ਪਾਕਿ : 12 ਸਾਲਾ ਬੱਚੀ ਨੂੰ ਅਗਵਾ ਕਰ ਕੇ ਕੀਤਾ ਜ਼ਬਰੀ ਵਿਆਹ, ਬੰਨ੍ਹਿਆ ਜੰਜ਼ੀਰਾਂ ਨਾਲ

01/20/2021 5:58:44 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ 12 ਸਾਲ ਦੀ ਇਕ ਈਸਾਈ ਬੱਚੀ ਨੂੰ ਕਈ ਤਰ੍ਹਾਂ ਦੇ ਤਸੀਹਿਆਂ ਵਿਚੋਂ ਲੰਘਣ ਦੇ ਬਾਅਦ ਆਖਿਰਕਾਰ ਬਚਾ ਲਿਆ ਗਿਆ ਹੈ। ਇਸ ਮਾਸੂਮ ਨੂੰ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਇਕ ਸ਼ਖਸ ਨਾਲ ਜ਼ਬਰਦਸਤੀ ਵਿਆਹ ਕਰਾ ਦਿੱਤਾ ਗਿਆ, ਜਿਸ ਨੇ ਬੱਚੀ ਨੂੰ ਜੰਜ਼ੀਰਾਂ ਵਿਚ ਬੰਨ੍ਹ ਕੇ ਰੱਖਿਆ ਹੋਇਆ ਸੀ। ਇਸ ਬੱਚੀ ਨੂੰ 45 ਸਾਲਾ ਮੁਸਲਿਮ ਸ਼ਖਸ ਦੇ ਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ, ਜਿੱਥੇ ਸਾਰਾ ਦਿਨ ਉਸ ਕੋਲੋਂ ਜਾਨਵਰਾਂ ਦਾ ਗੋਬਰ ਚੁਕਾਇਆ ਜਾਂਦਾ ਸੀ। ਪੁਲਸ ਨੇ ਜਦੋਂ ਪਿਛਲੇ ਮਹੀਨੇ ਇਸ ਬੱਚੀ ਨੂੰ ਫੈਸਲਾਬਾਦ ਵਿਚ ਬਚਾਇਆ ਤਾਂ ਉਸ ਦੀਆਂ ਅੱਡੀਆਂ 'ਤੇ ਜੰਜ਼ੀਰਾਂ ਨਾਲ ਹੋਏ ਜ਼ਖਮ ਦੇਖੇ ਜਾ ਸਕਦੇ ਸਨ।

ਪਰਿਵਾਰ ਨੇ ਦਿੱਤਾ ਇਹ ਬਿਆਨ
ਦੋਸ਼ ਲਗਾਇਆ ਹੈ ਕਿ ਬੱਚੀ ਦੇ ਪਰਿਵਾਰ ਨੇ ਪੁਲਸ ਵਿਚ ਕਈ ਸ਼ਿਕਾਇਤਾਂ ਕੀਤੀਆਂ ਪਰ ਉਹਨਾਂ ਦੀ ਆਵਾਜ਼ ਅਣਸੁਣੀ ਕਰ ਦਿੱਤੀ ਗਈ। ਬੱਚੀ ਦੇ ਪਿਤਾ ਨੇ ਦੱਸਿਆ,''ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਗੁਲਾਮ ਦੀ ਤਰ੍ਹਾਂ ਰੱਖਿਆ ਗਿਆ। ਉਸ ਨੂੰ ਸਾਰਾ ਦਿਨ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਜਾਨਵਰਾਂ ਦੀ ਗੰਦਗੀ ਸਾਫ ਕਰਵਾਈ ਗਈ। 24 ਘੰਟੇ ਜੰਜ਼ੀਰਾਂ ਵਿਚ ਬੰਨ੍ਹ ਕੇ ਰੱਖਿਆ ਗਿਆ।'' ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬੱਚੀ ਨੂੰ ਪਿਛਲੇ ਸਾਲ ਜੂਨ ਵਿਚ ਅਗਵਾ ਕੀਤਾ ਗਿਆ ਸੀ ਅਤੇ ਕਈ ਵਾਰ ਉਸ ਦਾ ਬਲਾਤਕਾਰ ਕੀਤਾ ਜਾ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਲਈ ਵਾਸ਼ਿੰਗਟਨ ਡੀ.ਸੀ. ਪਹੁੰਚੇ ਬਾਈਡੇਨ

ਬਾਵਜੂਦ ਇਸ ਦੇ ਸਤੰਬਰ ਤੱਕ ਅਧਿਕਾਰਤ ਰਿਪੋਰਟ ਦਰਜ ਨਹੀਂ ਕੀਤੀ ਗਈ ਸੀ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਉਹਨਾਂ 'ਤੇ ਨਸਲੀ ਟਿੱਪਣੀ ਕੀਤੀ ਗਈ ਅਤੇ ਈਸ਼ਨਿੰਦਾ ਦਾ ਕੇਸ ਦਰਜ ਕਰਾਉਣ ਦਾ ਦੋਸ਼ ਲਗਾਇਆ ਗਿਆ।ਇੱਥੇ ਤੱਕ ਕਿ ਫਰਜ਼ੀ ਮੈਡੀਕਲ ਰਿਪੋਰਟ ਵਿਚ ਬੱਚੀ ਦੀ ਉਮਰ 16-17 ਕਰਨ ਦਾ ਦੋਸ਼ ਵੀ ਲਗਾਇਆ ਗਿਆ ਜਦਕਿ ਉਸ ਦੇ ਜਨਮ ਸਰਟੀਫਿਕੇਟ ਵਿਚ ਉਮਰ 12 ਸਾਲ ਹੈ। ਈਸਾਈ ਚੈਰਿਟੀ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੀਆਂ ਕਈ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਜ਼ਬਰਦਸਤੀ ਵਿਆਹ ਕਰਾ ਦਿੱਤਾ ਜਾਂਦਾ ਹੈ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹਰੇਕ ਸਾਲ ਹਜ਼ਾਰਾਂ ਈਸਾਈ, ਸਿੱਖ ਅਤੇ ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News