ਕੀ ਤੁਸੀਂ ਵੀ ਚਾਹੁੰਦੇ ਹੋ 'ਬਲੌਰੀ' ਅੱਖਾਂ, ਪੈਸੇ ਦੇ ਕੇ ਲੋਕ ਬਦਲਵਾ ਰਹੇ Eyes ਦਾ ਰੰਗ

Saturday, Feb 01, 2025 - 02:42 PM (IST)

ਕੀ ਤੁਸੀਂ ਵੀ ਚਾਹੁੰਦੇ ਹੋ 'ਬਲੌਰੀ' ਅੱਖਾਂ, ਪੈਸੇ ਦੇ ਕੇ ਲੋਕ ਬਦਲਵਾ ਰਹੇ Eyes ਦਾ ਰੰਗ

ਇੰਟਰਨੈਸ਼ਨਲ ਡੈਸਕ- ਅੱਜਕੱਲ੍ਹ ਸੋਹਣਾ ਦਿਸਣ ਲਈ ਲੋਕ ਕਾਸਮੈਟਿਕ ਸਰਜਰੀ ਕਰਵਾਉਣ ਤੋਂ ਨਹੀਂ ਝਿਜਕ ਰਹੇ। ਹੁਣ, ਇੱਕ ਅਨੌਖੀ ਕਾਸਮੈਟਿਕ ਸਰਜਰੀ ਜੋ ਤੁਹਾਡੀਆਂ ਅੱਖਾਂ ਦਾ ਰੰਗ ਹਮੇਸ਼ਾ ਲਈ ਬਦਲ ਸਕਦੀ ਹੈ, ਅਮਰੀਕਾ ਵਿੱਚ ਇੱਕ ਵਾਇਰਲ ਟਰੈਂਡ ਬਣ ਰਹੀ ਹੈ, ਜਿਸ ਦਾ ਸਿਹਰਾ ਲਾਸ ਏਂਜਲਸ-ਅਧਾਰਤ ਅੱਖਾਂ ਦੇ ਡਾਕਟਰ ਨੂੰ ਜਾਂਦਾ ਹੈ। ਡਾ. ਬ੍ਰਾਇਨ ਬਾਕਸਰ ਵਾਲਚਰ ਲੋਕਾਂ ਦੀਆਂ ਅੱਖਾਂ ਦਾ ਰੰਗ ਹਮੇਸ਼ਾ ਲਈ ਬਦਲਣ ਵਿੱਚ ਮਾਹਰ ਹਨ।

ਇਹ ਵੀ ਪੜ੍ਹੋ: 67 ਜਾਨਾਂ ਲੈਣ ਵਾਲੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਟੱਕਰ ਮਗਰੋਂ ਨਦੀ 'ਚ ਡਿੱਗਦੇ ਦਿਸੇ ਜਹਾਜ਼ ਤੇ ਹੈਲੀਕਾਪਟਰ

 

 
 
 
 
 
 
 
 
 
 
 
 
 
 
 
 

A post shared by Brian Boxer Wachler, MD (@drboxerwachler)

ਉਹ ਨਿਯਮਿਤ ਤੌਰ 'ਤੇ ਆਪਣੇ ਕੰਮ ਦੇ ਪਹਿਲਾਂ ਅਤੇ ਬਾਅਦ ਦੇ ਨਤੀਜਿਆਂ ਨੂੰ ਦਰਸਾਉਂਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਨਿਊਯਾਰਕ ਪੋਸਟ ਅਨੁਸਾਰ ਡਾ. ਬ੍ਰਾਇਨ ਬਾਕਸਰ ਦਾ ਕਹਿਣਾ ਹੈ ਕਿ ਇਹ ਕਾਸਮੈਟਿਕ ਸਰਜਰੀ ਹੈ, ਪਰ ਅੱਖਾਂ ਲਈ। ਜੇਕਰ ਲੋਕ ਬ੍ਰੈਸਟ Augmentation, ਫੇਸ ਲਿਫਟ ਅਤੇ ਬੋਟੌਕਸ ਕਰਵਾਉਣ ਦੀ ਇੱਛਾ ਰੱਖ ਸਕਦੇ ਹਨ ਤਾਂ ਜੇਕਰ ਲੋਕ ਆਪਣੀਆਂ ਅੱਖਾਂ ਦਾ ਰੰਗ ਬਦਲਵਾਉਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਿਉਂ ਨਹੀਂ ਕਰ ਸਕਦੇ। ਡਾ. ਬ੍ਰਾਇਨ ਮੁਤਾਬਕ ਇਹ ਪ੍ਰਕਿਰਿਆ ਬਹੁਤ ਸੁਰੱਖਿਅਤ ਹੈ ਅਤੇ ਸਿਹਤਮੰਦ ਅੱਖਾਂ ਵਿੱਚ ਨਜ਼ਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ।

ਇਹ ਵੀ ਪੜ੍ਹੋ: ਅਮਰੀਕਾ ਜਹਾਜ਼-ਹੈਲੀਕਾਪਟਰ ਹਾਦਸਾ, ਮਾਰੇ ਗਏ 67 ਲੋਕਾਂ 'ਚ 2 ਭਾਰਤੀ ਵੀ ਸ਼ਾਮਲ

ਅੱਖਾਂ ਦਾ ਰੰਗ ਬਦਲਣ ਲਈ ਕੀਤੀ ਜਾਣ ਵਾਲੀ ਇਸ ਸਰਜਰੀ ਨੂੰ ਕੇਰਾਟੋਪਿਗਮੈਂਟੇਸ਼ਨ ਕਿਹਾ ਜਾਂਦਾ ਹੈ। ਇਸ ਸਰਜਰੀ ਰਾਹੀਂ, ਅੱਖਾਂ ਦੇ ਕੌਰਨੀਆ ਵਿੱਚ ਪਿਗਮੈਂਟ ਦਾ ਟੀਕਾ ਲਗਾਇਆ ਜਾਂਦਾ ਹੈ ਤਾਂ ਜੋ ਇਸਦਾ ਰੰਗ ਸਥਾਈ ਤੌਰ 'ਤੇ ਬਦਲਿਆ ਜਾ ਸਕੇ। ਇਸ ਪ੍ਰਕਿਰਿਆ ਵਿੱਚ ਸਿਰਫ਼ 15 ਤੋਂ 20 ਮਿੰਟ ਲੱਗਦੇ ਹਨ, ਜੋ ਕੁਦਰਤੀ ਅੱਖਾਂ ਦੇ ਰੰਗ ਨੂੰ ਇੱਕ ਨਵੇਂ ਰੰਗ ਵਿੱਚ ਬਦਲ ਦਿੰਦੀ ਹੈ। ਇਸ ਪ੍ਰਕਿਰਿਆ ਨੂੰ ਕਰਨ ਲਈ ਮਰੀਜ਼ਾਂ ਨੂੰ ਸੁੰਨ ਕਰਨ ਵਾਲੀਆਂ ਬੂੰਦਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਅੱਖਾਂ ਦਾ ਰੰਗ ਬਦਲਣ ਦੀ ਇਹ ਪ੍ਰਕਿਰਿਆ ਬਿਨਾਂ ਕਿਸੇ ਦਰਦ ਦੇ ਸਫਲ ਹੋ ਸਕੇ। ਹਾਲਾਂਕਿ, ਅੱਖਾਂ ਦੀ ਇਸ ਕਾਸਮੈਟਿਕ ਪ੍ਰਕਿਰਿਆ ਲਈ, ਮਰੀਜ਼ਾਂ ਨੂੰ ਪ੍ਰਤੀ ਅੱਖ 6000 ਡਾਲਰ ਯਾਨੀ ਦੋਵਾਂ ਅੱਖਾਂ ਲਈ 12,000 ਡਾਲਰ (ਲਗਭਗ 10 ਲੱਖ ਭਾਰਤੀ ਰੁਪਏ) ਦੇਣੇ ਪੈਂਦੇ ਹਨ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ; ਵਧੀਆਂ ਪੈਟਰੋਲ ਦੀਆਂ ਕੀਮਤਾਂ, 7 ਰੁਪਏ ਮਹਿੰਗਾ ਹੋਇਆ ਡੀਜ਼ਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News