ਕੁੱਲੜ ਪਿੱਜ਼ਾ ਕਪਲ ਤੋਂ ਬਾਅਦ ਇਕ ਹੋਰ ਮਹਿਲਾ ਯੂਟਿਊਬਰ ਦੀ ਪ੍ਰਾਈਵੇਟ ਵੀਡੀਓ ਵਾਇਰਲ, ਰੋਂਦਿਆਂ ਕੀਤਾ ਖ਼ੁਲਾਸਾ
Monday, Nov 06, 2023 - 06:21 PM (IST)
ਇੰਟਰਨੈਸ਼ਨਲ ਡੈਸਕ- ਜਲੰਧਰ ਦੇ ਮਸ਼ਹੂਰ ਕੁੱਲੜ ਪਿਜ਼ਾ ਕਪਲ ਗੁਰਪ੍ਰੀਤ ਅਤੇ ਸਹਿਜ ਦੀ ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਹੁਣ ਇਕ ਹੋਰ ਮਹਿਲਾ ਯੂਟਿਊਬਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਹੁਣ ਪਾਕਿਸਤਾਨੀ ਟਿਕਟੋਕ ਸਟਾਰ ਅਲੀਜ਼ਾ ਸੇਹਰ ਦੀ ਇਕ ਪ੍ਰਾਈਵੇਟ ਵੀਡੀਓ (ਐੱਮ.ਐੱਮ.ਐੱਸ.) ਵਾਇਰਲ ਹੋਈ ਹੈ ਜਿਸਤੋਂ ਬਾਅਦ ਯੂਟਿਊਬਰ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਲੀਜ਼ਾ ਨੂੰ ਆਪਣੀ ਪ੍ਰਸਿੱਧੀ ਗੁਆਉਣ ਦਾ ਡਰ ਸਤਾਅ ਰਿਹਾ ਹੈ। ਉਥੇ ਹੀ ਵੀਡੀਓ ਲੀਕ ਹੋਣ ਦਾ ਖੁਲਾਸਾ ਵੀ ਉਸਨੇ ਇਕ ਨਵੀਂ ਵੀਡੀਓ 'ਚ ਰੋਂਦੇ-ਰੋਂਦੇ ਕੀਤਾ ਹੈ।
ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ
kindly Support Her.#Alizasehar pic.twitter.com/eCxLa2T4Gd
— Abid Ashraf🍁 (@AbidAshraRajput) October 26, 2023
ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'
ਹਾਲਾਂਕਿ, ਵੀਡੀਓ ਲੀਕ ਹੋਣ ਤੋਂ ਬਾਅਦ ਯੂਟਿਊਬਰ ਇੰਟਰਨੈੱਟ 'ਤੇ ਹੋਰ ਵੀ ਸਰਚ ਕੀਤੀ ਜਾ ਰਹੀ ਹੈ। ਉਥੇ ਹੀ ਉਸਦੀ ਹਰ ਪਾਸੇ ਆਲੋਚਨਾ ਵੀ ਹੋ ਰਹੀ ਹੈ। ਪਾਕਿਸਤਾਨੀ ਭੜਕੇ ਹੋਏ ਹਨ। ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਯੂਟਿਊਬਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਅਲੀਜ਼ਾ ਸੇਹਰ ਆਪਣੀ ਇਸ ਹਾਲੀਆ ਵੀਡੀਓ 'ਚ ਰੋਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਹ ਕਾਫੀ ਪਰੇਸ਼ਾਨ ਹੈ। ਵੀਡੀਓ ਦੀ ਸ਼ੁਰੂਆਤ 'ਚ ਅਲੀਜ਼ਾ ਕਹਿੰਦੀ ਹੈ ਕਿ ਸਾਰਿਆਂ ਨੂੰ ਮੇਰੀ ਨਮਸਤੇ। ਮੇਰੇ ਬਾਰੇ ਅੱਜ-ਕੱਲ੍ਹ ਕਾਫੀ ਗੱਲਾਂ ਹੋ ਰਹੀਆਂ ਹਨ। ਮੈਂ ਤੁਹਾਨੂੰ ਇਸ ਮਾਮਲੇ 'ਤੇ ਸਾਰੀਆਂ ਗੱਲਾਂ ਦੱਸਾਂਗੀ। ਸਵੇਰ ਤੋਂ ਸ਼ਾਮਲ ਤਕ ਮੈਂ ਮੁਲਤਾਲ 'ਚ ਭਟਕਦੀ ਰਹੀ ਪਰ ਸਾਈਬਰ ਕ੍ਰਾਈਮ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।
ਇਹ ਵੀ ਪੜ੍ਹੋ- ਮੋਬਾਇਲ ਨਾਲ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਜਾ ਸਕਦੀ ਹੈ ਤੁਹਾਡੀ ਜਾਨ
ਯੂਟਿਊਬਰ ਨੇ ਉਸ ਸ਼ਖ਼ਸ ਨੂੰ ਕੁੱਤਾ ਆਖਿਆ, ਜਿਸਨੇ ਵੀਡੀਓ ਵਾਇਰਲ ਕੀਤੀ ਸੀ। ਉਸ ਸ਼ਖ਼ਸ ਨੇ ਦੱਸਿਆ ਕਿ ਮੈਂ ਵੀਡੀਓ ਐਡਿਟ ਜ਼ਰੂਰ ਕੀਤੀ ਸੀ ਪਰ ਮੈਂ ਅਪਲੋਡ ਨਹੀਂ ਕੀਤੀ। ਅਲੀਜ਼ਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਸਪੋਰਟ ਕੀਤਾ ਹੈ, ਉਨ੍ਹਾਂ ਦਾ ਬਹੁਤ ਧੰਨਵਾਦ। ਮੈਂ ਆਪਣੀ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੀ ਹਾਂ ਅਤੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਮੈਨੂੰ ਕਿਸੇ ਨੇ ਧਮਕੀ ਦਿੱਤੀ ਅਤੇ ਮੇਰੇ ਯੂਟਿਊਬ ਚੈਨਲ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਪ੍ਰੋਗਰੈੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੇ ਮੈਨੂੰ ਕਾਫੀ ਪਰੇਸ਼ਾਨ ਕੀਤਾ ਪਰ ਮੈਂ ਹਾਰ ਨਹੀਂ ਮੰਨੀ ਕਿਉਂਕਿ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ।
ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
ਇਹ ਵੀ ਪੜ੍ਹੋ- ED ਦਾ ਵੱਡਾ ਦਾਅਵਾ, ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਛੱਤੀਸਗੜ੍ਹ ਦੇ CM ਨੂੰ ਦਿੱਤੇ 508 ਕਰੋੜ ਰੁਪਏ
ਇੰਨਾ ਹੀ ਨਹੀਂ, ਅਲੀਜ਼ਾ ਨੇ ਅੱਗੇ ਵੀਡੀਓ 'ਚ ਆਪਣੀ ਵੀਡੀਓ ਵਾਇਰਲ ਕਰਨ ਵਾਲੇ ਨੂੰ ਕੁੱਤਾ ਆਖਿਆ ਅਤੇ ਨਾਲ ਹੀ ਦੱਸਿਆ ਕਿ ਉਹ ਸ਼ਖ਼ਸ ਫਿਲਹਾਲ ਕਤਰ 'ਚ ਬੈਠਾ ਹੈ। ਅਲੀਜ਼ਾ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ, ਉਸਨੂੰ ਸਪੋਰਟ ਕਰ ਰਹੇ ਹਨ। ਅਲੀਜ਼ਾ ਨੇ ਕਿਹਾ ਕਿ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਲੀਜ਼ਾ ਸੇਹਰ ਬਤੌਰ ਯੂਟਿਊਬਰ ਪਾਕਿਸਤਾਨ 'ਚ ਇਕ ਮਸ਼ਹੂਰ ਨਾਂ ਹੈ ਅਤੇ ਆਪਣੇ ਸੋਸ਼ਲ ਮੀਡੀਆ ਕੰਟੈਂਟ ਲਈ ਜਾਣੀ ਜਾਂਦੀ ਹੈ। ਉਹ ਜ਼ਿਆਦਾਤਰ ਆਪਣੇ ਘਰੇਲੂ ਕੰਮਾਂ ਦਾ ਵਲੌਗ ਅਤੇ ਟਿਕਟੋਕ ਵੀਡੀਓ ਬਣਾਉਂਦੀ ਹੈ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ