ਪੰਜਾਬ ''ਚ ਰੂਹ ਕੰਬਾਊ ਹਾਦਸਾ, ਟਰੱਕ ਹੇਠਾਂ ਵੜੀ ਕਾਰ, ਕੁੜੀ ਤੇ ਮੁੰਡੇ ਦੀ ਦਰਦਨਾਕ ਮੌਤ
Sunday, Jun 14, 2026 - 10:40 AM (IST)
ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੀ ਦੇਰ ਰਾਤ ਪਿੰਡ ਫੱਗੂਵਾਲਾ ਨੇੜੇ ਦਿੱਲੀ-ਕਟੜਾ ਐਕਸਪ੍ਰੈਸ ਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇੱਕ ਨੌਜਵਾਨ ਕੁੜੀ ਅਤੇ ਮੁੰਡੇ ਮੌਤ ਹੋ ਗਈ ਜਦਕਿ ਕੁੜੀ ਦੀ ਭੈਣ ਵਾਲ-ਵਾਲ ਬਚ ਗਈ। ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 1:30 ਵਜੇ ਵਾਪਰਿਆ ਜਦੋਂ ਇੱਕ ਹਾਈਡਰਾ ਕਾਰ ਸੜਕ ਕਿਨਾਰੇ ਖਰਾਬ ਹਾਲਤ ਵਿਚ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਟਰੱਕ ਦੇ ਹੇਠਾਂ ਵੜ ਗਈ ਤੇ ਉਸ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਤੇ ਹੋਰ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਕਈ ਥਾਈਂ ਪੈ ਰਿਹਾ ਮੀਂਹ, ਪੜ੍ਹੋ ਆਉਣ ਵਾਲੇ ਦਿਨਾਂ ਦੀ ਵੱਡੀ ਅਪਡੇਟ
ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋਣ ਕਾਰਨ ਮ੍ਰਿਤਕਾਂ ਅਤੇ ਜ਼ਖਮੀ ਨੂੰ ਬਾਹਰ ਕੱਢਣ ਲਈ ਹਾਈਡਰਾ ਮਸ਼ੀਨ ਦੀ ਮਦਦ ਲੈਣੀ ਪਈ। ਭਾਰੀ ਮਸ਼ੱਕਤ ਤੋਂ ਬਾਅਦ ਕਾਰ ਨੂੰ ਟਰੱਕ ਹੇਠੋਂ ਕੱਢਿਆ ਗਿਆ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰ 'ਚ ਫਸੀ 21 ਸਾਲਾ ਸਾਨੀਆ ਪੁੱਤਰੀ ਮੁਹੰਮਦ ਅਸਫਾਕ ਵਾਸੀ ਦਿੱਲੀ ਨੂੰ ਰਾਹਤ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ ਜਦੋਂ ਕਿ ਉਸ ਦੀ 16 ਸਾਲਾ ਭੈਣ ਮਾਹਿਰਾ ਅਤੇ ਕਾਰ ਦੇ ਚਾਲਕ ਪ੍ਰਿੰਸ ਕੁਮਾਰ (27) ਵਾਸੀ ਗੌਤਮ ਬੁੱਧ ਨਗਰ (ਯੂਪੀ) ਦੀ ਦਰਦਨਾਕ ਮੌਤ ਹੋ ਗਈ। ਕਾਰ ਵਿਚ ਸਵਾਰ ਨੌਜਵਾਨ ਤੇ ਦੋਵੇਂ ਭੈਣਾਂ ਦਿੱਲੀ ਤੋਂ ਘੁੰਮਣ ਲਈ ਜੰਮੂ ਲਈ ਨਿਕਲੇ ਸਨ ਕਿ ਰਾਹ ਵਿਚ ਇਹ ਹਾਦਸਾ ਵਾਪਰ ਗਿਆ। ਉਧਰ, ਪੁਲਸ ਵੱਲੋਂ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਕੁੜੀ ਸਾਨੀਆ ਭਵਾਨੀਗੜ੍ਹ ਦੇ ਹਸਪਤਾਲ ਵਿਚ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ- ਰਾਵੀ ਦਰਿਆ 'ਚ ਪੈਰ ਫਿਸਲਣ ਕਾਰਨ ਨੌਜਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
