ਪੈਂਟਾਗਨ ਅਧਿਕਾਰੀ ਦਾ ਦਾਅਵਾ, ''ਚੀਨ ਨੇ ਹਮਲਾ ਕੀਤਾ ਤਾਂ ਹਾਰ ਜਾਵੇਗਾ ਅਮਰੀਕਾ''

Monday, May 18, 2020 - 02:09 AM (IST)

ਪੈਂਟਾਗਨ ਅਧਿਕਾਰੀ ਦਾ ਦਾਅਵਾ, ''ਚੀਨ ਨੇ ਹਮਲਾ ਕੀਤਾ ਤਾਂ ਹਾਰ ਜਾਵੇਗਾ ਅਮਰੀਕਾ''

ਵਾਸ਼ਿੰਗਟਨ - ਅਮਰੀਕਾ ਅਤੇ ਚੀਨ ਦੇ ਆਪਸੀ ਸਬੰਧ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਤੋਂ ਲੰਘ ਰਹੇ ਹਨ। ਕੋਰੋਨਾਵਾਇਰਸ, ਟ੍ਰੇਡ, ਤਾਇਵਾਨ ਦੇ ਸਟੇਟਸ ਅਤੇ ਸਾਊਥ ਚਾਈਨਾ ਸੀ 'ਤੇ ਕੰਟਰੋਲ ਦੇ ਮੁੱਦੇ 'ਤੇ ਦੋਵੇਂ ਭਿੜੇ ਹੋਏ ਹਨ। ਜੇਕਰ ਚੀਨ ਦੇ ਨਾਲ ਅਮਰੀਕਾ ਦੀ ਭਿੜਤ ਹੁੰਦੀ ਹੈ ਤਾਂ ਉਸ ਦੇ ਨਤੀਜੇ ਕੀ ਹੋਣਗੇ, ਇਸ ਨੂੰ ਲੈ ਕੇ ਪੈਂਟਾਗਨ ਦੀ ਇਕ ਰਿਪੋਰਟ ਲੀਕ ਹੋਈ ਹੈ ਜਿਸ ਵਿਚ ਆਖਿਆ ਗਿਆ ਹੈ ਕਿ ਅਮਰੀਕਾ ਲਈ ਇਸ ਲੜਾਈ ਵਿਚ ਜਿੱਤਣਾ ਆਸਾਨ ਨਹੀਂ ਹੈ। ਉਥੇ, ਇਸ ਤੋਂ ਪਹਿਲਾਂ ਚੀਨੀ ਮਾਹਿਰਾਂ ਨੇ ਕਿਹਾ ਸੀ ਕਿ ਅਮਰੀਕਾ ਨਾਲ ਲੜਾਈ ਲਈ ਉਸ ਨੂੰ 100 ਨਿਊਕਲੀਅਰ ਵਾਰਹੈੱਡ ਦੀ ਜ਼ਰੂਰਤ ਹੋਵੇਗੀ।

ਸਭ ਤੋਂ ਵੱਡਾ ਰਣਨੀਤਕ ਬੇਸ ਵੀ ਨਹੀਂ ਸਹਿ ਪਾਵੇਗਾ ਹਮਲਾ
'ਦਿ ਟਾਈਮਸ' ਨੂੰ ਅਮਰੀਕੀ ਰੱਖਿਆ ਸੂਤਰ ਨੇ ਦੱਸਿਆ ਕਿ ਜੇਕਰ ਚੀਨ ਦਾ ਹਮਲਾ ਹੋਇਆ ਤਾਂ ਇੰਡੋ ਪੈਸੇਫਿਕ ਖੇਤਰ ਵਿਚ ਮੌਜੂਦ ਅਮਰੀਕੀ ਕੈਰੀਅਰ ਬੈਟਲ ਗਰੁੱਪ ਅਤੇ ਬੇਸ ਉਸ ਨਾਲ ਨਜਿੱਠਣ ਦੀ ਸਥਿਤੀ ਵਿਚ ਨਹੀਂ ਰਹਿਣਗੇ। ਇਸ ਵਿਚ ਗੌਮ ਟਾਪੂ 'ਤੇ ਮੌਜੂਦ ਅਮਰੀਕਾ ਦਾ ਸਭ ਤੋਂ ਵੱਡਾ ਰਣਨੀਤਕ ਬੇਸ ਵੀ ਮੌਜੂਦ ਹੈ ਜਿਥੋਂ ਬਾਮਰ (ਬੰਬ) ਲਾਂਚ ਕੀਤੇ ਜਾਂਦੇ ਹਨ।

NBT

ਅਮਰੀਕੀ ਕੈਰੀਅਰ ਨੂੰ ਹੋਵੇਗਾ ਵੱਡਾ ਨੁਕਸਾਨ
ਸੂਤਰ ਨੇ ਦੱਸਿਆ ਕਿ ਅਮਰੀਕੀ ਕੈਰੀਅਰ ਗਰੁੱਪ ਚੀਨੀ ਹਮਲਿਆਂ ਦਾ ਵਿਰੋਧ ਨਹੀਂ ਕਰ ਪਾਉਣਗੇ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਕੋਲ ਲੰਬੀ ਦੂਰੀ ਦੀਆਂ ਐਂਟੀ ਸ਼ਿਪ ਬੈਲੇਸਟਿਕ ਮਿਜ਼ਾਈਲਾਂ ਅਤੇ ਹਾਇਪਰਸੋਨਿਕ ਮਿਜ਼ਾਈਲਾਂ ਹਨ।

NBT

ਪੈਸੇਫਿਕ ਸਾਗਰ ਵਿਚ ਅਮਰੀਕੀ ਨੇਵੀ ਦਾ ਅਭਿਆਸ ਜਾਰੀ
ਅਮਰੀਕਾ ਦੇ ਜੰਗੀ ਬੇੜੇ ਪੈਸੇਫਿਕ ਸਾਗਰ ਵਿਚ ਅਭਿਆਸ ਕਰ ਰਹੇ ਹਨ। ਇਸ ਦੀ ਤਸਵੀਰ ਯੂ. ਐਸ. ਪੈਸੇਫਿਕ ਫਲੀਟ ਨੇ ਟਵੀਟ ਕੀਤੀ ਹੈ। ਅਭਿਆਸ ਵਿਚ ਯੂ. ਐਸ. ਐਸ. ਪ੍ਰਿੰਸਟਨ, ਯੂ. ਐਸ. ਐਸ. ਰਾਲਫ ਜਾਨਸਨ ਅਤੇ ਯੂ. ਐਸ. ਐਸ. ਟੈਰੇਟ ਸ਼ਾਮਲ ਰਹੇ। ਇਨ੍ਹਾਂ ਨੇ ਨਿਮੀਟਜ਼ ਕੈਰੀਅਰ ਸਟਰਾਇਕ ਗਰੁੱਪ ਦੀ ਟ੍ਰੇਨਿੰਗ ਦੇ ਤਹਿਤ ਲਾਈਵ ਫਾਇਰ ਇਵੈਂਟ ਵਿਚ ਹਿੱਸਾ ਲਿਆ। ਚੀਨ ਨਾਲ ਤਣਾਅ ਵਿਚਾਲੇ ਅਮਰੀਕਾ ਵੀ ਪੂਰੀ ਤਿਆਰੀ ਕਰ ਰਿਹਾ ਹੈ।

NBT

ਚੀਨ ਨੂੰ ਚਾਹੀਦੇ 1000 ਨਿਊਕਲੀਅਰ ਵਾਰਹੈੱਡ
ਸਾਊਥ ਚਾਈਨਾ ਸੀ ਵਿਚ ਅਮਰੀਕਾ ਦੇ ਨਾਲ ਵੱਧਦੇ ਤਣਾਅ ਵਿਚਾਲੇ ਮਾਹਿਰਾਂ ਨੇ ਚੀਨ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਪ੍ਰਮਾਣੂ ਮੁਖ ਸਰੋਤਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਮਾਹਿਰਾਂ ਨੇ ਅਮਰੀਕੀ ਫੌਜ ਦੇ ਹਮਲੇ ਤੋਂ ਬਚਣ ਲਈ ਐਚ-20 ਸਟ੍ਰੈਟੇਜ਼ਿਕ ਸਟੀਲਥ ਬਾਮਰ ਅਤੇ ਬੈਲੇਸਟਿਕ ਮਿਜ਼ਾਈਲ ਲਾਂਚ ਕਰਨ ਵਾਲੇ ਜੇ. ਐਲ.-3 ਸਬਮਰੀਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।

NBT


author

Khushdeep Jassi

Content Editor

Related News