ਚਮਗਾਦੜ ਜਾਂ ਸੱਪ ਤੋਂ ਨਹੀਂ ਬਲਕਿ ਇਸ ਜਾਨਵਰ ਤੋਂ ਫੈਲਿਆ ਕੋਰੋਨਾਵਾਇਰਸ!

Saturday, Feb 08, 2020 - 05:15 PM (IST)

ਚਮਗਾਦੜ ਜਾਂ ਸੱਪ ਤੋਂ ਨਹੀਂ ਬਲਕਿ ਇਸ ਜਾਨਵਰ ਤੋਂ ਫੈਲਿਆ ਕੋਰੋਨਾਵਾਇਰਸ!

ਬੀਜਿੰਗ- ਇਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਕੋਰੋਨਾਵਾਇਰਸ ਦੇ ਮਨੁੱਖ ਵਿਚ ਆਉਣ ਵਿਚ ਕੀੜੀਆਂ ਖਾਣ ਵਾਲੇ ਜੰਗਲੀ ਜੀਵ ਪੈਂਗੋਲਿਨ ਦੀ ਭੂਮਿਕਾ ਹੋਣ ਦੀ ਵਧੇਰੇ ਉਮੀਦ ਹੈ। ਹੁਣ ਤੱਕ ਅਨੁਮਾਨ ਲਾਏ ਜਾ ਰਹੇ ਸਨ ਕਿ ਚਮਗਾਦੜ ਤੇ ਸੱਪਾਂ ਨਾਲ ਕੋਰੋਨਾਵਾਇਰਸ ਫੈਲਿਆ। ਸਾਊਥ ਚਾਈਨਾ ਐਗਰੀਕਲਚਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਕਿ ਕੋਰੋਨਾ ਦਾ ਜੀਨੋਮ, ਪੈਂਗੋਲਿਨ ਤੋਂ ਮਿਲੇ ਜੀਨੋਮ ਨਾਲ 99 ਫੀਸਦੀ ਮਿਲਦਾ ਹੈ।

PunjabKesari

ਚੀਨ ਦੀ ਅਧਿਕਾਰਿਤ ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਖੋਜ ਮੁਤਾਬਕ ਪੈਂਗੋਲਿਨ ਤੋਂ ਇਨਸਾਨਾਂ ਤੱਕ ਇਸ ਬੀਮਾਰੀ ਦੇ ਆਉਣ ਦਾ ਖਦਸ਼ਾ ਸਭ ਤੋਂ ਜ਼ਿਆਦਾ ਹੈ। ਏਸ਼ੀਆ ਦੇ ਕਈ ਦੇਸ਼ਾਂ ਵਿਚ ਇਸ ਨੂੰ ਖਾਧਾ ਜਾਂਦਾ ਹੈ ਤੇ ਦਵਾਈਆਂ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਾਣਕਾਰਾਂ ਮੁਤਾਬਕ ਗਲੋਬਲ ਬਾਜ਼ਾਰ ਵਿਚ ਇਸ ਦੀ ਕੀਮਤ 10 ਤੋਂ 12 ਲੱਖ ਰੁਪਏ ਹੈ ਜਦਕਿ ਭਾਰਤ ਵਿਚ ਇਸ ਨੂੰ ਤਸਕਰੀ ਰਾਹੀਂ 20 ਤੋਂ 30 ਹਜ਼ਾਰ ਰੁਪਏ ਵਿਚ ਵੇਚਿਆ ਜਾਂਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾਵਾਇਰ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਚੀਨ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 723 ਹੋ ਗਈ ਹੈ। ਉਥੇ ਹੀ 34 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪੀੜਤ ਦੱਸੇ ਜਾ ਰਹੇ ਹਨ।


author

Baljit Singh

Content Editor

Related News