ਪਾਰਟਨਰਸ਼ਿਪ ਵੀਜ਼ਾ ਸ਼੍ਰੇਣੀ : ਹੁਣ ਪੱਕੇ ਤੇ ਸਿਟੀਜ਼ਨ ਨਾਗਰਿਕਾਂ ਨੂੰ ਹੀ ਮਿਲੇਗਾ ਲਾਭ

11/14/2019 12:55:04 PM

ਆਕਲੈਂਡ— ਬੀਤੇ ਕਰੀਬ ਇਕ ਸਾਲ ਤੋਂ ਨਿਊਜ਼ੀਲੈਂਡ 'ਚ ਰਹਿ ਰਹੇ ਪ੍ਰਵਾਸੀ ਜੋ ਆਪਣੇ ਦੇਸ਼ ਜਾ ਕੇ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਜੀਵਨ ਸਾਥੀ ਨੂੰ ਨਿਊਜ਼ੀਲੈਂਡ ਲੈ ਕੇ ਆਉਣ ਲਈ ਪਾਰਟਨਰਸ਼ਿਪ ਵੀਜ਼ਾ ਸ਼੍ਰੇਣੀ 'ਚ ਅਰਜ਼ੀ ਅਪਲਾਈ ਕਰਦੇ ਹਨ ਪਰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦੇ ਜੀਵਨ ਸਾਥੀ ਨੂੰ ਵੀਜ਼ਾ ਨਹੀਂ ਮਿਲਦਾ ਅਤੇ ਭਾਰਤੀ ਜੋੜੀਆਂ ਦੀਆਂ ਅਰਜ਼ੀਆਂ ਇਹ ਕਹਿ ਕੇ ਰੱਦ ਕਰ ਦਿੱਤੀਆਂ ਜਾਂਦੀਆਂ ਸਨ ਕਿ ਉਹ ਪਿਛਲੇ ਇਕ ਸਾਲ ਤੋਂ ਇਕੱਠੇ ਇਕ ਛੱਤ ਦੇ ਹੇਠਾਂ ਨਹੀਂ ਰਹਿ ਰਹੇ ਜੋ ਕਿ ਭਾਰਤੀ ਸੱਭਿਆਚਾਰ ਦੇ ਉਲਟ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕੁਝ ਭਾਰਤੀ ਭਾਈਚਾਰੇ ਦੇ ਸਿਆਸੀ ਆਗੂਆਂ ਨੇ ਸਰਕਾਰ ਤਕ ਚਿੱਠੀ-ਪੱਤਰਾਂ ਰਾਹੀਂ ਜਾਂ ਮਿਲ ਕੇ ਇਹ ਮੁੱਦਾ ਚੁੱਕਿਆ ਸੀ ਕਿ ਭਾਰਤ 'ਚ ਵਿਆਹ 'ਅਰੇਂਜ' ਹੁੰਦੇ ਹਨ ਅਤੇ ਵਿਆਹ ਤੋਂ ਪਹਿਲਾਂ ਮੁੰਡਾ-ਕੁੜੀ ਇਕੱਠੇ ਨਹੀਂ ਰਹਿ ਸਕਦੇ, ਜਿਸ ਤੋਂ ਬਾਅਦ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਆਈ. ਐੱਲ. ਗੈਲੋਏ ਨੇ ਪਾਰਟਰਨਸ਼ਿਪ ਵੀਜ਼ੇ 'ਤੇ ਤਬਦੀਲੀ ਕਰਦਿਆਂ ਨਵੀਂ ਕੈਟੇਗਰੀ 'ਕਲਚਰਲੀ ਅਰੇਂਜਡ ਮੈਰਿਜ' ਨੂੰ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਸਿਰਫ ਨਿਊਜ਼ੀਲੈਂਡ ਦੇ ਪੱਕੇ (ਪੀ. ਆਰ.) ਜਾਂ ਸਿਟੀਜ਼ਨ ਲੜਕਾ-ਲੜਕੀ ਜੋ ਅਰੇਂਜ ਮੈਰਿਜ ਕਰਵਾਉਣਗੇ, ਉਨ੍ਹਾਂ ਨੂੰ ਤਿੰਨ ਮਹੀਨੇ ਦਾ ਵਿਜ਼ਟਰ ਵੀਜ਼ਾ ਮਿਲੇਗਾ। ਅਰੇਂਜ ਮੈਰਿਜ ਸਾਬਤ ਕਰਨਾ ਅਤੇ ਨਿਊਜ਼ੀਲੈਂਡ 'ਚ 3 ਮਹੀਨੇ ਇਕੱਠੇ ਰਹਿਣ ਤੋਂ ਬਾਅਦ ਹੀ ਉਹ ਅਗਲੇ ਵੀਜ਼ੇ ਲਈ ਅਪਲਾਈ ਕਰ ਸਕਣਗੇ। ਇਸ ਮੌਕੇ ਉਨਾਂ ਮਈ 2019 ਤੋਂ ਬਾਅਦ ਰੱਦ ਕੀਤੀਆਂ ਗਈਆਂ ਅਰਜ਼ੀ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਜਲਦੀ ਹੀ ਉਨ੍ਹਾਂ ਦੀਆਂ ਅਰਜ਼ੀਆਂ ਦੀ ਵੀ ਮੁੜ ਜਾਂਚ ਪੜਤਾਲ ਕਰੇਗਾ ਅਤੇ ਇਸ ਸਬੰਧੀ ਉਨ੍ਹਾਂ ਨੂੰ ਸੂਚਿਤ ਵੀ ਕਰ ਦਿੱਤਾ ਜਾਵੇਗਾ।
PunjabKesari
ਬਹੁਗਿਣਤੀ ਭਾਰਤੀ ਨੌਜਵਾਨਾਂ ਨੂੰ ਸਤਾ ਰਹੀ ਹੈ ਇਹ ਚਿੰਤਾ
ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਮੰਤਰੀ ਵੱਲੋਂ ਪਾਰਟਨਰਸ਼ਿਪ ਵੀਜ਼ਾ ਸ਼੍ਰੇਣੀ 'ਚ ਕੀਤੇ ਗਏ ਬਦਲਾਅ ਤੋਂ ਬਾਅਦ ਜਿੱਥੇ ਸਰਕਾਰ ਨੇ ਭਾਰਤੀ ਭਾਈਚਾਰੇ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਬਹੁਗਿਣਤੀ ਹੋਰਨਾਂ ਦੇਸ਼ਾਂ ਦੇ ਲੋਕਾਂ 'ਚ ਰੋਸ ਵੀ ਹੈ ਕਿਉਂਕਿ ਉਨ੍ਹਾਂ ਦੇ ਦੇਸ਼ 'ਚ ਤÎਾਂ 'ਅਰੇਂਜ ਮੈਰਿਜ' ਨਹੀਂ ਹੁੰਦੀ। ਉਨ੍ਹਾਂ ਨੂੰ ਇਸ ਬਦਲਾਅ ਦਾ ਫਾਇਦਾ ਨਹੀਂ ਹੋਵੇਗਾ। ਦੂਜੇ ਪਾਸੇ ਬਹੁਗਿਣਤੀ ਭਾਰਤੀ ਨੌਜਵਾਨ ਵੀ ਇਸ ਫੈਸਲੇ ਤੋਂ ਨਾਖੁਸ਼ ਹਨ। ਪੰਜਾਬ ਦਾ ਇਕ ਨੌਜਵਾਨ ਜਿਸ ਦੇ ਨਿਊਜ਼ੀਲੈਂਡ ਆਉਣ ਤੋਂ ਬਾਅਦ ਉਸ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਕਿ ਉਸ ਦਾ ਫਰਵਰੀ 2020 'ਚ ਵਿਆਹ ਹੈ ਪਰ ਹੁਣ ਉਸ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਉਸ ਦੀ ਮੰਗੇਤਰ ਜਾਂ ਉਸ ਦਾ ਪਰਿਵਾਰ ਇਹ ਨਾ ਕਹਿ ਦੇਵੇ ਕਿ ਕਾਕਾ ਜੀ ਪਹਿਲਾਂ ਪੀ. ਆਰ. ਕਰਵਾ ਲਵੋ ਫਿਰ ਬਾਰਾਤ ਲੈ ਕੇ ਆਉਣਾ, ਕਿਉਂਕਿ ਪੀ. ਆਰ. ਦੇ ਬਿਨਾ ਜੀਵਨ ਸਾਥੀ ਦਾ ਨਿਊਜ਼ੀਲੈਂਡ ਪਹੁੰਚਣਾ ਔਖਾ ਹੈ।  


Tarsem Singh

Content Editor

Related News