ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ ''ਤੇ ਹਮਲਿਆਂ ਨੇ ਵਧਾਇਆ ''ਤੀਜੇ ਵਿਸ਼ਵ ਯੁੱਧ'' ਦਾ ਖ਼ਤਰਾ

Tuesday, Mar 03, 2026 - 07:45 PM (IST)

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ ''ਤੇ ਹਮਲਿਆਂ ਨੇ ਵਧਾਇਆ ''ਤੀਜੇ ਵਿਸ਼ਵ ਯੁੱਧ'' ਦਾ ਖ਼ਤਰਾ

ਇੰਟਰਨੈਸ਼ਨਲ ਡੈਸਕ : ਦੁਨੀਆ ਇਸ ਵੇਲੇ ਇੱਕ ਭਿਆਨਕ ਮੋੜ 'ਤੇ ਖੜ੍ਹੀ ਹੈ, ਜਿੱਥੇ ਚਾਰੇ ਪਾਸੇ ਜੰਗ ਦੇ ਸਾਇਰਨ ਵੱਜ ਰਹੇ ਹਨ। ਈਰਾਨ 'ਤੇ ਅਮਰੀਕਾ ਤੇ ਇਜ਼ਰਾਈਲ ਦੇ ਹਾਲੀਆ ਹਮਲਿਆਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਹਾਲਾਤਾਂ ਨੇ ਬੁਲਗਾਰੀਆ ਦੀ ਪ੍ਰਸਿੱਧ ਭਵਿੱਖਵਕਤਾ ਬਾਬਾ ਵੇਂਗਾ ਦੀ ਉਸ ਡਰਾਉਣੀ ਚਿਤਾਵਨੀ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ, ਜੋ ਉਨ੍ਹਾਂ ਨੇ ਸਾਲ 2026 ਲਈ ਕੀਤੀ ਸੀ।

ਕੀ ਸੀ ਬਾਬਾ ਵੇਂਗਾ ਦੀ 2026 ਦੀ ਭਵਿੱਖਬਾਣੀ?
ਬਾਬਾ ਵੇਂਗਾ ਨੇ ਦਹਾਕਿਆਂ ਪਹਿਲਾਂ ਦਾਅਵਾ ਕੀਤਾ ਸੀ ਕਿ 2026 ਵਿੱਚ ਪੂਰਬੀ ਹਿੱਸੇ ਤੋਂ ਇੱਕ ਅਜਿਹਾ ਭਿਆਨਕ ਯੁੱਧ ਉੱਠੇਗਾ, ਜੋ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ। ਉਨ੍ਹਾਂ ਦੀ ਭਵਿੱਖਬਾਣੀ ਅਨੁਸਾਰ, ਇਸ ਜੰਗ ਵਿੱਚ ਯੂਰਪ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਉੱਥੋਂ ਦੀ ਧਰਤੀ ਬੰਜ਼ਰ ਹੋ ਸਕਦੀ ਹੈ। ਕੁਝ ਵਿਆਖਿਆਵਾਂ ਇਹ ਵੀ ਕਹਿੰਦੀਆਂ ਹਨ ਕਿ ਇਸ ਟਕਰਾਅ ਵਿੱਚ ਰੂਸ ਇੱਕ ਮਜ਼ਬੂਤ ਵਿਸ਼ਵ ਸ਼ਕਤੀ ਵਜੋਂ ਉਭਰੇਗਾ ਅਤੇ ਅਮਰੀਕਾ ਤੇ ਰੂਸ ਵਰਗੇ ਦੇਸ਼ ਆਹਮੋ-ਸਾਹਮਣੇ ਹੋ ਸਕਦੇ ਹਨ। ਅੱਜ ਜਦੋਂ ਅਮਰੀਕਾ-ਈਰਾਨ ਤਣਾਅ ਸਿਖਰ 'ਤੇ ਹੈ, ਤਾਂ ਲੋਕਾਂ ਵਿੱਚ ਬਾਬਾ ਵੇਂਗਾ ਦੇ ਦਾਵਿਆਂ ਨੂੰ ਲੈ ਕੇ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

ਅਮਰੀਕਾ ਤੇ ਇਜ਼ਰਾਈਲ ਦਾ ਸਖ਼ਤ ਰੁਖ਼ 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਨੇ ਈਰਾਨ ਵਿੱਚ ਵੱਡਾ ਫੌਜੀ ਆਪ੍ਰੇਸ਼ਨ ਚਲਾਇਆ ਹੈ ਤਾਂ ਜੋ ਈਰਾਨੀ ਸ਼ਾਸਨ ਤੋਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਟਰੰਪ ਨੇ ਈਰਾਨੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਹ ਉਨ੍ਹਾਂ ਲਈ ਸ਼ਾਸਨ ਬਦਲਣ ਦਾ ਇਤਿਹਾਸਕ ਮੌਕਾ ਹੈ। ਦੂਜੇ ਪਾਸੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਦੇ ਪਰਮਾਣੂ ਖ਼ਤਰੇ ਨੂੰ ਰੋਕਣ ਲਈ ਇਹ ਕਾਰਵਾਈ ਬੇਹੱਦ ਜ਼ਰੂਰੀ ਸੀ ਅਤੇ ਇਸ ਨਾਲ ਖੇਤਰ ਵਿੱਚ ਸਿਆਸੀ ਬਦਲਾਅ ਦੀ ਜ਼ਮੀਨ ਤਿਆਰ ਹੋ ਸਕਦੀ ਹੈ।

ਦੁਨੀਆ 'ਚ ਫੈਲਿਆ ਖੌਫ, ਕਈ ਦੇਸ਼ਾਂ 'ਚ ਤਣਾਅ
ਇਨ੍ਹਾਂ ਹਮਲਿਆਂ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਹਾਲਾਤ ਬੇਹੱਦ ਸੰਗੀਨ ਹੋ ਗਏ ਹਨ। ਈਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਅਤੇ ਇਜ਼ਰਾਈਲ ਨੇ ਵੀ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਰੂਸ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਵੱਡਾ ਮਾਨਵੀ ਅਤੇ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਵਧਦੀ ਹਿੰਸਾ ਅਤੇ ਪਹਿਲਾਂ ਤੋਂ ਜਾਰੀ ਰੂਸ-ਯੂਕਰੇਨ ਜੰਗ ਨੇ 'ਤੀਜੇ ਵਿਸ਼ਵ ਯੁੱਧ' ਦੇ ਖ਼ਦਸ਼ਿਆਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨ ਤੈਅ ਕਰਨਗੇ ਕਿ ਇਹ ਤਣਾਅ ਠੰਡਾ ਪੈਂਦਾ ਹੈ ਜਾਂ ਕਿਸੇ ਵੱਡੇ ਤੂਫਾਨ ਦਾ ਰੂਪ ਲੈਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News