''''ਖਿਆਲੀ ਦੁਨੀਆ ''ਚ ਰਹਿ ਰਿਹਾ ਪਾਕਿਸਤਾਨ..!'''' ਭਾਰਤ ਨੇ UNHRC ''ਚ ਕਰਾਈ ਗੁਆਂਢੀ ਮੁਲਕ ਦੀ ਬੋਲਤੀ ਬੰਦ
Thursday, Feb 26, 2026 - 11:59 AM (IST)
ਇੰਟਰਨੈਸ਼ਨਲ ਡੈਸਕ- ਜਿਨੇਵਾ 'ਚ ਹੋ ਰਹੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (UNHRC) ਵਿੱਚ ਭਾਰਤ ਨੇ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਬਾਰੇ ਕੀਤੇ ਗਏ ਗਲਤ ਪ੍ਰਚਾਰ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਭਾਰਤ ਦੀ ਅਗਵਾਈ ਕਰ ਰਹੇ ਅਨੁਪਮਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਆਪਣੀ ਕੰਗਾਲੀ ਨੂੰ ਲੁਕਾਉਣ ਲਈ ਅੰਤਰਰਾਸ਼ਟਰੀ ਮੰਚਾਂ 'ਤੇ ਝੂਠ ਦਾ ਸਹਾਰਾ ਲੈ ਰਿਹਾ ਹੈ।
ਅਨੁਪਮਾ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ, "ਜੇਕਰ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ 'ਚਨਾਬ ਬ੍ਰਿਜ' ਪਾਕਿਸਤਾਨ ਨੂੰ ਨਜ਼ਰ ਨਹੀਂ ਆ ਰਿਹਾ, ਤਾਂ ਉਹ ਯਕੀਨੀ ਤੌਰ 'ਤੇ 'ਲਾ-ਲਾ ਲੈਂਡ' (ਖਿਆਲੀ ਦੁਨੀਆ) ਵਿੱਚ ਰਹਿ ਰਿਹਾ ਹੈ ਜਾਂ ਕਿਸੇ ਭੁਲੇਖੇ ਦਾ ਸ਼ਿਕਾਰ ਹੈ।" ਇਸ ਮਗਰੋਂ ਭਾਰਤ ਨੇ ਪਾਕਿਸਤਾਨ ਦੀ ਆਰਥਿਕ ਹਾਲਤ 'ਤੇ ਤੰਜ ਕੱਸਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਕਾਸ ਬਜਟ ਪਾਕਿਸਤਾਨ ਵੱਲੋਂ IMF ਤੋਂ ਮੰਗੇ ਗਏ ਤਾਜ਼ਾ 'ਬੇਲਆਊਟ ਪੈਕੇਜ' ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ- PM ਮਾਰਕ ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਬਦਲੇ ਸੁਰ ! ਭਾਰਤ ਨੂੰ ਦੇ'ਤੀ 'ਕਲੀਨ ਚਿੱਟ'
🚨#BREAKING:
INDIA MOCKS PAKISTAN AT UN:🚨
Pakistan was left red faced at the UNHRC after India said, "If Chenab rail bridge...in J&K is fake, then Pakistan must be hallucinating or living in the la la land." "Pakistan finds it unbelievable that the DEVELOPMENTAL BUDGET OF J&K… pic.twitter.com/R6tVrhStZI
— Trend Flash ⚡ (@TrendFlash1) February 26, 2026
ਪਾਕਿਸਤਾਨ ਵੱਲੋਂ ਲੋਕਤੰਤਰ ਬਾਰੇ ਕੀਤੀ ਗਈ ਟਿੱਪਣੀ 'ਤੇ ਭਾਰਤ ਨੇ ਕਿਹਾ, "ਉਸ ਦੇਸ਼ ਤੋਂ ਲੋਕਤੰਤਰ 'ਤੇ ਲੈਕਚਰ ਸੁਣਨਾ ਇਕ ਹਾਸੇ ਦੀ ਗੱਲ ਹੈ ਜਿੱਥੇ ਚੁਣੀਆਂ ਹੋਈਆਂ ਸਰਕਾਰਾਂ ਕਦੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀਆਂ।" ਭਾਰਤ ਨੇ ਕਸ਼ਮੀਰ ਵਿੱਚ ਹੋਈਆਂ ਹਾਲੀਆ ਚੋਣਾਂ ਵਿੱਚ ਭਾਰੀ ਵੋਟਿੰਗ ਨੂੰ ਅੱਤਵਾਦ ਵਿਰੁੱਧ ਜਨਤਾ ਦਾ ਫਤਵਾ ਦੱਸਿਆ।
ਭਾਰਤ ਨੇ ਦੁਹਰਾਇਆ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। 1947 ਦਾ ਰਲੇਵਾਂ ਪੂਰੀ ਤਰ੍ਹਾਂ ਕਾਨੂੰਨੀ ਸੀ ਅਤੇ ਹੁਣ ਸਿਰਫ ਇੱਕ ਹੀ ਵਿਵਾਦ ਬਾਕੀ ਹੈ- ਪਾਕਿਸਤਾਨ ਵੱਲੋਂ ਭਾਰਤੀ ਇਲਾਕਿਆਂ 'ਤੇ ਕੀਤਾ ਗਿਆ 'ਗੈਰ-ਕਾਨੂੰਨੀ ਕਬਜ਼ਾ'। ਭਾਰਤ ਨੇ ਪਾਕਿਸਤਾਨ 'ਤੇ ਸਟੇਟ-ਸਪਾਂਸਰਡ ਅੱਤਵਾਦ ਰਾਹੀਂ ਖੇਤਰ ਨੂੰ ਅਸਥਿਰ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਦੁਨੀਆ ਹੁਣ ਪਾਕਿਸਤਾਨ ਦੇ ਇਸ 'ਡਰਾਮੇ' ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਤੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦਾ ਚਿਹਰਾ ਪੂਰੀ ਦੁਨੀਆ 'ਚ ਬੇਨਕਾਬ ਹੋ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਬਣਾ ਲਿਆ ਜੰਗ ਦਾ Plan ! ਇਜ਼ਰਾਈਲ 'ਚ ਉਤਾਰੇ ਲੜਾਕੂ ਜਹਾਜ਼, ਕਿਸੇ ਵੇਲੇ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
