ਫਲਸਤੀਨੀ ਅੱਤਵਾਦੀਆਂ ਨੇ 199 ਲੋਕਾਂ ਨੂੰ ਬਣਾਇਆ ਬੰਧਕ: ਇਜ਼ਰਾਈਲੀ ਫ਼ੌਜ
Monday, Oct 16, 2023 - 03:32 PM (IST)
ਰਫਾਹ/ਗਾਜ਼ਾ ਪੱਟੀ (ਭਾਸ਼ਾ)- ਇਜ਼ਰਾਈਲੀ ਫ਼ੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਲਸਤੀਨੀ ਅੱਤਵਾਦੀਆਂ ਨੇ ਗਾਜ਼ਾ ਵਿਚ 199 ਲੋਕਾਂ ਨੂੰ ਬੰਧਕ ਬਣਾ ਰੱਖਿਆ ਹੈ ਅਤੇ ਇਹ ਸੰਖਿਆ ਪਿਛਲੇ ਅਨੁਮਾਨਾਂ ਤੋਂ ਵੱਧ ਹੈ। ਫ਼ੌਜੀ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਬੰਧਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਬੰਧਕਾਂ ਦੀ ਇਸ ਸੰਖਿਆ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਇਹ ਬੰਧਕ ਕਿਸਦੀ ਕੈਦ ਵਿਚ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਗਾਜ਼ਾ 'ਤੇ ਸ਼ਾਸਨ ਕਰਨ ਵਾਲੇ ਹਮਾਸ ਅੱਤਵਾਦੀ ਸਮੂਹ ਨੇ ਬੰਧਕ ਬਣਾਇਆ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਪਤੀ ਦਾ ਕਾਰਾ, ਚਾਕੂ ਮਾਰ ਕਤਲ ਕੀਤੀ ਪਤਨੀ
ਜ਼ਿਕਰਯੋਗ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਚੱਲ ਰਹੇ ਸੰਘਰਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 4,000 ਦੇ ਨੇੜੇ ਪਹੁੰਚ ਗਈ ਹੈ, ਕਿਉਂਕਿ ਸੋਮਵਾਰ ਨੂੰ ਲਗਾਤਾਰ 10ਵੇਂ ਦਿਨ ਵੀ ਹਿੰਸਾ ਜਾਰੀ ਰਹੀ। ਅਧਿਕਾਰਤ ਇਜ਼ਰਾਈਲੀ ਸੂਤਰਾਂ ਅਨੁਸਾਰ 7 ਅਕਤੂਬਰ ਨੂੰ ਪਹਿਲੀ ਵਾਰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 1,300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਉਥੇ ਹੀ ਫਲਸਤੀਨੀ ਸਿਹਤ ਮੰਤਰਾਲਾ ਅਨੁਸਾਰ ਗਾਜ਼ਾ ਵਿੱਚ ਮੌਤਾਂ ਵੱਧ ਕੇ 2,670 ਹੋ ਗਈਆਂ ਹਨ।
ਇਹ ਵੀ ਪੜ੍ਹੋ: ਹਮਾਸ ਦੇ ਹਮਲੇ 'ਚ ਭਾਰਤੀ ਮੂਲ ਦੀਆਂ 2 ਇਜ਼ਰਾਈਲੀ ਮਹਿਲਾ ਸੁਰੱਖਿਆ ਅਫ਼ਸਰ ਹੋਈਆਂ ਸ਼ਹੀਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।