POK ''ਚ ਸੜਕਾਂ ''ਤੇ ਉਤਰੇ ਲੋਕ, ਕਿਹਾ-ਸਾਡੀ ਬਿਜਲੀ ਸਾਨੂੰ ਹੀ ਮਹਿੰਗੀ ਕਰਕੇ ਵੇਚ ਰਿਹੈ ਪਾਕਿ
Monday, Sep 18, 2023 - 03:26 PM (IST)

ਕੋਟਲੀ- ਬਿਜਲੀ ਦੇ ਵੱਡੇ ਬਿੱਲਾਂ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਵੱਡੇ ਪੱਧਰ 'ਤੇ ਅਸੰਤੋਸ਼ ਫੈਲ ਗਿਆ ਹੈ ਅਤੇ ਬਿੱਲਾਂ ਦੇ ਭੁਗਤਾਨ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸੈਂਕੜੇ ਪ੍ਰਦਰਸ਼ਨਕਾਰੀ ਪੀ.ਓ.ਕੇ ਦੀਆਂ ਸੜਕਾਂ 'ਤੇ ਨਿਕਲ ਆਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਬਿਜਲੀ ਦੇ ਜ਼ਿਆਦਾ ਬਿੱਲਾਂ ਕਾਰਨ ਤੰਗ ਪ੍ਰੇਸ਼ਾਨ ਹਨ, ਹੁਣ ਇਹ ਨਵਾਂ ਵਿੱਤੀ ਦਬਾਅ ਪਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਸਮੂਹਿਕ ਤੌਰ 'ਤੇ ਵਾਅਦਾ ਕੀਤਾ ਹੈ ਕਿ ਜਦੋਂ ਤੱਕ ਬਿਜਲੀ ਦੇ ਬਿੱਲ ਨਹੀਂ ਘਟਾਏ ਜਾਂਦੇ, ਉਹ ਇਨ੍ਹਾਂ ਬਿੱਲਾਂ ਦਾ ਭੁਗਤਾਨ ਨਹੀਂ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਣ-ਬਿਜਲੀ ਪ੍ਰਾਜੈਕਟ ਪਾਕਿਸਤਾਨ ਦੀ ਬਿਜਲੀ ਸਪਲਾਈ ਦੀ ਜੀਵਨਧਾਰਾ ਹਨ ਅਤੇ ਫਿਰ ਵੀ ਉਨ੍ਹਾਂ ਨੂੰ ਇਸ ਲਈ ਵਾਧੂ ਪੈਸੇ ਦੇਣੇ ਪੈਂਦੇ ਹਨ ਜੋ ਕਿ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਤੌਕੀਰ ਨੇ ਕਿਹਾ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ ਹਾਂ। ਅਸੀਂ ਕੁਝ ਵੀ ਚੋਰੀ ਨਹੀਂ ਕਰ ਰਹੇ ਸਗੋਂ ਸਾਡੀ 5000 ਮੈਗਾਵਾਟ ਬਿਜਲੀ ਲੈਣ ਵਾਲਿਆਂ ਤੋਂ ਆਪਣੇ ਹਿੱਸੇ ਦਾ ਕੁਝ ਹਿੱਸਾ ਵਾਪਸ ਮੰਗ ਰਹੇ ਹਾਂ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8