ਪਾ ਕੇ ਇਥੇ ਤਸਵੀਰਾਂ ਖਿੱਚਵਾਉਣ ਲਈ ਪਹੁੰਚਦੇ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News