ਅਮਰੀਕਾ 'ਚ ਪਾਕਿ ਮੂਲ ਦੇ ਵਿਅਕਤੀ ਨੇ ਪਤਨੀ, ਬੇਟੀ ਤੇ ਸੱਸ ਦਾ ਗੋਲੀ ਮਾਰ ਕੇ ਕੀਤਾ ਕਤਲ

Sunday, May 22, 2022 - 08:12 PM (IST)

ਅਮਰੀਕਾ 'ਚ ਪਾਕਿ ਮੂਲ ਦੇ ਵਿਅਕਤੀ ਨੇ ਪਤਨੀ, ਬੇਟੀ ਤੇ ਸੱਸ ਦਾ ਗੋਲੀ ਮਾਰ ਕੇ ਕੀਤਾ ਕਤਲ

ਹਿਊਸਟਨ-ਅਮਰੀਕਾ ਦੇ ਟੈਕਸਾਸ ਸੂਬੇ 'ਚ ਪਾਕਿਸਤਾਨੀ ਮੂਲ ਦੇ ਇਕ ਵਿਅਕਤੀ ਨੇ ਆਪਣੀ ਪਤਨੀ, ਚਾਰ ਸਾਲ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਤੇ ਮੀਡੀਆ ਰਿਪੋਰਟ 'ਚ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਹੈਰਿਸ ਕਾਊਂਟੀ ਸ਼ੈਰਿਫ਼ ਐਡ ਗੋਂਜ਼ਾਲੇਜ ਨੇ ਕਿਹਾ ਕਿ ਵੀਰਵਾਰ ਨੂੰ ਤੜਕੇ ਗੋਲੀਆਂ ਚਲਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਚੈਂਪੀਅਨ ਵਨ ਖੇਤਰ 'ਚ ਵਿੰਟੇਜ ਪਾਰਕ ਅਪਾਰਟਮੈਂਟ ਕੰਪਲੈਕਸ 'ਚ ਦਾਖ਼ਲ ਹੋਏ ਅਤੇ ਉਥੇ ਚਾਰ ਲੋਕਾਂ ਨੂੰ ਇਕ ਮਕਾਨ ਦੇ ਅੰਦਰ ਮ੍ਰਿਤਕ ਪਾਇਆ।

ਇਹ ਵੀ ਪੜ੍ਹੋ :- SRH vs PBKS : ਟਾਸ ਜਿੱਤ ਕੇ ਹੈਦਰਾਬਾਦ ਨੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ

ਉਨ੍ਹਾਂ ਕਿਹਾ ਕਿ ਵਿਅਕਤੀ ਦੀ ਲਾਸ਼ ਨੇੜੇ ਇਕ ਅਰਧ-ਆਟੋਮੈਟਿਕ ਬੰਦੂਕ ਮਿਲੀ ਸੀ। ਇਕ ਗੋਂਜ਼ਾਲੇਜ ਨੇ ਟਵੀਟ 'ਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਅਕਤੀ ਵੱਖ ਰਹਿ ਰਹੀ ਆਪਣੀ ਪਤਨੀ ਦੇ ਘਰ ਗਿਆ ਸੀ। ਉਸ ਤੋਂ ਬਾਅਦ ਉਸ ਨੇ ਉਥੇ ਜਾ ਕੇ ਆਪਣੀ ਪਤਨੀ, ਚਾਰ ਸਾਲ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਘਟਨਾ ਵਾਲੀ ਥਾਂ 'ਤੇ ਚਾਰ ਲਾਸ਼ਾਂ ਮਿਲੀਆਂ ਹਨ ਅਤੇ ਉਥੋ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਇਹ ਪਰਿਵਾਰ ਮੂਲ ਰੂਪ ਨਾਲ ਦੱਖਣੀ ਏਸ਼ੀਆ ਨਾਲ ਸਬੰਧਿਤ ਸੀ। ਐਡ ਗੋਂਜ਼ਾਲੇਜ ਦੇ ਮੁਤਾਬਕ ਉਨ੍ਹਾਂ ਦਾ ਤਲਾਕ ਹੋਣ ਵਾਲਾ ਸੀ ਅਤੇ ਦੋਵੇ ਪਤੀ-ਪਤਨੀ ਵੱਖ-ਵੱਖ ਰਹਿੰਦੇ ਸਨ।

ਇਹ ਵੀ ਪੜ੍ਹੋ :- ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਚੁਣੇ ਗਏ ਮੇਅਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News