ਪਾਕਿ : ਜ਼ਮੀਨ ਖਿਸਕਣ ਕਾਰਨ ਵਾਪਰਿਆ ਬੱਸ ਹਾਦਸਾ, 16 ਲੋਕਾਂ ਦੀ ਮੌਤ

10/18/2020 5:10:34 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਗਿਲਗਿਤ-ਬਾਲਟੀਸਤਾਨ ਖੇਤਰ ਵਿਚ ਜ਼ਮੀਨ ਖਿਸਕਣ ਦੀ ਘਟਨਾ ਕਾਰਨ ਬੱਸ ਹਾਦਸਾ ਵਾਪਰ ਗਿਆ। ਅਸਲ ਵਿਚ ਜ਼ਮੀਨ ਖਿਸਕਣ ਕਾਰਨ ਬੱਸ ਖੱਡ ਵਿਚ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨੀ ਮੀਡੀਆ ਵਿਚ ਆਈਆਂ ਖਬਰਾਂ ਇਹ ਜਾਣਕਾਰੀ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ

ਰੇਡੀਓ ਪਾਕਿਸਤਾਨ ਦੀ ਖ਼ਬਰ ਦੇ ਮੁਤਾਬਕ, ਬੱਸ ਰਾਵਲਪਿੰਡੀ ਤੋਂ ਸਕਾਰਦੂ ਜਾ ਰਹੀ ਸੀ, ਉਦੋਂ ਇਹ ਗਿਲਗਿਤ-ਬਾਲਟੀਸਤਾਨ ਦੇ ਰੌਂਦੋ ਇਲਾਕੇ ਵਿਚ ਜ਼ਮੀਨ ਖਿਸਕਣ ਦੀ ਚਪੇਟ ਵਿਚ ਆ ਗਈ ਅਤੇ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਇਸ ਖੇਤਰ ਵਿਚ ਜ਼ਮੀਨ ਖਿਸ਼ਕਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।


Vandana

Content Editor

Related News