ਮਹਿੰਗਾਈ ਦਾ ਡਰ! 81 ਡਾਲਰ ਦੇ ਪਾਰ ਪਹੁੰਚਿਆ ਕੱਚਾ ਤੇਲ, ਕੀ ਭਾਰਤ ''ਚ ਵੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ?
Wednesday, Mar 04, 2026 - 08:00 AM (IST)
ਵਾਸ਼ਿੰਗਟਨ (ਏਜੰਸੀ) : ਇਰਾਨ ਅਤੇ ਇਜ਼ਰਾਈਲ ਵਿਚਾਲੇ ਜਾਰੀ ਭਿਆਨਕ ਜੰਗ ਦਾ ਅਸਰ ਹੁਣ ਪੂਰੀ ਦੁਨੀਆ ਦੀ ਜੇਬ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਖਾੜੀ ਦੇਸ਼ਾਂ ਵਿੱਚ ਵਧਦੇ ਤਣਾਅ ਕਾਰਨ ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਿਆ ਗਿਆ ਹੈ। ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ 5 ਫੀਸਦੀ ਤੱਕ ਵਧ ਕੇ 81.40 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਇਸੇ ਤਰ੍ਹਾਂ ਅਮਰੀਕੀ ਕਰੂਡ ਦੀਆਂ ਕੀਮਤਾਂ ਵੀ 4.68 ਫੀਸਦੀ ਵਧ ਕੇ 74.56 ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ।
ਸਟ੍ਰੇਟ ਆਫ ਹਾਰਮੁਜ਼ 'ਤੇ ਮੰਡਰਾਇਆ ਖਤਰਾ
ਜੰਗ ਕਾਰਨ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤੇ 'ਸਟ੍ਰੇਟ ਆਫ ਹਾਰਮੁਜ਼' ਰਾਹੀਂ ਹੋਣ ਵਾਲੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਬਣ ਗਿਆ ਹੈ। ਦੱਸ ਦੇਈਏ ਕਿ ਦੁਨੀਆ ਦਾ ਲਗਭਗ 20 ਫੀਸਦੀ ਤੇਲ ਅਤੇ ਗੈਸ ਇਸੇ ਰਸਤੇ ਰਾਹੀਂ ਸਪਲਾਈ ਹੁੰਦਾ ਹੈ। ਇਰਾਨੀ ਕਮਾਂਡਰਾਂ ਵੱਲੋਂ ਸਮੁੰਦਰੀ ਜਹਾਜ਼ਾਂ 'ਤੇ ਹਮਲੇ ਦੀ ਧਮਕੀ ਤੋਂ ਬਾਅਦ ਨਿਵੇਸ਼ਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ''ਉਹ ਮੈਨੂੰ ਮਾਰ ਦੇਣਗੇ..!'', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ ਨੂੰ ਸਤਾਉਣ ਲੱਗਾ ਡਰ
ਭਾਰਤ 'ਤੇ ਮੰਡਰਾਏ ਮੁਸੀਬਤ ਦੇ ਬੱਦਲ
ਭਾਰਤ ਆਪਣੀ ਲੋੜ ਦਾ ਲਗਭਗ 85 ਫੀਸਦੀ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਵਿੱਚ ਖਾੜੀ ਦੇਸ਼ਾਂ ਦਾ ਵੱਡਾ ਹਿੱਸਾ ਹੈ। ਜੇਕਰ ਇਰਾਨ-ਇਜ਼ਰਾਈਲ ਸੰਘਰਸ਼ ਲੰਬਾ ਖਿੱਚਦਾ ਹੈ ਅਤੇ ਸਪਲਾਈ ਚੇਨ ਪ੍ਰਭਾਵਿਤ ਹੁੰਦੀ ਹੈ, ਤਾਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਮਾਹਿਰਾਂ ਅਨੁਸਾਰ, ਤੇਲ ਦੀਆਂ ਵਧਦੀਆਂ ਕੀਮਤਾਂ ਸਿੱਧੇ ਤੌਰ 'ਤੇ ਮਹਿੰਗਾਈ ਨੂੰ ਸੱਦਾ ਦੇਣਗੀਆਂ, ਜਿਸ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ – ਅਮਰੀਕੀ ਨੇਵੀ ਕਰੇਗੀ ਸੁਰੱਖਿਆ
ਟਰੰਪ ਨੇ ਤੇਲ ਸਪਲਾਈ ਦੀ ਸੁਰੱਖਿਆ ਲਈ ਚੁੱਕੇ ਵੱਡੇ ਕਦਮ ਰਾਸ਼ਟਰਪਤੀ ਟਰੰਪ ਨੇ ਤੁਰੰਤ ਪ੍ਰਭਾਵ ਨਾਲ ਯੂਨਾਈਟਿਡ ਸਟੇਟ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (DFC) ਨੂੰ ਹੁਕਮ ਦਿੱਤੇ ਹਨ ਕਿ ਉਹ ਖਾੜੀ ਰਾਹੀਂ ਹੋਣ ਵਾਲੇ ਸਮੁੰਦਰੀ ਵਪਾਰ, ਖਾਸ ਕਰਕੇ ਊਰਜਾ ਖੇਤਰ ਲਈ ਰਾਜਨੀਤਿਕ ਜੋਖਮ ਬੀਮਾ ਅਤੇ ਵਿੱਤੀ ਸੁਰੱਖਿਆ ਗਾਰੰਟੀ ਪ੍ਰਦਾਨ ਕਰੇ। ਟਰੰਪ ਨੇ ਸਪੱਸ਼ਟ ਕੀਤਾ ਕਿ ਇਹ ਸੁਰੱਖਿਆ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਸ਼ਿਪਿੰਗ ਲਾਈਨਾਂ ਨੂੰ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ, "ਜੇਕਰ ਲੋੜ ਪਈ ਤਾਂ ਅਮਰੀਕੀ ਜਲ ਸੈਨਾ (US Navy) ਜਲਦੀ ਤੋਂ ਜਲਦੀ ਹੋਰਮੁਜ਼ ਦੇ ਜਲਡਮਰੂ ਰਾਹੀਂ ਤੇਲ ਟੈਂਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸ਼ੁਰੂ ਕਰ ਦੇਵੇਗੀ"। ਟਰੰਪ ਨੇ ਭਰੋਸਾ ਦਿੱਤਾ ਕਿ ਅਮਰੀਕਾ ਦੁਨੀਆ ਨੂੰ ਊਰਜਾ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ।
ਜਰਮਨ ਚਾਂਸਲਰ ਨਾਲ ਮੁਲਾਕਾਤ ਦੌਰਾਨ ਦਿੱਤਾ ਬਿਆਨ
ਜਰਮਨੀ ਦੇ ਚਾਂਸਲਰ ਫ੍ਰੀਡਰਿਕ ਮਰਜ਼ ਨਾਲ ਮੁਲਾਕਾਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਮੰਨਿਆ ਕਿ ਜੰਗ ਕਾਰਨ ਤੇਲ ਦੀਆਂ ਕੀਮਤਾਂ ਕੁਝ ਸਮੇਂ ਲਈ ਵਧ ਸਕਦੀਆਂ ਹਨ, ਪਰ ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਇਹ ਪਹਿਲਾਂ ਨਾਲੋਂ ਵੀ ਹੇਠਾਂ ਆ ਜਾਣਗੀਆਂ।
ਇਹ ਵੀ ਪੜ੍ਹੋ: ਜੰਗ ਦੌਰਾਨ ਦੁਬਈ 'ਚ ਫ਼ਸੇ ਹਨੀ ਸਿੰਘ ! ਸਾਹਮਣੇ ਆਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
