ਜੰਗ ਤੇ ਪਾਬੰਦੀਆਂ ਦੇ ਬਾਵਜੂਦ ਵੀ ਦੌੜ ਰਹੀ ਇਰਾਨ ਦੀ Economy ! ਕ੍ਰਿਪਟੋ ਮਾਈਨਿੰਗ ਨਾਲ ਲਾਇਆ ਜੁਗਾੜ
Sunday, Mar 08, 2026 - 09:25 AM (IST)
ਇੰਟਰਨੈਸ਼ਨਲ ਡੈਸਕ- ਪੱਛਮੀ ਦੇਸ਼ਾਂ ਦੀਆਂ ਸਖ਼ਤ ਆਰਥਿਕ ਪਾਬੰਦੀਆਂ ਅਤੇ ਡਿੱਗਦੀ ਕਰੰਸੀ ਦੇ ਬਾਵਜੂਦ ਈਰਾਨ ਦੀ ਸਰਕਾਰ ਵਿਦੇਸ਼ਾਂ ਤੋਂ ਮਸ਼ੀਨਰੀ, ਤੇਲ ਅਤੇ ਫ਼ੌਜੀ ਉਪਕਰਨ ਖਰੀਦਣ ਵਿਚ ਸਮਰੱਥ ਬਣੀ ਹੋਈ ਹੈ। ਇਸ ਦੇ ਪਿੱਛੇ ਇਕ ਵੱਡਾ ਕਾਰਨ ਕ੍ਰਿਪਟੋ ਕਰੰਸੀ ਦੀ ਵਰਤੋਂ ਹੈ।
ਰਵਾਇਤੀ ਬੈਂਕਿੰਗ ਸਿਸਟਮ ਅਤੇ ਡਾਲਰ ਆਧਾਰਤ ਲੈਣ-ਦੇਣ ਤੋਂ ਬਚਣ ਲਈ ਈਰਾਨ ਹੁਣ ਤੇਜ਼ੀ ਨਾਲ ਬਿਟਕੁਆਇਨ ਤੇ ਹੋਰ ਡਿਜੀਟਲ ਕਰੰਸੀਆਂ ਦਾ ਸਹਾਰਾ ਲੈ ਰਿਹਾ ਹੈ। ਹਵਾਈ ਹਮਲਿਆਂ ਦੇ ਵਿਚਕਾਰ ਵੀ ਜਦੋਂ ਬੈਂਕ ਬੰਦ ਹਨ ਅਤੇ ਵਿਦੇਸ਼ੀ ਕਰੰਸੀ ਦੀ ਆਵਾਜਾਈ ਰੁਕ ਗਈ ਹੈ, ਉਸ ਵੇਲੇ ਬਲਾਕਚੇਨ ’ਤੇ ਚੱਲ ਰਹੇ ਅਲਫ਼ਾਨਿਊਮੈਰਿਕ ਕੋਡ ਈਰਾਨ ਦੀ ਆਰਥਿਕਤਾ ਨੂੰ ਚਲਾ ਰਹੇ ਹਨ।
ਬਿਟਕੁਆਇਨ ਮਾਈਨਿੰਗ ਰਾਹੀਂ ਭੁਗਤਾਨ
ਨੈੱਟਵਰਕ ਮਾਹਿਰਾਂ ਅਨੁਸਾਰ ਈਰਾਨ ਨੇ ਪਾਬੰਦੀਆਂ ਤੋਂ ਬਚਣ ਲਈ ਇਕ ਵੱਖਰਾ ਵਿੱਤੀ ਰਸਤਾ ਤਿਆਰ ਕੀਤਾ ਹੈ। ਇਸ ਵਿਚ ਦੇਸ਼ ਅੰਦਰ ਵੱਡੇ ਪੱਧਰ ’ਤੇ ਬਿਟਕੁਆਇਨ ਮਾਈਨਿੰਗ ਕੀਤੀ ਜਾਂਦੀ ਹੈ ਅਤੇ ਉਸੇ ਡਿਜੀਟਲ ਕਰੰਸੀ (ਕ੍ਰਿਪਟੋ) ਰਾਹੀਂ ਕੌਮਾਂਤਰੀ ਭੁਗਤਾਨ ਕੀਤੇ ਜਾਂਦੇ ਹਨ। ਕ੍ਰਿਪਟੋ ਕਰੰਸੀ ਮਾਈਨਿੰਗ ਉਹ ਪ੍ਰਕਿਰਿਆ ਹੈ ਜਿਸ ਵਿਚ ਬਲਾਕਚੇਨ ਨੈੱਟਵਰਕ ’ਤੇ ਲੈਣ-ਦੇਣ ਦੀ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਇਸ ਦੇ ਬਦਲੇ ਨਵੇਂ ਡਿਜੀਟਲ ਕੁਆਇਨ ਬਣਾਏ ਜਾਂਦੇ ਹਨ। ਇਨ੍ਹਾਂ ਕੁਆਇਨਜ਼ ਦੀ ਵਰਤੋਂ ਬਾਅਦ ਵਿਚ ਭੁਗਤਾਨ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ''ਹੁਣ ਨਹੀਂ ਕਰਾਂਗੇ ਕੋਈ ਹਮਲਾ..!'', ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਦਾ ਵੱਡਾ ਬਿਆਨ
ਅਮਰੀਕਾ ਦਾ ਬੀ-1 ਬੌਂਬਰ ਬ੍ਰਿਟਿਸ਼ ਏਅਰਬੇਸ ’ਤੇ ਉਤਰਿਆ
ਅਮਰੀਕਾ ਦਾ ਬੀ-1 ਲਾਂਸਰ ਬੌਂਬਰ ਜਹਾਜ਼ ਬ੍ਰਿਟੇਨ ਦੇ ਰਾਇਲ ਏਅਰਫੋਰਸ ਫੇਅਰਫੋਰਡ ਏਅਰਬੇਸ ’ਤੇ ਉਤਰ ਗਿਆ ਹੈ। ਇਹ ਏਅਰਬੇਸ ਇੰਗਲੈਂਡ ਦੇ ਗਲੂਸਟਰਸ਼ਾਇਰ ਇਲਾਕੇ ਵਿਚ ਸਥਿਤ ਹੈ। ਇਹ ਜਹਾਜ਼ ਸ਼ੁੱਕਰਵਾਰ ਸ਼ਾਮ ਨੂੰ ਉੱਥੇ ਪਹੁੰਚਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕਾ ਨੂੰ ਯੂ.ਕੇ. ਦੇ ਫ਼ੌਜੀ ਟਿਕਾਣਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਟਿਕਾਣਿਆਂ ਦੀ ਵਰਤੋਂ ਈਰਾਨ ਦੇ ਮਿਜ਼ਾਈਲ ਟਿਕਾਣਿਆਂ ਵਿਰੁੱਧ ਕਾਰਵਾਈ ਕਰਨ ਲਈ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਜਰਮਨੀ ਨੇ ਕਿਹਾ ਹੈ ਕਿ ਉਹ ਮਿਡਲ ਈਸਟ ਦੇ ਦੇਸ਼ਾਂ ਦੀ ਮਦਦ ਲਈ ਲੱਗਭਗ 100 ਮਿਲੀਅਨ ਯੂਰੋ (972 ਕਰੋੜ ਰੁਪਏ) ਦੀ ਵਾਧੂ ਸਹਾਇਤਾ ਦੇਵੇਗਾ। ਜਰਮਨੀ ਨੇ ਮਿਡਲ ਈਸਟ ਤੋਂ ਆਪਣੇ ਕੁਝ ਫੌਜੀ ਵੀ ਵਾਪਸ ਬੁਲਾ ਲਏ ਹਨ।
ਇਹ ਵੀ ਪੜ੍ਹੋ- ''ਇਹ ਸਿਰਫ਼ ਸਮੇਂ ਦੀ ਬਰਬਾਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
