ਖੈਬਰ ਪਖਤੂਨਖਵਾ ’ਚ ਮਿਲੀਆਂ 8 ਪ੍ਰਾਚੀਨ ਥਾਵਾਂ
Wednesday, Nov 05, 2025 - 12:37 AM (IST)
ਪਿਸ਼ਾਵਰ, (ਭਾਸ਼ਾ)– ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾ ਰਹੀ ਖੁਦਾਈ ਦੌਰਾਨ 8 ਪ੍ਰਾਚੀਨ ਥਾਵਾਂ ਮਿਲੀਆਂ ਹਨ, ਜੋ ਕਿ ਸਵਾਤ ਤੋਂ ਟੈਕਸਲਾ ਤੱਕ ਫੈਲੀਆਂ ਹੋਈਆਂ ਹਨ।
ਇਤਾਲਵੀ ਪੁਰਾਤੱਤਵ ਵਿਗਿਆਨੀਆਂ ਨੇ ਖੈਬਰ ਪਖਤੂਨਖਵਾ ਪੁਰਾਤੱਤਵ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਇਨ੍ਹਾਂ ਪ੍ਰਾਚੀਨ ਥਾਵਾਂ ਦੀ ਖੋਜ ਕੀਤੀ ਹੈ। ਸਵਾਤ ਦੇ ਬਾਰੀਕੋਟ ਵਿਚ ਲੱਗਭਗ 1200 ਸਾਲ ਪੁਰਾਣੇ ਇਕ ਛੋਟੇ ਮੰਦਰ ਦੇ ਅਵਸ਼ੇਸ਼ ਮਿਲੇ ਹਨ। ਇਤਾਲਵੀ ਪੁਰਾਤੱਤਵ ਮਿਸ਼ਨ ਦੇ ਡਾਇਰੈਕਟਰ ਡਾ. ਲੂਕਾ ਨੇ ਦੱਸਿਆ ਕਿ ਮੰਦਰ ਅਤੇ ਇਸ ਦੇ ਨੇੜਲੀਆਂ ਪੁਰਾਤੱਤਵ ਪਰਤਾਂ ਦੇ ਆਲੇ-ਦੁਆਲੇ ਇਕ ਸੁਰੱਖਿਆ ਬਫਰ ਜ਼ੋਨ ਸਥਾਪਿਤ ਕਰਨ ਲਈ ਖੁਦਾਈ ਵਾਲੇ ਇਲਾਕੇ ਨੂੰ ਸਵਾਤ ਨਦੀ ਵੱਲ ਵਧਾਇਆ ਗਿਆ ਹੈ।
