ਪਾਕਿਸਤਾਨੀ ਸੰਸਦੀ ਕਮੇਟੀ ਨੇ ਜ਼ਬਰਨ ਧਰਮ ਪਰਿਵਰਤਨ ਵਿਰੋਧੀ ਬਿਲ ਨੂੰ ਕੀਤਾ ਖ਼ਾਰਜ

Friday, Oct 15, 2021 - 04:43 PM (IST)

ਇਸਲਾਮਾਬਾਦ- ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ ਨੂੰ ਵੱਡਾ ਝਟਕਾ ਲੱਗਾ ਹੈ। ਇਕ ਸੰਸਦੀ ਕਮੇਟੀ ਨੇ ਜ਼ਬਰਨ ਧਰਮ ਪਰਿਵਰਤਨ ਵਿਰੋਧੀ ਬਿੱਲ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਬਿੱਲ ਦਾ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲਾ ਨੇ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੀ ਸੰਸਦੀ ਕਮੇਟੀ ਨੇ ਜ਼ਬਰਨ ਧਰਮ ਪਰਿਵਰਤਨ ਵਿਰੋਧੀ ਬਿੱਲ ਨੂੰ ਖ਼ਾਰਜ ਕਰ ਦਿੱਤਾ। 

ਘੱਟ ਗਿਣਤੀਆਂ ਨੂੰ ਜ਼ਬਰਨ ਧਰਮ ਪਰਿਵਰਤਨ ਤੋਂ ਬਚਾਉਣ ਲਈ ਸੰਸਦੀ ਕਮੇਟੀ ਦੀ ਬੈਠਕ ਦੇ ਦੌਰਾਨ ਬਿੱਲ ਚਰਚਾ 'ਚ ਆਇਆ ਸੀ ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ, ਬਿੱਲ 'ਤੇ ਚਰਚਾ ਦੇ ਦੌਰਾਨ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੁਰੂਲ ਹਕ ਕਾਦਰੀ ਨੇ ਕਿਹਾ ਕਿ ਜ਼ਬਰਨ ਧਰਮ ਪਰਿਵਰਤਨ ਦੇ ਖ਼ਿਲਾਫ਼ ਕਾਨੂੰਨ ਬਣਾਉਣ ਲਈ ਮਾਹੌਲ ਇਸ ਦੇ ਪੱਖ 'ਚ ਨਹੀਂ ਹੈ।

ਅਖਬਾਰ ਡਾਨ ਦੇ ਮੁਤਾਬਕ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਖ਼ਾਨ ਨੇ ਕਿਹਾ ਕਿ ਇਸ ਵਿਸ਼ੇ 'ਤੇ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਜ਼ਬਰਨ ਧਰਮ ਪਰਿਵਰਤਨ ਦੇ ਸਬੰਧ 'ਚ ਉਮਰ ਹੱਦ ਨਿਰਧਾਰਤ ਕਰਨਾ ਇਸਲਾਮ ਤੇ ਪਾਕਿਸਤਾਨ ਦੇ ਸੰਵਿਧਾਨ ਦੇ ਖ਼ਿਲਾਫ਼ ਹੈ। ਮੰਤਰੀ ਨੇ ਕਮੇਟੀ ਨੂੰ ਸੂਚਿਤ ਕੀਤਾ ਕਿ ਕਾਨੂੰਨ ਮੰਤਰੀ ਫਾਰੋਘ ਨਸੀਮ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਤੇ ਇਸ ਕਦਮ ਨੂੰ ਖ਼ਤਰਨਾਕ ਦਸਦੇ ਹੋਏ ਇਸ ਮਾਮਲੇ 'ਤੇ ਕਾਨੂੰਨ ਬਣਾਉਣ ਦੇ ਖ਼ਿਲਾਫ਼ ਉਨ੍ਹਾਂ ਨੂੰ ਆਗਾਹ ਕੀਤਾ ਸੀ।

ਹਿੰਦੂ ਨੇਤਾਵਾਂ ਨੇ ਬਿੱਲ ਨੂੰ ਖ਼ਾਰਜ ਕਰਨ ਦਾ ਕੀਤਾ ਵਿਰੋਧ
ਹਿੰਦੂ ਨੇਤਾਵਾਂ ਨੇ ਇਸ ਬਿੱਲ ਨੂੰ ਖ਼ਾਰਜ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਹਿੰਦੂਆਂ ਦੇ ਨੇਤਾ ਲਾਲ ਚੰਦ ਨੇ ਕਿਹਾ ਕਿ ਜਿਨ੍ਹਾਂ ਮੰਤਰੀਆਂ ਨੇ ਪਹਿਲਾਂ ਗੱਲ ਕੀਤੀ ਸੀ। ਉਨ੍ਹਾਂ ਦੀਆ ਟਿੱਪਣੀਆਂ ਤੋਂ ਜਾਪਦਾ ਹੈ ਕਿ ਪਾਕਿਸਤਨ 'ਚ ਜ਼ਬਰਨ ਧਰਮ ਪਰਿਵਰਤਨ ਕੋਈ ਸਮੱਸਿਆ ਨਹੀਂ ਹੈ । ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਘੱਟ ਗਿਣਤੀਆਂ ਨੂੰ ਘੇਰ ਰਹੇ ਹੋ ਤੇ ਇਸ ਤਰ੍ਹਾਂ ਦੇ ਫ਼ੈਸਲੇ (ਬਿੱਲ ਨੂੰ ਖਾਰਜ ਕਰਨਾ) ਇਸ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਦੀਆਂ ਜ਼ਿੰਦਗੀਆਂ ਨੂੰ ਨਰਕ ਬਣਾ ਦੇਣਗੇ।


Tarsem Singh

Content Editor

Related News