ਵ੍ਰਿੰਦਾਵਨ ਹਾਦਸੇ ''ਚ ਮ੍ਰਿਤਕਾਂ ਦੀ ਗਿਣਤੀ ਵਧੀ, ਇਕ ਹੋਰ ਪੰਜਾਬੀ ਮੁੰਡੇ ਦੀ ਲਾਸ਼ ਬਰਾਮਦ

Monday, Apr 13, 2026 - 11:53 AM (IST)

ਵ੍ਰਿੰਦਾਵਨ ਹਾਦਸੇ ''ਚ ਮ੍ਰਿਤਕਾਂ ਦੀ ਗਿਣਤੀ ਵਧੀ, ਇਕ ਹੋਰ ਪੰਜਾਬੀ ਮੁੰਡੇ ਦੀ ਲਾਸ਼ ਬਰਾਮਦ

ਲੁਧਿਆਣਾ (ਗਣੇਸ਼): ਵ੍ਰਿੰਦਾਵਨ ਵਿਚ ਯਮੁਨਾ ਨਦੀ 'ਚ ਹੋਏ ਦਰਦਨਾਕ ਹਾਦਸੇ ਦੇ ਤਿੰਨ ਦਿਨਾਂ ਬਾਅਦ, ਅੱਜ ਸਵੇਰੇ ਲਗਭਗ 8 ਵਜੇ ਲੁਧਿਆਣਾ ਦੇ ਰਹਿਣ ਵਾਲੇ ਯਸ਼ ਭੱਲਾ ਉਰਫ਼ "ਢੋਲਕੀ ਵਾਲੇ" ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਲਿਆਂਦਾ ਜਾਵੇਗਾ। ਇਸ ਖ਼ਬਰ ਦੇ ਸਾਹਮਣੇ ਆਉਣ ਨਾਲ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਯਸ਼ ਭੱਲਾ ਭਜਨ-ਕੀਰਤਨ ਵਿਚ ਢੋਲਕੀ ਵਜਾ ਰਿਹਾ ਸੀ ਅਤੇ ਆਲੇ-ਦੁਆਲੇ ਮੌਜੂਦ ਸੰਗਤ "ਰਾਧੇ-ਰਾਧੇ" ਦਾ ਜਾਪ ਕਰ ਰਹੀ ਸੀ। ਮਾਹੌਲ ਪੂਰੀ ਤਰ੍ਹਾਂ ਭਗਤੀ ਵਿਚ ਡੁੱਬਿਆ ਹੋਇਆ ਸੀ, ਪਰ ਅਚਾਨਕ ਹੋਏ ਇਸ ਹਾਦਸੇ ਨੇ ਖੁਸ਼ੀ ਦੇ ਉਸ ਪਲ ਨੂੰ ਮਾਤਮ ਵਿਚ ਬਦਲ ਦਿੱਤਾ।

ਮ੍ਰਿਤਕ ਦੇ ਪਿਤਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਯਸ਼ ਬਹੁਤ ਹੀ ਧਾਰਮਿਕ ਸੁਭਾਅ ਦਾ ਸੀ ਅਤੇ ਉਸ ਨੂੰ ਭਜਨ-ਕੀਰਤਨ ਵਿਚ ਵਿਸ਼ੇਸ਼ ਰੁਚੀ ਸੀ। ਉਨ੍ਹਾਂ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਉਹ ਹਰ ਪਲ ਉਸਦੇ ਵਾਪਸ ਆਉਣ ਦੀ ਉਮੀਦ ਲਗਾਈ ਬੈਠੇ ਸਨ, ਪਰ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ ਅਤੇ ਸਿਰਫ਼ ਉਸਦੀਆਂ ਯਾਦਾਂ ਹੀ ਬਾਕੀ ਰਹਿ ਗਈਆਂ ਹਨ। ਯਸ਼ ਭੱਲਾ ਦੀ ਮ੍ਰਿਤਕ ਦੇਹ ਲੁਧਿਆਣਾ ਪਹੁੰਚਣ ਤੋਂ  ਬਾਅਦ ਭਲਕੇ ਉਸ ਦਾ ਸਸਕਾਰ ਕੀਤਾ ਜਾਵੇਗਾ। 


author

Anmol Tagra

Content Editor

Related News