ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਹੇਠਲੇ ਪੱਧਰ ’ਤੇ, ਸੋਨਾ ਹੋਇਆ 1 ਲੱਖ 95 ਹਜ਼ਾਰ ਰੁਪਏ ਤੋਲਾ

Saturday, Jan 28, 2023 - 12:52 AM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਅਚਾਨਕ ਬਹੁਤ ਹੇਠਾਂ ਡਿੱਗਣ ਕਾਰਨ ਪਾਕਿਸਤਾਨ ’ਚ ਇਕ ਹੀ ਰਾਤ ’ਚ ਸੋਨੇ ਦੀ ਕੀਮਤ 4900 ਰੁਪਏ ਪ੍ਰਤੀ ਤੋਲਾ ਵਧਣ ਨਾਲ ਮਾਰਕੀਟ ’ਚ ਸੋਨਾ 1 ਲੱਖ 95 ਹਜ਼ਾਰ ਰੁਪਏ ਪ੍ਰਤੀ ਤੋਲਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ 

ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਅਤੇ ਸੋਨੇ ਦੀ ਕੀਮਤ ’ਚ ਉਛਾਲ ਦਾ ਇਹ ਇਕ ਰਿਕਾਰਡ ਹੈ। ਪਾਕਿਸਤਾਨ ’ਚ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਕਰੰਸੀ 256 ਰੁਪਏ ਤਕ ਪਹੁੰਚ ਗਈ, ਜੋ ਪਾਕਿਸਤਾਨ ਰੁਪਏ ਦੇ ਹੇਠਲੇ ਪੱਧਰ ’ਤੇ ਜਾਣ ਦਾ ਇਕ ਰਿਕਾਰਡ ਹੈ। ਪਾਕਿਸਤਾਨ ਸਰਾਫਾ ਬਾਜ਼ਾਰ ਦੇ ਪ੍ਰਧਾਨ ਅਨੁਸਾਰ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਸੇ ਤਰ੍ਹਾਂ ਘਟ ਹੁੰਦੀ ਰਹੀ ਤਾਂ ਇਕ-ਦੋ ਦਿਨ ’ਚ ਹੀ ਸੋਨਾ 2 ਲੱਖ 25 ਹਜ਼ਾਰ ਰੁਪਏ ਤੋਲਾ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ


Manoj

Content Editor

Related News