ਕਸ਼ਮੀਰ ''ਤੇ ਕਈ ਦੇਸ਼ਾਂ ਤੋਂ ਮਿਲੇ ਵਿਚੋਲਗੀ ਦੇ ਪ੍ਰਸਤਾਵ: ਪਾਕਿ ਵਿਦੇਸ਼ ਮੰਤਰਾਲਾ

08/22/2019 4:12:33 PM

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਕਸ਼ਮੀਰ ਮਾਮਲੇ 'ਚ ਉਨ੍ਹਾਂ ਨੂੰ ਵਿਚੋਲਗੀ ਦੇ ਕਈ ਪ੍ਰਸਤਾਵ ਮਿਲੇ ਹਨ ਪਰ ਇਸ ਦਿਸ਼ਾ 'ਚ ਕੋਈ ਵੀ ਪ੍ਰਗਤੀ ਤਾਂ ਹੀ ਹੋ ਸਕਦੀ ਹੈ ਜੇਕਰ ਭਾਰਤ ਉਨ੍ਹਾਂ ਨੂੰ ਸਵਿਕਾਰ ਕਰੇ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਸਲਾਮਾਬਾਦ 'ਚ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕਈ ਦੇਸ਼ਾਂ ਵਲੋਂ ਵਿਚੋਲਗੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਅਸੀਂ ਉਦੋਂ ਤੱਕ ਅੱਗੇ ਨਹੀਂ ਵਧ ਸਕਦੇ ਜਦੋਂ ਤੱਕ ਭਾਰਤ ਇਸ ਨੂੰ ਸਵਿਕਾਰ ਨਾ ਕਰੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਲਾਈ 'ਚ ਕਿਹਾ ਸੀ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਵਿਚੋਲਗੀ ਕਰਨਾ ਚਾਹੁਣਗੇ ਤੇ ਉਨ੍ਹਾਂ ਨੇ ਇਹ ਪੇਸ਼ਕਸ਼ ਭਰਾਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਕੀਤੀ ਹੈ। ਫਿਲਹਾਲ ਵਿਦੇਸ਼ ਮੰਤਰਾਲੇ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਮੋਦੀ ਨੇ ਅਜਿਹੀ ਕੋਈ ਪੇਸ਼ਕਸ਼ ਕੀਤੀ। ਪਾਕਿਸਤਾਨੀ ਬੁਲਾਰੇ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਨੂੰ ਸਮੇਂ 'ਤੇ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਤੇ ਇੱਛਾ ਹੈ ਕਿ ਕਰਤਾਰਪੁਰ ਦਾ ਕੰਮ ਸਮੇਂ 'ਤੇ ਪੂਰਾ ਹੋਵੇ।


Baljit Singh

Content Editor

Related News