ਪ੍ਰਧਾਨ ਮੰਤਰੀ ਮੋਦੀ ਦੇ ਕਸ਼ਮੀਰ ਦੌਰੇ ’ਤੇ ਪਾਕਿਸਤਾਨ ਨੇ ਪ੍ਰਗਟਾਇਆ ਇਤਰਾਜ਼, ਕੀਤਾ ਇਹ ਦਾਅਵਾ
Tuesday, Apr 26, 2022 - 10:52 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸ਼ਮੀਰ ਯਾਤਰਾ ਅਤੇ ਚਿਨਾਬ ਨਦੀ ’ਤੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰਾਜੈਕਟਾਂ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਸ ਦਾ ਦਾਅਵਾ ਹੈ ਕਿ ਇਹ ਸਿੰਧੂ ਜਲ ਸਮਝੌਤੇ ਦੀ ਸਿੱਧੀ ਉਲੰਘਣਾ ਸੀ। ਅਗਸਤ 2019 ’ਚ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਜਨਤਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਐਤਵਾਰ ਨੂੰ ਜੰਮੂ-ਕਸ਼ਮੀਰ ਗਏ ਸਨ।
ਇਹ ਵੀ ਪੜ੍ਹੋ: ਸਾਵਧਾਨ! ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਰਹੀ ਲੀਵਰ ਦੀ ਰਹੱਸਮਈ ਬੀਮਾਰੀ, ਬੱਚਿਆਂ ਨੂੰ ਬਣਾ ਰਹੀ ਸ਼ਿਕਾਰ
ਯਾਤਰਾ ਦੌਰਾਨ ਮੋਦੀ ਨੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਕਿਸ਼ਤਵਾੜ ’ਚ ਚਿਨਾਬ ਨਦੀ ’ਤੇ ਲਗਭਗ 5,300 ਕਰੋਡ਼ ਰੁਪਏ ਦੀ ਲਾਗਤ ਨਾਲ 850 ਮੈਗਾਵਾਟ ਦਾ ਪ੍ਰਾਜੈਕਟ ਅਤੇ ਉਸੇ ਨਦੀ ’ਤੇ 4,500 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ 540 ਮੈਗਾਵਾਟ ਦਾ ਕਵਾਰ ਪਣਬਿਜਲੀ ਪ੍ਰਾਜੈਕਟ ਦਾ ਨਿਰਮਾਣ ਕੀਤਾ ਜਾਵੇਗਾ। ਇੱਥੇ ਵਿਦੇਸ਼ ਦਫ਼ਤਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਸ਼ਮੀਰ ਯਾਤਰਾ ਨੂੰ ਘਾਟੀ ’ਚ ਨਕਲੀ ਸਾਧਾਰਣ ਸਥਿਤੀ ਵਿਖਾਉਣ ਦੀ ਇਕ ਹੋਰ ਚਾਲ ਕਰਾਰ ਦਿੱਤਾ। ਵਿਦੇਸ਼ ਦਫ਼ਤਰ ਨੇ ਐਤਵਾਰ ਰਾਤ ਇਕ ਬਿਆਨ ’ਚ ਕਿਹਾ, ‘‘5 ਅਗਸਤ 2019 ਤੋਂ ਬਾਅਦ, ਕੌਮਾਂਤਰੀ ਭਾਈਚਾਰੇ ਨੇ ਭਾਰਤ ਵੱਲੋਂ ਕਸ਼ਮੀਰ ’ਚ ਅਸਲ ਬੁਨਿਆਦੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਤਰ੍ਹਾਂ ਦੀਆਂ ਕਈ ਕੋਝੀਆਂ ਕੋਸ਼ਿਸ਼ਾਂ ਨੂੰ ਵੇਖਿਆ ਹੈ।’’
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪਾਕਿਸਤਾਨ ਨੇ ਕਸ਼ਮੀਰ ’ਚ ਚਿਨਾਬ ਨਦੀ ’ਤੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰਾਜੈਕਟਾਂ (ਐੱਚ. ਈ. ਪੀ.) ਦੇ ਨਿਰਮਾਣ ਲਈ ਨੀਂਹ-ਪੱਥਰ ਰੱਖਣ ਦੀ ਵੀ ਆਲੋਚਨਾ ਕੀਤੀ। ਵਿਦੇਸ਼ ਦਫ਼ਤਰ ਨੇ ਕਿਹਾ, ‘‘ਭਾਰਤ ਵੱਲੋਂ ਡਿਜ਼ਾਈਨ ਰਤਲੇ ਪਣਬਿਜਲੀ ਪਲਾਂਟ ਦੇ ਨਿਰਮਾਣ ’ਤੇ ਪਾਕਿਸਤਾਨ ਨੂੰ ਇਤਰਾਜ਼ ਰਿਹਾ ਹੈ ਅਤੇ ਕਵਾਰ ਪਣਬਿਜਲੀ ਪਲਾਂਟ ਲਈ ਭਾਰਤ ਨੇ ਹੁਣ ਤੱਕ ਪਾਕਿਸਤਾਨ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਆਪਣੀ ਸੰਧੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕੀਤਾ ਹੈ।’’
ਇਹ ਵੀ ਪੜ੍ਹੋ: ਸਿਹਤਮੰਦ ਰਹਿਣ ਲਈ ਹਫਤੇ ’ਚ 5 ਵਾਰ 30 ਮਿੰਟ ਕਰੋ ਕਸਰਤ, 10 ਹਜ਼ਾਰ ਕਦਮ ਤੁਰਨਾ ਵੀ ਬਿਹਤਰ ਤਰੀਕਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।