ਵੱਡੀ ਖ਼ਬਰ ; ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਦੇ ਅਗਲੇ ਸੁਪਰੀਮ ਲੀਡਰ ਦਾ ਹੋ ਗਿਆ ਐਲਾਨ

Sunday, Mar 01, 2026 - 04:12 PM (IST)

ਵੱਡੀ ਖ਼ਬਰ ; ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਦੇ ਅਗਲੇ ਸੁਪਰੀਮ ਲੀਡਰ ਦਾ ਹੋ ਗਿਆ ਐਲਾਨ

ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ-ਅਮਰੀਕੀ ਹਮਲੇ 'ਚ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲ੍ਹਾ ਖਾਮੇਨੇਈ ਦੀ ਮੌਤ ਮਗਰੋਂ ਦੇਸ਼ 'ਚ ਪੈਦਾ ਹੋਏ ਲੀਡਰਸ਼ਿਪ ਸੰਕਟ ਪੈਦਾ ਹੋ ਗਿਆ ਹੈ ਤੇ ਇਰਾਨ ਦੀ ਅਮਰੀਕਾ ਤੇ ਇਜ਼ਰਾਈਲ ਦੇ ਨਾਲ-ਨਾਲ ਦੁਬਈ ਤੇ ਕਤਰ ਵਰਗੇ ਦੇਸ਼ਾਂ ਖ਼ਿਲਾਫ਼ ਵੀ ਕਾਰਵਾਈ ਤੇਜ਼ ਹੋ ਗਈ ਹੈ। ਇਸ ਜੰਗ ਦੇ ਖ਼ਤਰੇ ਵਿਚਕਾਰ, ਇਰਾਨੀ ਪ੍ਰਸ਼ਾਸਨ ਨੇ ਅਗਲੇ ਸਰਵਉੱਚ ਨੇਤਾ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਆਯਾਤੁੱਲਾ ਅਲੀਰੇਜ਼ਾ ਅਰਾਫੀ ਨੂੰ ਦੇਸ਼ ਦਾ ਅੰਤਰਿਮ ਸੁਪਰੀਮ ਲੀਡਰ ਐਲਾਨ ਦਿੱਤਾ ਹੈ। 

ਇਰਾਨੀ ਮੀਡੀਆ ਅਨੁਸਾਰ, ਇਹ ਫੈਸਲਾ ਦੇਸ਼ ਵਿੱਚ ਸੱਤਾ ਦੇ ਖਲਾਅ ਨੂੰ ਰੋਕਣ ਅਤੇ ਜਾਰੀ ਜੰਗ ਦੌਰਾਨ ਫੌਜੀ ਫੈਸਲੇ ਲੈਣ ਲਈ ਲਿਆ ਗਿਆ ਹੈ। ਇਰਾਨੀ ਸੰਵਿਧਾਨ ਦੀ ਧਾਰਾ 111 ਦੇ ਤਹਿਤ, ਜਦੋਂ ਸੁਪਰੀਮ ਲੀਡਰ ਦੀ ਮੌਤ ਹੋ ਜਾਂਦੀ ਹੈ, ਤਾਂ ਇੱਕ ਅੰਤਰਿਮ ਲੀਡਰਸ਼ਿਪ ਕੌਂਸਲ ਬਣਾਈ ਜਾਂਦੀ ਹੈ। ਆਇਤੁੱਲਾ ਅਰਾਫੀ ਇਸ ਕੌਂਸਲ ਦੇ ਮੁੱਖ ਧਾਰਮਿਕ ਚਿਹਰੇ ਵਜੋਂ ਦੇਸ਼ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ- ਅਮਰੀਕਾ ਨੇ ਇੰਝ ਮਾਰਿਆ ਖ਼ਾਮੇਨੇਈ ! ਭਿਆਨਕ ਹਮਲਿਆਂ ਦੀ ਵੀਡੀਓ ਕੀਤੀ ਜਾਰੀ

66 ਸਾਲਾ ਆਇਤੁੱਲਾ ਅਰਾਫੀ ਇਰਾਨ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਹਨ ਅਤੇ 'ਅਸੈਂਬਲੀ ਆਫ ਐਕਸਪਰਟਸ' ਦੇ ਡਿਪਟੀ ਚੇਅਰਮੈਨ ਹਨ। ਉਨ੍ਹਾਂ ਨੂੰ ਖ਼ਾਮੇਨੇਈ ਦਾ ਬਹੁਤ ਭਰੋਸੇਮੰਦ ਅਤੇ ਸਖ਼ਤ ਨੀਤੀਆਂ ਵਾਲਾ ਆਗੂ ਮੰਨਿਆ ਜਾਂਦਾ ਹੈ। ਅੰਤਰਿਮ ਸੁਪਰੀਮ ਲੀਡਰ ਵਜੋਂ ਅਰਾਫੀ ਹੁਣ ਇਰਾਨੀ ਫੌਜ ਦੇ ਕਮਾਂਡਰ-ਇਨ-ਚੀਫ ਵਜੋਂ ਕੰਮ ਕਰਨਗੇ। ਇਜ਼ਰਾਈਲ ਵਿਰੁੱਧ ਜਵਾਬੀ ਹਮਲਿਆਂ ਅਤੇ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਅੰਤਿਮ ਫੈਸਲੇ ਹੁਣ ਉਨ੍ਹਾਂ ਦੇ ਹੱਥ ਵਿੱਚ ਹੋਣਗੇ।

ਅਰਾਫੀ ਦੇ ਨਾਲ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਨਿਆਂਪਾਲਿਕਾ ਮੁਖੀ ਮੋਹਸੇਨੀ-ਇਜੇਈ ਮਿਲ ਕੇ ਦੇਸ਼ ਦਾ ਰੋਜ਼ਾਨਾ ਪ੍ਰਸ਼ਾਸਨ ਚਲਾਉਣਗੇ ਜਦੋਂ ਤੱਕ 'ਅਸੈਂਬਲੀ ਆਫ ਐਕਸਪਰਟਸ' ਕਿਸੇ ਸਥਾਈ ਉਤਰਾਧਿਕਾਰੀ ਦੀ ਚੋਣ ਨਹੀਂ ਕਰ ਲੈਂਦੀ। ਅੰਤਰਿਮ ਜ਼ਿੰਮੇਵਾਰੀ ਸੰਭਾਲਣ ਤੋਂ ਤੁਰੰਤ ਬਾਅਦ ਆਯਾਤੁੱਲਾ ਅਰਾਫੀ ਨੇ ਕਿਹਾ, "ਇਰਾਨ ਦੀ ਇਸਲਾਮੀ ਕ੍ਰਾਂਤੀ ਦਾ ਰਾਹ ਨਹੀਂ ਰੁਕੇਗਾ। ਅਸੀਂ ਆਪਣੇ ਸ਼ਹੀਦ ਨੇਤਾ ਦੇ ਬਲਿਦਾਨ ਦਾ ਬਦਲਾ ਲਵਾਂਗੇ ਅਤੇ ਦੁਸ਼ਮਣ ਨੂੰ ਅਜਿਹਾ ਸਬਕ ਸਿਖਾਵਾਂਗੇ ਜੋ ਇਤਿਹਾਸ ਯਾਦ ਰੱਖੇਗਾ।"

ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News