ਨਿਊਯਾਰਕ ਘੁੰਮਣ ਗਏ ਪਠਾਨਕੋਟ ਦੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਮਾਪਿਆਂ ਦੇ ਸਾਹਮਣੇ ਮੁੰਡੇ ਦੀ ਮੌਤ
Friday, Jun 19, 2026 - 07:41 PM (IST)
ਨਿਊਯਾਰਕ/ਪਠਾਨਕੋਟ- ਨਿਊਯਾਰਕ 'ਚ ਘੁੰਮਣ ਗਏ ਇਕ ਭਾਰਤੀ ਸੈਲਾਨੀ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਭਾਰਤੀ ਸੈਲਾਨੀ ਪਰਿਵਾਰ ਨਿਊਯਾਰਕ ਦੇ ਸੈਂਟਰਲ ਪਾਰਕ 'ਚ ਘੁੰਮਣ ਲਈ ਨਿਕਲਿਆ ਸੀ। ਇਸ ਦੌਰਾਨ ਇਕ ਘੋੜਾ ਉਨ੍ਹਾਂ ਦੀ ਬੱਗੀ ਲੈ ਕੇ ਭੱਜ ਰਿਹਾ ਸੀ, ਜਿਸ ਕਾਰਨ ਬੱਗੀ 'ਚ ਸਵਾਰ ਪਠਾਨਕੋਟ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ 18 ਸਾਲਾ ਨੌਜਵਾਨ ਡਿੱਗ ਗਿਆ ਅਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਪੰਜਾਬ 'ਚ ਪਵੇਗਾ ਮੀਂਹ, ਜਾਣੋ ਮੌਸਮ ਨਾਲ ਜੁੜੀ ਵੱਡੀ ਅਪਡੇਟ
ਨੌਜਵਾਨ ਦੀ ਪਛਾਣ 18 ਸਾਲਾ ਰੋਮਾਂਚ ਮਹਾਜਨ ਵਜੋਂ ਹੋਈ ਹੈ। ਰੋਮਾਂਚ ਆਪਣੇ ਪਰਿਵਾਰ ਨਾਲ ਚਾਰ ਦਿਨ ਪਹਿਲਾਂ ਪਹਿਲੀ ਵਾਰ ਪਠਾਨਕੋਟ ਤੋਂ ਨਿਊਯਾਰਕ ਆਇਆ ਸੀ। ਜਦੋਂ ਪਰਿਵਾਰ ਸੈਂਟਰਲ ਪਾਰਕ 'ਚ ਬੱਗੀ ਦੀ ਸਵਾਰੀ ਦਾ ਆਨੰਦ ਲੈ ਰਿਹਾ ਸੀ ਤਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ- ਐਤਵਾਰ ਨੂੰ ਹੋਵੇਗਾ ਡੇਰਾ ਬਿਆਸ ਭੰਡਾਰਾ, ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ ਉਮੀਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
