ਭਾਰਤ ''ਚ ਜਨਮੇ ਮਸ਼ਹੂਰ ਪਾਕਿਸਤਾਨੀ ਸ਼ੀਆ ਵਿਦਵਾਨ ਤਾਲਿਬ ਜੌਹਰੀ ਦਾ ਦੇਹਾਂਤ
Monday, Jun 22, 2020 - 06:05 PM (IST)

ਇਸਲਾਮਾਬਾਦ (ਬਿਊਰੋ): ਭਾਰਤ ਵਿਚ ਜਨਮੇ ਮਸ਼ਹੂਰ ਪਾਕਿਸਤਾਨੀ ਸ਼ੀਆ ਵਿਦਵਾਨ ਅਤੇ ਲੇਖਕ ਤਾਲਿਬ ਚੌਧਰੀ ਦਾ ਲੰਬੀ ਬੀਮਾਰੀ ਦੇ ਬਾਅਦ ਐਤਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। 27 ਅਗਸਤ 1939 ਨੂੰ ਪਟਨਾ ਵਿਚ ਜਨਮੇ ਜੋਹਰੀ ਦੇਸ਼ ਦੀ ਵੰਡ ਦੇ 2 ਸਾਲ ਬਾਅਦ ਮਤਲਬ 1949 ਵਿਚ ਆਪਣੇ ਪਿਤਾ ਦੇ ਨਾਲ ਪਾਕਿਸਤਾਨ ਆ ਗਏ ਸਨ। ਉਹ ਆਪਣੇ ਪਿੱਛੇ ਤਿੰਨ ਬੇਟਿਆਂ ਨੂੰ ਛੱਡ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੌਹਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
Religious scholar Talib Jauhari passes away https://t.co/Y6XQ5VxKSd
— Tauqir Riaz utmanzai (@tauqeerriaz) June 22, 2020
ਆਪਣੇ ਪਿਤਾ ਤੋਂ ਸ਼ੁਰੁਆਤੀ ਸਿੱਖਿਆ ਲੈਣ ਦੇ ਬਾਅਦ ਜੌਹਰੀ ਇਰਾਕ ਗਏ, ਜਿੱਥੇ ਉਹਨਾਂ ਨੇ ਉਸ ਸਮੇਂ ਦੇ ਮਸ਼ਹੂਰ ਸ਼ੀਆ ਵਿਦਵਾਨਾਂ ਦੀ ਸੰਗਤ ਵਿਚ 10 ਸਾਲਾਂ ਤੱਕ ਧਰਮ ਦਾ ਅਧਿਐਨ ਕੀਤਾ। ਜੌਹਰੀ ਪਿਛਲੇ 15 ਦਿਨਾਂ ਤੋਂ ਇਕ ਨਿੱਜੀ ਹਸਪਤਾਲ ਵਿਚ ਆਈ.ਸੀ.ਯੂ. ਵਿਚ ਵੈਟੀਲੇਟਰ 'ਤੇ ਸਨ। 'ਦੀ ਐਕਸਪ੍ਰੈੱਸ ਟ੍ਰਿਬਿਊਨ' ਅਖਬਾਰ ਨੇ ਉਹਨਾਂ ਦੇ ਬੇਟੇ ਰਿਆਜ਼ ਜੌਹਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਹਨਾਂ ਦੀ ਲਾਸ਼ ਇਮਾਮਬਾਰਗਾਹ ਵਿਚ ਦਫਨਾਈ ਜਾਵੇਗੀ।ਸ਼ੀਆ ਭਾਈਚਾਰੇ ਵਿਚ ਸਨਮਾਨਿਤ ਜੌਹਰੀ ਮਸ਼ਹੂਰ ਵਿਦਵਾਨ ਅਯਾਤੁੱਲਾ ਸੈਯਦ ਅਲੀ ਹਲ ਹੁਸੈਨੀ ਅਲ ਸਿਸਤਾਨੀ ਦੇ ਸਾਥੀ ਸਨ। ਉਹ ਕਵੀ, ਇਤਿਹਾਸਕਾਰ ਅਤੇ ਦਾਰਸ਼ਨਿਕ ਵੀ ਸਨ। ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ।
ਪੜ੍ਹੋ ਇਹ ਅਹਿਮ ਖਬਰ- ਟੋਰਾਂਟੋ 'ਚ ਪਾਕਿ ਤੇ ਚੀਨ ਵਿਰੁੱਧ ਬਲੋਚ ਕਾਰਕੁੰਨਾਂ ਵੱਲੋਂ ਵਿਰੋਧ ਪ੍ਰਦਰਸ਼ਨ