ਕਰਤਾਰਪੁਰ ਲਾਂਘੇ ਵਿਚਾਲੇ ਬਣ ਰਿਹੇ ਪੁਲ ਨੂੰ ਲੱਗੇਗਾ ਇਕ ਹੋਰ ਸਾਲ

Wednesday, Dec 04, 2019 - 02:23 PM (IST)

ਕਰਤਾਰਪੁਰ ਲਾਂਘੇ ਵਿਚਾਲੇ ਬਣ ਰਿਹੇ ਪੁਲ ਨੂੰ ਲੱਗੇਗਾ ਇਕ ਹੋਰ ਸਾਲ

ਇਸਲਾਮਾਬਾਦ/ਡੇਰਾ ਬਾਬਾ ਨਾਨਕ (ਬਿਊਰੋ): ਮੌਜੂਦਾ ਸਮੇਂ ਵਿਚ ਕਰਤਾਰਪੁਰ ਲਾਂਘੇ ਲਈ ਬਣ ਰਿਹੈ ਪੁਲ ਦੀ ਉਸਾਰੀ ਵਿਚ ਦੇਰੀ ਹੁੰਦੀ ਜਾਪਦੀ ਹੈ। ਜਦੋਂ ਪਾਕਿਸਤਾਨ ਆਪਣੇ ਹਿੱਸੇ ਦੇ 300 ਮੀਟਰ ਦੇ ਪੁਲ 'ਤੇ ਕੰਮ ਪੂਰਾ ਕਰ ਲਵੇਗਾ ਅਤੇ ਅਗਲੇ ਸਾਲ ਇਸ ਨੂੰ ਭਾਰਤ ਦੀ 100 ਮੀਟਰ ਦੀ ਬਣਤਰ ਦੇ ਨਾਲ ਜੋੜ ਦੇਵੇਗਾ ਤਾਂ ਤਕਨੀਕੀ ਤੌਰ 'ਤੇ ਕਰਤਾਰਪੁਰ ਲਾਂਘੇ ਦਾ ਕੰਮ ਪੂਰਾ ਹੋਵੇਗਾ। 9 ਨਵੰਬਰ ਨੂੰ ਜਦੋਂ ਲਾਂਘਾ ਜਨਤਕ ਤੌਰ 'ਤੇ ਖੋਲ੍ਹਿਆ ਗਿਆ ਸੀ ਉਦੋਂ ਇਹ ਇਕ ਅਧੂਰਾ ਪ੍ਰਾਜੈਕਟ ਸੀ। ਕੇਂਦਰ ਸਰਕਾਰ ਵੱਲੋਂ ਉੱਦਮ ਦੇ ਨਿਰਮਾਣ ਲਈ ਲਾਜ਼ਮੀ ਏਜੰਸੀ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (NHAI) ਨੇ ਪੁੱਲ 'ਤੇ ਕੰਮ ਨੂੰ ਪੂਰਾ ਕਰ ਲਿਆ ਹੈ। ਭਾਵੇਂਕਿ ਸੁਰੱਖਿਆ ਚਿੰਤਾਵਾਂ ਦੇ ਕਾਰਨ ਪਾਕਿਸਤਾਨ ਨੇ ਆਪਣੇ ਹਿੱਸੇ ਦੇ ਪੁੱਲ ਦੀ ਉਸਾਰੀ ਨੂੰ ਰੋਕ ਦਿੱਤਾ ਸੀ। 

ਉੱਧਰ ਅਧਿਕਾਰੀਆਂ ਨੂੰ ਜ਼ਿਆਦਾ ਵਿਕਲਪਾਂ ਦੇ ਨਾਲ ਨਹੀਂ ਛੱਡਿਆ ਗਿਆ ਸੀ ਅਤੇ ਨਤੀਜੇ ਵਜੋਂ ਸਰਵਿਸ ਲੇਨ ਦੀ ਉਸਾਰੀ ਕਰ ਕੇ ਲਾਂਘੇ ਨੂੰ ਚਾਲੂ ਕਰ ਦਿੱਤਾ ਗਿਆ। ਮੌਜੂਦਾ ਸਮੇਂ ਵਿਚ ਆਈ.ਸੀ.ਪੀ. 'ਤੇ ਲਾਜ਼ਮੀ ਜਾਂਚਾਂ ਵਿਚੋਂ ਲੰਘਣ ਦੇ ਬਾਅਦ ਸ਼ਰਧਾਲੂ ਜ਼ੀਰੋ ਲਾਈਨ ਤੱਕ ਪਹੁੰਚਣ ਲਈ ਲੇਨ ਦੀ ਵਰਤੋਂ ਕਰਦੇ ਹਨ ਜਿੱਥੋਂ ਗੋਲਫ ਕਾਰਟ ਉਨ੍ਹਾਂ ਨੂੰ 300 ਮੀਟਰ ਦੂਰ ਪਾਕਿਸਤਾਨ ਆਈ.ਸੀ.ਪੀ. ਤੱਕ ਪਹੁੰਚਾਉਂਦੇ ਹਨ। ਇਸ ਲਾਂਘੇ ਵਿਚ ਦੋ ਹਿੱਸੇ ਸ਼ਾਮਲ ਹਨ-ਸੜਕ ਅਤੇ ਆਈ.ਸੀ.ਪੀ., ਜਿਸ ਨੂੰ ਲੈਂਡ ਪੋਰਟਸ ਅਥਾਰਿਟੀ ਵੱਲੋਂ ਬਣਾਇਆ ਜਾ ਰਿਹਾ ਹੈ। 

ਪੁਲ ਬਣਾਉਣ ਲਈ NHAI ਨੇ ਲੁਧਿਆਣਾ ਸਥਿਤ ਫਰਮ Ceigall India Limited ਨੂੰ ਠੇਕਾ ਦਿੱਤਾ ਹੈ। ਕੰਪਨੀ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਇਕ ਵਾਰ ਜਦੋਂ ਪਾਕਿਸਤਾਨ ਓਵਰਪਾਸ ਦਾ ਕੰਮ ਪੂਰਾ ਕਰ ਲੈਂਦਾ ਹੈ ਤਾਂ ਸਰਵਿਸ ਲੇਨ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ,''ਅਸੀਂ ਪਹਿਲਾਂ ਹੀ ਰੈਂਪ ਦੀ ਸਥਾਪਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਆਈ.ਸੀ.ਪੀ. ਅਤੇ ਪੁਲ ਨਾਲ ਜੁੜ ਜਾਵੇਗਾ। ਇਕ ਵਾਰ ਕੰਮ ਪੂਰਾ ਹੋਣ ਦੇ ਬਾਅਦ ਸ਼ਰਧਾਲੂ ਸਰਵਿਸ ਲੇਨ ਦੀ ਵਰਤੋਂ ਕਰਨ ਦੀ ਬਜਾਏ ਸਿੱਧੇ ਪਾਕਿਸਤਾਨ ਆਈ.ਸੀ.ਪੀ. ਵਿਚ ਜਾ ਸਕਣਗੇ।'' ਇਹ ਪਤਾ ਲੱਗਿਆ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਆਪਣੇ ਭਾਰਤੀ ਹਮੁਰਤਬਿਆਂ ਨੂੰ ਇਕ ਲਿਖਤੀ ਭਰੋਸਾ ਦਿਵਾਇਆ ਹੈ ਕਿ ਉਹ ਇਕ ਸਾਲ ਦੇ ਅੰਦਰ ਪੁਲ ਉਸਾਰੀ ਦਾ ਕੰਮ ਪੂਰਾ ਕਰ ਲੈਣਗੇ।


author

Vandana

Content Editor

Related News