'ਅਸੀਂ ਯਾਦ ਰੱਖਾਂਗੇ...!', ਬ੍ਰਿਟਿਸ਼ PM ਦੇ ਜੰਗ ਨੂੰ ਲੈ ਕੇ ਕੀਤੇ ਐਲਾਨ 'ਤੇ ਟਰੰਪ ਦਾ ਵੱਡਾ ਬਿਆਨ

Sunday, Mar 08, 2026 - 10:55 AM (IST)

'ਅਸੀਂ ਯਾਦ ਰੱਖਾਂਗੇ...!', ਬ੍ਰਿਟਿਸ਼ PM ਦੇ ਜੰਗ ਨੂੰ ਲੈ ਕੇ ਕੀਤੇ ਐਲਾਨ 'ਤੇ ਟਰੰਪ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਚਾਲੇ ਇਰਾਨ ਵਿਰੁੱਧ ਫੌਜੀ ਕਾਰਵਾਈ ਨੂੰ ਲੈ ਕੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਟਰੰਪ ਨੇ ਬ੍ਰਿਟੇਨ ਦੁਆਰਾ ਮੱਧ ਪੂਰਬ ਵਿੱਚ ਆਪਣੇ ਦੋ ਜੰਗੀ ਬੇੜੇ ਭੇਜਣ ਦੀ ਸੰਭਾਵਨਾ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਇਸ ਦੀ ਕੋਈ ਲੋੜ ਨਹੀਂ ਹੈ।

ਟਰੰਪ ਨੇ 'ਟਰੂਥ ਸੋਸ਼ਲ' 'ਤੇ ਪੋਸਟ ਕਰਦਿਆਂ ਲਿਖਿਆ, "ਸਾਡਾ ਪੁਰਾਣਾ ਮਹਾਨ ਸਹਿਯੋਗੀ ਯੂ.ਕੇ. ਹੁਣ ਮੱਧ ਪੂਰਬ ਵਿੱਚ ਦੋ ਜੰਗੀ ਬੇੜੇ ਭੇਜਣ ਬਾਰੇ ਸੋਚ ਰਿਹਾ ਹੈ। ਇਹ ਠੀਕ ਹੈ ਪ੍ਰਧਾਨ ਮੰਤਰੀ ਸਟਾਰਮਰ, ਅਸੀਂ ਇਸ ਨੂੰ ਯਾਦ ਰੱਖਾਂਗੇ। ਪਰ ਸਾਨੂੰ ਹੁਣ ਉਨ੍ਹਾਂ ਲੋਕਾਂ ਦੀ ਲੋੜ ਨਹੀਂ, ਜੋ ਜੰਗ ਜਿੱਤਣ ਮਗਰੋਂ ਸਾਡੇ ਨਾਲ ਜੁੜਨਾ ਚਾਹੁੰਦੇ ਹਨ।''ਟਰੰਪ ਨੇ ਸਟਾਰਮਰ ਦੀ ਤੁਲਨਾ 'ਵਿੰਸਟਨ ਚਰਚਿਲ' ਨਾਲ ਕਰਦਿਆਂ ਕਿਹਾ ਕਿ ਉਹ ਰਿਸ਼ਤੇ ਖਰਾਬ ਕਰ ਰਹੇ ਹਨ ਅਤੇ ਬ੍ਰਿਟੇਨ ਦਾ ਰੁਖ਼ ਬਹੁਤ ਹੀ ਗੈਰ-ਸਹਿਯੋਗੀ ਰਿਹਾ ਹੈ। 

PunjabKesari

ਇਹ ਵੀ ਪੜ੍ਹੋ- High Alert ! ਜੰਗ ਵਿਚਾਲੇ ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਯੂਰਪੀ ਦੇਸ਼

ਬ੍ਰਿਟਿਸ਼ ਪੀ.ਐੱਮ. ਸਟਾਰਮਰ ਨੇ ਸੰਸਦ ਵਿੱਚ ਟਰੰਪ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਟਰੰਪ ਦੇ ਸ਼ਬਦਾਂ 'ਤੇ ਲਟਕਣਾ ਦੋਵਾਂ ਦੇਸ਼ਾਂ ਦੇ ਖਾਸ ਰਿਸ਼ਤਿਆਂ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ, ''ਅਮਰੀਕੀ ਜਹਾਜ਼ ਬ੍ਰਿਟਿਸ਼ ਬੇਸਾਂ ਤੋਂ ਉਡਾਣ ਭਰ ਰਹੇ ਹਨ। ਬ੍ਰਿਟਿਸ਼ ਜੈੱਟ ਅਮਰੀਕੀ ਜਾਨਾਂ ਬਚਾਉਣ ਲਈ ਦੁਸ਼ਮਣ ਦੇ ਡਰੋਨਾਂ ਨੂੰ ਡੇਗ ਰਹੇ ਹਨ। ਅਸੀਂ ਹਰ ਰੋਜ਼ ਖੁਫੀਆ ਜਾਣਕਾਰੀ ਸਾਂਝੀ ਕਰ ਰਹੇ ਹਾਂ।'' ਉਨ੍ਹਾਂ ਇਰਾਨ 'ਤੇ ਸਿੱਧੇ ਹਮਲੇ ਵਿੱਚ ਸ਼ਾਮਲ ਨਾ ਹੋਣ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ਦਾ ਕੋਈ ਕਾਨੂੰਨੀ ਅਧਾਰ ਨਜ਼ਰ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਨੇ ਸਿੱਧੇ ਤੌਰ 'ਤੇ ਜੰਗ 'ਚ ਸ਼ਮੂਲੀਅਤ ਨਹੀਂ ਕੀਤੀ।

ਇਹ ਵੀ ਪੜ੍ਹੋ- ''ਇਹ ਸਿਰਫ਼ ਸਮੇਂ ਦੀ ਬਰਬਾਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News