ਕੈਲਾਸ਼ ਘਾਟੀ ’ਚ ਦਾਖ਼ਲ ਹੋਣ ਵਾਲੇ ਸੈਲਾਨੀਆਂ ਤੋਂ ਪੈਸੇ ਵਸੂਲ ਰਿਹੈ ਪਾਕਿਸਤਾਨ
Sunday, May 07, 2023 - 04:05 PM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਪਾਕਿਸਤਾਨ ਦੇ ਇਲਾਕੇ ਚਿਤਰਾਲ ਦੀ ਕੈਲਾਸ਼ ਘਾਟੀ ਵਿਚ ਸੈਲਾਨੀਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਕੈਲਾਸ਼ ਘਾਟੀ ਵਿਚ ਦੋ ਦਰਜ਼ਨ ਤੋਂ ਜ਼ਿਆਦਾ ਛੋਟੇ-ਵੱਡੇ ਹਿੰਦੂ ਮੰਦਰ ਹਨ ਅਤੇ ਸੈਲਾਨੀ ਇਨ੍ਹਾਂ ਮੰਦਰਾਂ ’ਚ ਨਤਮਸਤਕ ਹੋਣ ਲਈ ਪਾਕਿਸਤਾਨ ਸਮੇਤ ਵਿਦੇਸ਼ਾਂ ਤੋਂ ਆਉਂਦੇ ਹਨ। ਜਾਣਕਾਰੀ ਮੁਤਾਬਕ ਉਥੇ ਕੁਝ ਲੋਕ ਪੁਲਸ ਕਰਮਚਾਰੀਆਂ ਨਾਲ ਮਿਲ ਕੇ ਘਾਟੀ ਵਿਚ ਦਾਖ਼ਲ ਹੋਣ ਲਈ ਪ੍ਰਤੀ ਵਿਅਕਤੀ ਤੋਂ 500 ਰੁਪਏ ਜ਼ਜੀਆਂ ਲੈ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ, ਹੁਣ BSC ਦੇ ਨਾਲ ਇਹ ਕੋਰਸ ਵੀ ਕਰ ਸਕਣਗੇ ਵਿਦਿਆਰਥੀ
ਇਸ ਸਬੰਧੀ ਚਿਤਰਾਲ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਨੇ ਸਪਸ਼ੱਟ ਕੀਤਾ ਕਿ ਕਿਸੇ ਵੀ ਸੈਲਾਨੀ ਤੋਂ ਕੋਈ ਰਾਸ਼ੀ ਨਹੀਂ ਲਈ ਜਾਵੇਗੀ । ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਸ ਅਧਿਕਾਰੀਆਂ ਦੀ ਮਦਦ ਨਾਲ ਇਹ ਰਾਸ਼ੀ ਲੋਕਾਂ ਤੋਂ ਇਕੱਠੀ ਕੀਤੀ ਸੀ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।