ਬ੍ਰਿਖ ਰਾਸ਼ੀ ਵਾਲੇ ਮੌਸਮ ਤੋਂ ਕਰਨ ਬਚਾਅ ਤੇ ਖਾਣ-ਪੀਣ ਦਾ ਰੱਖਣ ਧਿਆਨ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
Monday, Apr 29, 2024 - 02:57 AM (IST)
ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।
ਬ੍ਰਿਖ : ਮੌਸਮ ਦਾ ਐਕਸਪੋਜ਼ਰ ਤਬੀਅਤ ਨੂੰ ਕੁਝ ਅਪਸੈੱਟ ਰੱਖੇਗਾ, ਉਨ੍ਹਾਂ ਵਸਤਾਂ ਦੀ ਵਰਤੋਂ ਖਾਣ-ਪੀਣ ’ਚ ਘੱਟ ਹੀ ਕਰੋ, ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਘਰੇਲੂ ਮਾਮਲਿਅਂ ’ਤੇ ਆਪ ਦੀ ਪਕੜ ਬਣੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਅਸ਼ਾਂਤ-ਡਿਸਟਰਬ ਅਤੇ ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਕਤਰਾਓਗੇ, ਨੁਕਸਾਨ ਦਾ ਡਰ।
ਸਿੰਘ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ, ਕੰਮਕਾਜੀ ਮਾਮਲਿਆਂ ਦੀ ਦਸ਼ਾ ਬਿਹਤਰ ਰਹੇਗੀ।
ਕੰਨਿਆ : ਕੋਰਟ ਕਚਹਿਰੀ ਦੇ ਕੰਮਾਂ ’ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ ਪਰ ਸਿਹਤ ਦੇ ਵਿਗੜਣੋ ਅਤੇ ਪੈਰ ਦੇ ਫਿਸਲਣ ਦਾ ਡਰ।
ਤੁਲਾ : ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਕੰਮਕਾਜੀ ਤੌਰ ’ਤੇ ਵੀ ਆਪ ਪੂਰੇ ਐਕਟਿਵ ਰਹੋਗੇ।
ਬ੍ਰਿਸ਼ਚਕ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ-ਪਲਾਨਿੰਗ ਵੀ ਚੰਗਾ ਲਾਭ ਦੇਵੇਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਆਪ ਜਨਰਲ ਤੌਰ ’ਤੇ ਹਰ ਫ੍ਰੰਟ ’ਤੇ ਹਾਵੀ-ਪਭਾਵੀ-ਵਿਜਈ ਰਹੋਗੇ।
ਮਕਰ : ਸਿਤਾਰਾ ਨੁਕਸਾਨ ਦੇਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਧਰੇ ਫਸ ਨਾ ਜਾਵੇ।
ਕੁੰਭ : ਟੀਚਿੰਗ, ਕੋਚਿੰਗ, ਮੈਡੀਸਨ, ਇੰਟੀਰੀਅਰ, ਡੈਕੋਰੇਸ਼ਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਮੀਨ : ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
29 ਅਪ੍ਰੈਲ 2024, ਸੋਮਵਾਰ
ਵਿਸਾਖ ਸੁਦੀ ਤਿੱਥੀ ਪੰਚਮੀ (ਸਵੇਰੇ 7.58 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ 'ਚ
ਚੰਦਰਮਾ ਧਨ 'ਚ
ਮੰਗਲ ਮੀਨ 'ਚ
ਬੁੱਧ ਮੀਨ 'ਚ
ਗੁਰੂ ਮੇਖ 'ਚ
ਸ਼ੁੱਕਰ ਮੀਨ 'ਚ
ਸ਼ਨੀ ਕੁੰਭ 'ਚ
ਰਾਹੂ ਮੀਨ 'ਚ
ਕੇਤੂ ਕੰਨਿਆ 'ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 17 ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 9 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 19, ਸੂਰਜ ਉਦੇ ਸਵੇਰੇ 5.49 ਵਜੇ, ਸੂਰਜ ਅਸਤ ਸ਼ਾਮ 7.02 (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (29 ਅਪ੍ਰੈਲ ਦਿਨ ਰਾਤ ਅਤੇ 30 ਨੂੰ ਸਵੇਰੇ 4.43 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਖਾੜਾ, ਯੋਗ : ਸਿੱਧ (29-30 ਮੱਧ ਰਾਤ 12.26 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਧਨ ਰਾਸ਼ੀ 'ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)