''''ਪਾਗਲ ਚਲਾ ਰਹੇ ਇਰਾਨ ਦੀ ਸਰਕਾਰ..!'''', ਜੰਗ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਦੇ''ਤਾ ਵੱਡਾ ਬਿਆਨ

Wednesday, Mar 04, 2026 - 12:09 PM (IST)

''''ਪਾਗਲ ਚਲਾ ਰਹੇ ਇਰਾਨ ਦੀ ਸਰਕਾਰ..!'''', ਜੰਗ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਦੇ''ਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਜੰਗ ਫਿਲਹਾਲ ਸ਼ਾਂਤ ਹੁੰਦੀ ਦਿਖਾਈ ਨਹੀਂ ਦੇ ਰਹੀ। ਇਸੇ ਤਣਾਅਪੂਰਨ ਸਥਿਤੀ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਰਾਨ 'ਤੇ ਕੀਤੇ ਗਏ ਭਿਆਨਕ ਹਮਲਿਆਂ ਬਾਰੇ ਅਮਰੀਕਾ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਜੇਕਰ ਇਰਾਨ ਕੋਲ ਪ੍ਰਮਾਣੂ ਹਥਿਆਰ ਹੁੰਦੇ, ਤਾਂ ਦੁਨੀਆ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦੀ ਸੀ। ਉਨ੍ਹਾਂ ਮੁਤਾਬਕ, ਹੁਣ ਸਮਾਂ ਆ ਗਿਆ ਹੈ ਕਿ ਇਰਾਨ ਦੀ ਮਿਜ਼ਾਈਲ, ਡਰੋਨ ਅਤੇ ਜਲ ਸੈਨਾ ਦੀ ਸ਼ਕਤੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇ।

ਮਾਰਕੋ ਰੂਬੀਓ ਨੇ ਕਿਹਾ, "ਇਰਾਨ ਨੂੰ ਧਾਰਮਿਕ ਕੱਟੜਪੰਥੀ ਪਾਗਲ ਚਲਾ ਰਹੇ ਹਨ। ਉਹ ਪ੍ਰਮਾਣੂ ਹਥਿਆਰ ਬਣਾਉਣ ਦੀ ਇੱਛਾ ਰੱਖਦੇ ਹਨ। ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਦੀਆਂ ਮਿਜ਼ਾਈਲਾਂ, ਜਲ ਸੈਨਾ ਅਤੇ ਡਰੋਨ ਬਣਾਉਣ ਦੀ ਸਮਰੱਥਾ ਨੂੰ ਖ਼ਤਮ ਕਰਨ ਦਾ ਸਹੀ ਫੈਸਲਾ ਲਿਆ ਹੈ।" ਇਸ ਤੋਂ ਇਲਾਵਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਰਾਨੀ ਸ਼ਾਸਨ ਨੂੰ 'ਮਾਨਸਿਕ ਤੌਰ 'ਤੇ ਬਿਮਾਰ' ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਸੀਂ ਹੁਣ ਕਾਰਵਾਈ ਨਾ ਕਰਦੇ, ਤਾਂ ਇਰਾਨ ਪ੍ਰਮਾਣੂ ਜੰਗ ਸ਼ੁਰੂ ਕਰਕੇ ਕਈ ਦੇਸ਼ਾਂ ਨੂੰ ਤਬਾਹ ਕਰ ਦਿੰਦਾ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਐਡਮਿਰਲ ਕੂਪਰ ਨੇ ਕਿਹਾ ਕਿ ਅਮਰੀਕੀ ਅਤੇ ਇਜ਼ਰਾਈਲੀ ਹਵਾਈ ਸੈਨਾ ਇਰਾਨ ਦੇ ਅਸਮਾਨ ਵਿੱਚ ਪੂਰੀ ਤਰ੍ਹਾਂ ਦਬਦਬਾ ਬਣਾਈ ਬੈਠੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕਾ ਨੇ ਆਪਣੀ ਗੁਪਤ ਡਰੋਨ ਟਾਸਕ ਫੋਰਸ ਦੀ ਵਰਤੋਂ ਕੀਤੀ ਹੈ, ਜਿਸ ਨੇ ਇਰਾਨ ਦੇ ਅੰਦਰ ਅਣਗਿਣਤ 'ਵਨ-ਵੇ ਅਟੈਕ ਡਰੋਨ' ਦਾਗੇ ਹਨ, ਜਿਨ੍ਹਾਂ ਨੇ ਇਰਾਨੀ ਫੌਜੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਆਇਤੁੱਲਾ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਜੰਗ 5ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਰਾਨ ਨੇ ਵੀ ਜਵਾਬੀ ਕਾਰਵਾਈ ਵਜੋਂ ਖੇਤਰ ਵਿੱਚ ਅਮਰੀਕੀ ਫੌਜੀ ਅੱਡਿਆਂ ਅਤੇ ਇਜ਼ਰਾਈਲੀ ਜਾਇਦਾਦਾਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ। ਸੈਨੇਟਰ ਲਿੰਡਸੇ ਗ੍ਰਾਹਮ ਅਤੇ ਸਪੀਕਰ ਮਾਈਕ ਜੌਹਨਸਨ ਨੇ ਵੀ ਟਰੰਪ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਬਣਾਈਆਂ ਜਾ ਰਹੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਗੁਆਂਢੀ ਦੇਸ਼ਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਈਆਂ ਸਨ।

ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News