ਪਾਕਿ ਅਭਿਨੇਤਰੀ ਨੇ ਕਸ਼ਮੀਰ ਮੁੱਦੇ ''ਤੇ ਬੋਲਣ ਤੋਂ ਕੀਤਾ ਇਨਕਾਰ, ਹੋਈ ਟ੍ਰੋਲ (ਵੀਡੀਓ)
Tuesday, Oct 01, 2019 - 01:27 PM (IST)

ਇਸਲਾਮਾਬਾਦ— ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਮੇਹਵਿਸ਼ ਹਯਾਤ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਅਭਿਨੇਤਰੀ ਨੇ ਕਸ਼ਮੀਰ ਮੁੱਦੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਆਪਣੇ ਹੀ ਦੇਸ਼ ਦੇ ਲੋਕ ਮੰਦਾ ਬੋਲ ਰਹੇ ਹਨ। ਅਸਲ 'ਚ ਪਾਕਿਸਤਾਨ ਦੀ ਮੀਡੀਆ ਚਾਹੁੰਦੀ ਸੀ ਕਿ ਮੇਹਵਿਸ਼ ਕਸ਼ਮੀਰ ਮਾਮਲੇ 'ਚ ਕੁਝ ਕਹੇ ਪਰ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
Disappointing!!
— Anam Hameed (@anamhameed) September 30, 2019
Mehwish Hayat refused to speak on #Kashmir issue. She said, this was a charity event & was requested by the PR not to be political.#StandWithKashmir #MahwishHayat #Pakistan pic.twitter.com/zQPqyLrbxu
ਸੋਸ਼ਲ ਮੀਡੀਆ 'ਤੇ ਮੇਹਵਿਸ਼ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਪਾਕਿਸਤਾਨੀ ਪੱਤਰਕਾਰ ਉਨ੍ਹਾਂ ਨੂੰ ਵਾਰ-ਵਾਰ ਕਸ਼ਮੀਰ 'ਤੇ ਸਵਾਲ ਪੁੱਛ ਰਿਹਾ ਹੈ। ਮੇਹਵਿਸ਼ ਉਸ ਦਾ ਜਵਾਬ ਦੇਣ ਤੋਂ ਬਚ ਰਹੀ ਹੈ। ਮੇਹਵਿਸ਼ ਨੇ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਪਾਕਿਸਤਾਨੀ ਲੋਕ ਇਸ ਮੁੱਦੇ 'ਤੇ ਉਨ੍ਹਾਂ ਦੀ ਚੁੱਪੀ ਨੂੰ ਭਾਰਤ ਦਾ ਸਮਰਥਨ ਮੰਨ ਰਹੇ ਹਨ।
ਬਾਅਦ 'ਚ ਮੇਹਵਿਸ਼ ਨੇ ਆਪਣੀ ਸਫਾਈ 'ਚ ਕਿਹਾ ਕਿ ਪੱਤਰਕਾਰ ਨੇ ਉਨ੍ਹਾਂ ਨੂੰ ਇਹ ਸਵਾਲ ਇਕ ਚੈਰਿਟੀ ਪ੍ਰੋਗਰਾਮ 'ਚ ਪੁੱਛਿਆ ਸੀ ਤੇ ਅਜਿਹੀ ਥਾਂ ਉਨ੍ਹਾਂ ਨੇ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ 'ਤੇ ਚੁੱਕਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਕੋਈ ਵੀ ਦੇਸ਼ ਇਸ ਮੁੱਦੇ 'ਤੇ ਉਸ ਦਾ ਸਮਰਥਨ ਨਹੀਂ ਕਰ ਰਿਹਾ।