ਲਾਈਵ ਰਿਪੋਰਟਿੰਗ ਦੌਰਾਨ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਨੇ ਮੁੰਡੇ ਨੂੰ ਜੜਿਆ ਥੱਪੜ, ਵੀਡੀਓ ਵਾਇਰਲ
Wednesday, Jul 13, 2022 - 03:23 PM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ਵਿਚ ਚਾਂਦ ਨਵਾਬ ਤੋਂ ਬਾਅਦ ਹੁਣ ਇਕ ਹੋਰ ਪੱਤਰਕਾਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨ ਦੀ ਇਕ ਮਹਿਲਾ ਪੱਤਰਕਾਰ ਨੇ ਈਦ ਉਲ ਅਜਹਾ ਦੀ ਲਾਈਵ ਰਿਪੋਰਟਿੰਗ ਦੌਰਾਨ ਇਕ ਮੁੰਡੇ ਨੂੰ ਕੈਮਰੇ ਦੇ ਸਾਹਮਣੇ ਆਉਣ ’ਤੇ ਥੱਪੜ ਮਾਰ ਦਿੱਤਾ। ਇਸ ਮਹਿਲਾ ਰਿਪੋਰਟਰ ਦੀ ਵੀਡੀਓ ਨੂੰ ਮਸ਼ਹੂਰ ਪੱਤਰਕਾਰ ਨਾਇਲਾ ਇਨਾਅਤ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ, ਜਿਸ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ।
ਇਹ ਵੀ ਪੜ੍ਹੋ: ਬਿਨਾਂ ਪੁੱਛੇ ਫ਼ਲ ਖਾਣ 'ਤੇ ਮਾਸੂਮ ਭਰਾਵਾਂ ਨੂੰ ਦਿੱਤੇ ਰੂਹ ਕੰਬਾਊ ਤਸੀਹੇ, 10 ਸਾਲਾ ਬੱਚੇ ਦੀ ਮੌਤ
So how was your day? pic.twitter.com/FqOxNNmlBc
— Naila Inayat (@nailainayat) July 11, 2022
ਪਾਕਿਸਤਾਨ ਦੀ ਇਸ ਮਹਿਲਾ ਪੱਤਰਕਾਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਮਹਿਲਾ ਪੱਤਰਕਾਰ ਈਦ ਦੀਆਂ ਖੁਸ਼ੀਆਂ ਬਾਰੇ ਦੱਸ ਰਹੀ ਹੈ, ਇਸੇ ਦਰਮਿਆਨ ਜਿਵੇਂ ਹੀ ਉਨ੍ਹਾਂ ਦੀ ਰਿਪੋਰਟਿੰਗ ਖ਼ਤਮ ਹੁੰਦੀ ਹੈ, ਉਨ੍ਹਾਂ ਨੇ ਮੁੰਡੇ ਦੇ ਮੂੰਹ ’ਤੇ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਮਹਿਲਾ ਰਿਪੋਰਟਰ ਨੇ ਨੌਜਵਾਨ ਨੂੰ ਥੱਪੜ ਕਿਉਂ ਮਾਰਿਆ। ਮਹਿਲਾ ਰਿਪੋਟਰ ਦੇ ਵਿਵਹਾਰ ਦਾ ਜਿਥੇ ਕਈ ਲੋਕਾਂ ਨੇ ਵਿਰੋਧ ਕੀਤਾ, ਉਥੇ ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਉਸਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ: ਆਖ਼ਰਕਾਰ ਸ਼੍ਰੀਲੰਕਾ ਛੱਡ ਕੇ ਭੱਜ ਹੀ ਨਿਕਲੇ ਰਾਸ਼ਟਰਪਤੀ ਗੋਟਾਬਾਯਾ, ਇਸ ਦੇਸ਼ 'ਚ ਲਈ ਸ਼ਰਨ