ਬਲੈਕਲਿਸਟ ''ਚ ਜਾਣ ਤੋਂ ਬਚੇ ਪਾਕਿ ਦੇ ਜਸ਼ਨ ''ਤੇ ਪਾਕਿ ਕਾਰਕੁੰਨ ਨੇ ਕਿਹਾ- ''ਸ਼ਰਮ ਕਰੋ''
Thursday, Oct 29, 2020 - 12:34 PM (IST)
ਲੰਡਨ (ਬਿਊਰੋ): ਪਾਕਿਸਤਾਨ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਬਲੈਕਲਿਸਟ ਵਿਚ ਜਾਣ ਤੋਂ ਵਾਲ-ਵਾਲ ਬਚਣ ਦੇ ਬਾਅਦ ਜਸ਼ਨ ਮਨਾ ਰਿਹਾ ਹੈ। ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਇਸ ਨੂੰ ਆਪਣੀ ਕੂਟਨੀਤਕ ਜਿੱਤ ਦੱਸਿਆ ਹੈ। ਐੱਫ.ਏ.ਟੀ.ਐੱਫ. ਦੇ ਅੱਤਵਾਦੀ ਫੰਡਿੰਗ ਮਾਮਲੇ ਵਿਚ ਦਿੱਤੇ ਫ਼ੈਸਲੇ 'ਤੇ ਪਾਕਿਸਤਾਨ ਬਹੁਤ ਖੁਸ਼ ਹੈ। ਇਸੇ ਰਵੱਈਏ ਕਾਰਨ ਹੁਣ ਇਮਰਾਨ ਸਰਕਾਰ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਸ ਸੰਬੰਧ ਵਿਚ ਮਕਬੂਜ਼ਾ ਕਸ਼ਮੀਰ ਮਤਲਬ ਪੀ.ਓ.ਕੇ. ਦੇ ਨੇਤਾ ਅਮਜ਼ਦ ਅਯੂਬ ਮਿਰਜ਼ਾ ਨੇ ਇਮਰਾਨ ਖਾਨ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਇਮਰਾਨ ਸਰਕਾਰ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚ ਬਣੇ ਰਹਿਣ ਦੇ ਸੋਗ ਦੀ ਬਜਾਏ ਬਲੈਕਲਿਸਟ ਵਿਚ ਨਾ ਪਾਏ ਜਾਣ ਦਾ ਜਸ਼ਨ ਮਨਾ ਰਹੀ ਹੈ। ਜਦਕਿ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਹਾਲੇ ਵੀ ਗ੍ਰੇ ਲਿਸਟ ਵਿਚ ਹੀ ਹੈ।
ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ : ਝਗੜੇ ਦੌਰਾਨ ਨੌਜਵਾਨ ਦੇ ਸਿਰ 'ਚ ਲੱਗੀ ਸੱਟ, ਹਾਲਤ ਗੰਭੀਰ
ਮਿਰਜ਼ਾ ਨੇ ਕਸ਼ਮੀਰ 'ਤੇ ਮੀਡੀਆ ਖੋਜ ਦੇ ਲਈ ਕੇਂਦਰ ਵੱਲੋਂ ਆਯੋਜਿਤ ਵੇਬਿਨਾਰ ਵਿਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਵਿੱਤੀ ਕਾਰਵਾਈ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚੋਂ ਬਾਹਰ ਕੱਢਣ ਤੋਂ ਮਨਾ ਕਰ ਦਿੱਤਾ ਹੈ ਅਤੇ ਉਸ ਨੂੰ ਬਲੈਕਲਿਸਟ ਵਿਚ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਹੈ, ਜਿਸ ਤੋਂ ਉਹ ਵਾਲ-ਵਾਲ ਬਚਿਆ ਹੈ।