ਪਾਕਿ : ਕਰਾਚੀ 'ਚ ਸੁਰੱਖਿਆ ਗਾਰਡ ਨੇ ਗਰਭਵਤੀ ਔਰਤ ਦੇ ਮੂੰਹ 'ਤੇ ਮਾਰੀ ਲੱਤ, ਵੀਡੀਓ ਵਾਇਰਲ
Tuesday, Aug 09, 2022 - 10:26 AM (IST)
ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸੁਰੱਖਿਆ ਗਾਰਡ ਨੇ ਗਰਭਵਤੀ ਔਰਤ ਦੀ ਸ਼ਰੇਆਮ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਉਸ ਦੇ ਮੂੰਹ 'ਤੇ ਲੱਤ ਮਾਰੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜੀਓ ਨਿਊਜ਼ ਮੁਤਾਬਕ ਇਹ ਘਟਨਾ ਕਰਾਚੀ ਦੇ ਗੁਲਿਸਤਾਨ-ਏ-ਜੌਹਰ ਇਲਾਕੇ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਰਾਤ ਨੂੰ ਵਾਪਰੀ। ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
کراچی گلستان جوہر بلاک 17 میں اپارٹمنٹ کے سیکیورٹی گارڈ نے پہلے خاتون کی تذلیل کی پھر تھپڑ اور لات مار کر بے ہوش کردیا، بے غیرتی کی انتہا کہ پاس بیٹھے لوگ بجائے بیچ بچاو کروانے کے معاملہ دیکھ کر کھسکنے لگے، کہاں ہیں انسانی حقوق والے؟ @SyedaShehlaRaza@PoliceMediaCell pic.twitter.com/WVOIG0TeYr
— Nazir Shah (@SsyedHhussain) August 8, 2022
ਵੀਡੀਓ 'ਚ ਸੁਰੱਖਿਆ ਗਾਰਡ ਔਰਤ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਔਰਤ ਨੂੰ ਥੱਪੜ ਮਾਰਿਆ ਅਤੇ ਧੱਕਾ ਦਿੱਤਾ। ਔਰਤ ਜਦੋਂ ਜ਼ਮੀਨ 'ਤੇ ਡਿੱਗ ਜਾਂਦੀ ਹੈ ਅਤੇ ਉਠਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਦੋਂ ਗਾਰਡ ਉਸ ਦੇ ਚਿਹਰੇ 'ਤੇ ਲੱਤ ਮਾਰਦਾ ਹੈ।ਪੁਲਸ ਨੇ ਮੁਲਜ਼ਮ ਗਾਰਡ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਕਾਰਨ ਪਾਕਿਸਤਾਨ ਅਤੇ ਖਾਸ ਕਰਕੇ ਕਰਾਚੀ ਵਿੱਚ ਲੋਕ ਰੋਹ ਪੈਦਾ ਹੋ ਗਿਆ।ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੀੜਤ ਔਰਤ ਗੁਲਿਸਤਾਨ-ਏ-ਜੌਹਰ ਖੇਤਰ ਵਿੱਚ ਸਥਿਤ ਨੋਮਾਨ ਗ੍ਰੈਂਡ ਸਿਟੀ ਵਿੱਚ ਘਰੇਲੂ ਕੰਮ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਵੱਲੋਂ ਯੂਕ੍ਰੇਨ ਨੂੰ ਇਕ ਅਰਬ ਅਮਰੀਕੀ ਡਾਲਰ ਦੀ ਹਥਿਆਰ ਸਹਾਇਤਾ ਨੂੰ ਮਨਜ਼ੂਰੀ
ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਗਰਭਵਤੀ ਸੀ। 5 ਅਗਸਤ ਨੂੰ ਤੜਕੇ ਤਿੰਨ ਵਜੇ ਉਸ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ, ਉਸ ਨੂੰ ਕੁਝ ਖਾਣਾ ਭੇਜ ਦਿਓ। ਇਸ 'ਤੇ ਜਦੋਂ ਉਸ ਦਾ ਮੁੰਡਾ ਖਾਣਾ ਲੈ ਕੇ ਪਹੁੰਚਿਆ ਤਾਂ ਉੱਥੇ ਤਾਇਨਾਤ ਕੁਝ ਲੋਕਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜਦੋਂ ਉਹ ਮੌਕੇ 'ਤੇ ਪਹੁੰਚੀ ਤਾਂ ਅਪਾਰਟਮੈਂਟ ਦੇ ਅਹੁਦੇਦਾਰ ਆਦਿਲ ਨਾਮਕ ਵਿਅਕਤੀ ਨੇ ਗੁੱਸੇ 'ਚ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਆਦਿਲ ਨੇ ਫਿਰ ਗਾਰਡ ਨੂੰ ਔਰਤ ਨੂੰ ਮਾਰਨ ਲਈ ਕਿਹਾ। ਫਿਰ ਗਾਰਡ ਨੇ ਔਰਤ ਨੂੰ ਕੁੱਟਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਔਰਤ ਨੇ ਦੱਸਿਆ ਕਿ ਮੈਂ 5-6 ਮਹੀਨਿਆਂ ਦੀ ਗਰਭਵਤੀ ਹਾਂ। ਜਦੋਂ ਉਸਨੇ ਮੈਨੂੰ ਮਾਰਿਆ ਤਾਂ ਮੈਂ ਦਰਦ ਕਾਰਨ ਬੇਹੋਸ਼ ਹੋ ਗਈ।ਇਸ ਦੌਰਾਨ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਉਹਨਾਂ ਨੇ ਸਵਾਲ ਕੀਤਾ ਕਿ "ਗਾਰਡ ਦੀ ਔਰਤ 'ਤੇ ਹੱਥ ਚੁੱਕਣ ਅਤੇ ਹਿੰਸਕ ਹੋਣ ਦੀ ਹਿੰਮਤ ਕਿਵੇਂ ਹੋਈ?"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।