ਪਾਕਿ : ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ 'ਤੇ ਅੱਤਵਾਦ ਦੇ ਦੋਸ਼ ਤੈਅ

12/11/2019 1:44:55 PM

ਇਸਲਾਮਾਬਾਦ (ਭਾਸ਼ਾ): ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜੇ.ਯੂ.ਡੀ. ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਅੱਤਵਾਦੀ ਵਿਤਪੋਸ਼ਣ ਅਤੇ ਸਾਲ 2008 ਵਿਚ ਮੁੰਬਈ ਵਿਚ ਜਾਨਲੇਵਾ ਹਮਲਿਆਂ ਲਈ ਦੋਸ਼ੀ ਠਹਿਰਾਇਆ।ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਮਲਿਕ ਅਰਸ਼ਦ ਭੁੱਟਾ ਨੇ ਸਈਦ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਸੂਬੇ ਦੇ ਵਿਭਿੰਨ ਸ਼ਹਿਰਾਂ ਵਿਚ ਅੱਤਵਾਦ ਵਿਤਪੋਸ਼ਣ ਦਾ ਦੋਸ਼ ਤੈਅ ਕੀਤਾ।ਇਕ ਸਰਕਾਰੀ ਵਕੀਲ ਨੇ ਇਹ ਜਾਣਕਾਰੀ ਦਿੱਤੀ। ਦੋਸ਼ ਪੜ੍ਹਦੇ ਸਮੇਂ ਸਈਦ ਕੋਰਟ ਵਿਚ ਮੌਜੂਦ ਸੀ। 

ਇਸ ਤੋਂ ਪਹਿਲਾਂ ਅਦਾਲਤ ਸ਼ਨੀਵਾਰ ਨੂੰ ਸਈਦ ਵਿਰੁੱਧ ਅੱਤਵਾਦ ਦੇ ਵਿਤਪੋਸ਼ਣ ਦਾ ਦੋਸ਼ ਤੈਅ ਨਹੀਂ ਕਰ ਸਕੀ ਸੀ ਕਿਉਂਕਿ ਅਧਿਕਾਰੀ ਇਸ ਹਾਈ ਪ੍ਰੋਫਾਈਲ ਸੁਣਵਾਈ ਵਿਚ ਇਕ ਸਹਿ ਦੋਸ਼ੀ ਨੂੰ ਪੇਸ਼ ਕਰਨ ਵਿਚ ਅਸਫਲ ਰਹੀ ਸੀ। ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਸਈਦ ਅਤੇ ਉਸ ਦੇ ਸਾਥੀਆਂ ਵਿਰੁੱਧ ਅੱਤਵਾਦ ਵਿਤਪੋਸ਼ਣ ਦੇ ਦੋਸ਼ਾਂ ਵਿਚ ਪੰਜਾਬ ਸੂਬੇ ਦੇ ਵਿਭਿੰਨ ਸ਼ਹਿਰਾਂ ਵਿਚ ਐੱਫ.ਆਈ.ਆਰ. ਦਰਜ ਕੀਤੀ ਸੀ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਨੂੰ 17 ਜੁਲਾਈ ਨੂੰ ਗਿ੍ਰਫਤਾਰ ਕੀਤਾ ਸੀ। ਸਈਦ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਬੰਦ ਹੈ। ਮਾਮਲੇ ਲਾਹੌਰ, ਗੁਜਰਾਂਵਾਲਾ ਅਤੇ ਮੁਲਤਾਨ ਵਿਚ ਅਲ-ਅੰਫਾਲ ਟਰੱਸਟ, ਦਾਵਾਤੁਲ ਇਰਸ਼ਾਦ ਟਰੱਸਟ ਅਤੇ ਮੁਆਜ ਬਿਨ ਜਬਾਲ-ਟਰੱਸਟ ਸਮੇਤ ਟਰੱਸਟ ਜਾਂ ਗੈਰ ਲਾਭਕਾਰੀ ਸੰਗਠਨਾਂ ਦੇ ਨਾਮ 'ਤੇ ਬਣਾਈ ਗਈ ਜਾਇਦਾਦ/ਸੰਪੱਤੀਆਂ ਜ਼ਰੀਏ ਅੱਤਵਾਦ ਦੇ ਵਿਤਪੋਸ਼ਣ ਲਈ ਧਨ ਇਕੱਠਾ ਕਰਨ ਲਈ ਦਰਜ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸਈਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ। ਅਮਰੀਕਾ ਅਤੇ ਭਾਰਤ ਨੇ ਮੁੰਬਈ ਵਿਚ ਚਾਰ ਦਿਨ ਚੱਲੇ ਕਤਲੇਆਮ ਲਈ ਲਸ਼ਕਰ-ਏ-ਤੋਇਬਾ ਨੂੰ ਦੋਸ਼ੀ ਦੱਸਿਆ ਸੀ, ਜਿਸ ਵਿਚ 160 ਲੋਕ ਮਾਰੇ ਗਏ ਸਨ। ਇਹਨਾਂ ਵਿਚ ਅਮਰੀਕੀਆਂ ਸਮੇਤ ਕਈ ਵਿਦੇਸ਼ੀ ਨਾਗਰਿਕ ਵੀ ਸਨ। ਪਾਕਿਸਤਾਨ ਦੀ ਕਾਊਂਟਰ ਟੇਰੇਰਿਜ਼ਮ ਪੁਲਸ ਨੇ ਜੁਲਾਈ ਵਿਚ ਸਈਦ ਨੂੰ ਗਿ੍ਰਫਤਾਰ ਕੀਤਾ ਸੀ। ਪਾਕਿਸਤਾਨ ਵਿਚ ਹੋ ਰਹੀਆਂ ਅਜਿਹੀਆਂ ਹੀ ਗਤੀਵਿਧੀਆਂ ਕਾਰਨ ਉਸ 'ਤੇ ਬਲੈਕਲਿਸਟ ਹੋਣ ਦੀ ਤਲਵਾਰ ਲਟਕ ਰਹੀ ਹੈ ਜਿਸ 'ਤੇ ਫੈਸਲਾ ਅਗਲੇ ਸਾਲ ਫਰਵਰੀ ਮਹੀਨੇ ਲਿਆ ਜਾਵੇਗਾ।


Vandana

Content Editor

Related News